1 ਮਈ ਤੋਂ Netflix 'ਤੇ ਵੇਖ ਸਕੋਗੇ ‘ਹੀਰਾਮੰਡੀ’, ਰਿਲੀਜ਼ ਹੋਇਆ ਟ੍ਰੇਲਰ

Wednesday, Apr 10, 2024 - 02:45 PM (IST)

1 ਮਈ ਤੋਂ Netflix 'ਤੇ ਵੇਖ ਸਕੋਗੇ ‘ਹੀਰਾਮੰਡੀ’, ਰਿਲੀਜ਼ ਹੋਇਆ ਟ੍ਰੇਲਰ

ਬਾਲੀਵੁੱਡ ਡੈਸਕ: ਨੈੱਟਫਲਿਕਸ ਨੇ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਸੀਰੀਜ਼ ‘‘ਹੀਰਾਮੰਡੀ : ਦਿ ਡਾਇਮੰਡ’’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਹਰ ਫਰੇਮ ’ਚ ਰਹੱਸ, ਜਨੂੰਨ ਤੇ ਡਰਾਮਾ ਹੈ, ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸੀਰੀਜ਼ 1 ਮਈ ਤੋਂ ਸਿਰਫ ਨੈੱਟਫਲਿਕਸ ’ਤੇ ਦੇਖਣ ਲਈ ਉਪਲਬਧ ਹੋਵੇਗੀ। ਇਸ ਨੂੰ ਦੇਖ ਕੇ ਦਰਸ਼ਕਾਂ ਨੂੰ ਹੀਰਾਮੰਡੀ ਦੀ ਦੁਨੀਆ ਤੋਂ ਜਾਣੂ ਹੋਣ ਦਾ ਮੌਕਾ ਮਿਲਦਾ ਹੈ। ਹੀਰਾਮੰਡੀ ’ਚ ਮਲਿਕਾਜਾਨ (ਮਨੀਸ਼ਾ ਕੋਇਰਾਲਾ) ਇਕੋ ਇਕ ਹੈ, ਜੋ ਉੱਚ ਸ਼੍ਰੇਣੀ ਦੀਆਂ ਤਵਾਇਫ਼ਾਂ ਦੇ ਘਰ ਰਾਜ ਕਰਦੀ ਹੈ। ਉਹ ਬਿਨਾਂ ਕਿਸੇ ਡਰ ਦੇ ਰਾਜ ਕਰਦੀ ਹੈ, ਪਰ ਇਕ ਦਿਨ ਆਪਣੇ ਪੁਰਾਣੇ ਦੁਸ਼ਮਣ ਦੀ ਧੀ ਫਰੀਦਨ (ਸੋਨਾਕਸ਼ੀ ਸਿਨਹਾ) ਦੇ ਆਉਣ ਨਾਲ ਤਣਾਅ ਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨ

ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਕਿਹਾ, ‘‘ਇਹ ਪਿਆਰ, ਤਾਕਤ, ਆਜ਼ਾਦੀ ਤੇ ਬਹੁਤ ਹੀ ਅਸਾਧਾਰਨ ਔਰਤਾਂ, ਉਨ੍ਹਾਂ ਦੀਆਂ ਇੱਛਾਵਾਂ ਤੇ ਸੰਘਰਸ਼ਾਂ ਦੀ ਕਹਾਣੀ ਹੈ। ਇਹ ਮੇਰੀ ਨਵੀਂ ਯਾਤਰਾ ਦੀ ਮੰਜ਼ਿਲ ਨੂੰ ਦਰਸਾਉਂਦੀ ਹੈ। ਨੈੱਟਫਲਿਕਸ ’ਚ, ਸਾਨੂੰ ਇਕ ਆਦਰਸ਼ ਸਾਥੀ ਮਿਲਿਆ ਹੈ ਜੋ ਨਾ ਸਿਰਫ਼ ਸਾਡੀਆਂ ਕਹਾਣੀਆਂ ਲਈ ਸਾਡੇ ਪਿਆਰ ਨੂੰ ਸਮਝਦਾ ਹੈ, ਸਗੋਂ ਸਾਡੀ ਸੀਰੀਜ਼ ਨੂੰ ਵੱਖਰਾ ਬਣਾਉਣ ਤੇ ਦਰਸ਼ਕਾਂ ਤੱਕ ਪਹੁੰਚਣ ਦੀ ਅਸਾਧਾਰਣ ਸਮਰੱਥਾ ਵੀ ਰੱਖਦਾ ਹੈ।’’ 

ਮੋਨਿਕਾ ਸ਼ੇਰਗਿੱਲ ਵਾਈਸ ਪ੍ਰੈਜ਼ੀਡੈਂਟ, ਨੈੱਟਫਲਿਕਸ ਇੰਡੀਆ ਕਹਿੰਦੀ ਹੈ, ‘‘ਅਸੀਂ ‘ਹੀਰਾਮੰਡੀ ਦਿ ਡਾਇਮੰਡ ਬਾਜ਼ਾਰ’ ਦੇ ਨਾਲ ਆਪਣਾ ਸਭ ਤੋਂ ਵੱਡਾ ਪ੍ਰਾਜੈਕਟ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਸੰਜੇ ਲੀਲਾ ਭੰਸਾਲੀ ਦੀ ਇਸ ਸੀਰੀਜ਼ ’ਚ ਜ਼ਬਰਦਸਤ ਵਿਜ਼ੂਅਲ ਤੇ ਯਾਦਗਾਰੀ ਕਿਰਦਾਰ ਹਨ, ਜਿਨ੍ਹਾਂ ਨਾਲ ਇਕ ਵੱਖਰੀ ਦੁਨੀਆਂ ਦਾ ਅਹਿਸਾਸ ਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News