ਫਿਲਮੀ ਜਗਤ ਦੇ ਲੋਕਾਂ ਨੇ ‘ਦੋ ਔਰ ਦੋ ਪਿਆਰ’ ਦੇ ਟ੍ਰੇਲਰ ਦੀ ਕੀਤੀ ਪ੍ਰਸ਼ੰਸਾ

Monday, Apr 08, 2024 - 12:49 PM (IST)

ਫਿਲਮੀ ਜਗਤ ਦੇ ਲੋਕਾਂ ਨੇ ‘ਦੋ ਔਰ ਦੋ ਪਿਆਰ’ ਦੇ ਟ੍ਰੇਲਰ ਦੀ ਕੀਤੀ ਪ੍ਰਸ਼ੰਸਾ

ਮੁੰਬਈ (ਬਿਊਰੋ) - ਵਿਦਿਆ ਬਾਲਨ ਦੀ ਫਿਲਮ ‘ਦੋ ਔਰ ਦੋ ਪਿਆਰ’ ਦੇ ਟ੍ਰੇਲਰ ਨੇ ਦਰਸ਼ਕਾਂ ’ਤੇ ਆਪਣਾ ਜਾਦੂ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਫਿਲਮ ਇੰਡਸਟਰੀ ਨਾਲ ਜੁੜੇ ਕਈ ਲੋਕ ਸੋਸ਼ਲ ਮੀਡੀਆ ’ਤੇ ਟ੍ਰੇਲਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਹਾਲ ਹੀ ’ਚ ਗਜਰਾਜ ਰਾਓ, ਅਭਿਸ਼ੇਕ ਬੱਚਨ, ਤਾਪਸੀ ਪੰਨੂ, ਦੀਆ ਮਿਰਜ਼ਾ, ਸ਼ੇਖਰ ਰਵਜਿਆਨੀ, ਕਰਨ ਟੈਕਰ, ਆਮਨਾ ਸ਼ਰੀਫ, ਸੁਜੇ ਘੋਸ਼, ਨਿਖਿਲ ਅਡਵਾਨੀ, ਅਮੋਲ ਪਰਾਸ਼ਰ, ਤਾਹਿਰਾ ਕਸ਼ਯਪ ਖੁਰਾਨਾ, ਹਿਮਾਂਸ਼ ਕੋਹਲੀ, ਦਿਵਿਆ ਦੱਤਾ, ਭਾਗਿਆਸ਼੍ਰੀ, ਸੁਜੇ ਘੋਸ਼ ਤੇ ਕਈ ਹੋਰ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਟ੍ਰੇਲਰ ਦੀ ਤਾਰੀਫ ਕੀਤੀ ਹੈ। 

ਨਿਰਦੇਸ਼ਕ ਸ਼ਿਰਸ਼ਾ ਗੁਹਾ ਠਾਕੁਰਤਾ ਦੁਆਰਾ ਨਿਰਦੇਸ਼ਿਤ ‘ਦੋ ਔਰ ਦੋ ਪਿਆਰ’ ਇਕ ਸ਼ਾਨਦਾਰ ਕਾਸਟ ਨਾਲ ਆ ਰਹੀ ਹੈ, ਜਿਸ ’ਚ ਵਿਦਿਆ ਬਾਲਨ, ਪ੍ਰਤੀਕ ਗਾਂਧੀ, ਇਲਿਆਨਾ ਡੀ'ਕਰੂਜ਼ ਤੇ ਸੇਂਦਿਲ ਰਾਮਾਮੂਰਤੀ ਸ਼ਾਮਿਲ ਹਨ। ਦੋ ਨਵੀਆਂ ਜੋੜੀਆਂ ਨਾਲ ਇਹ ਫ਼ਿਲਮ ਦਰਸ਼ਕਾਂ ਨੂੰ ਇਕ ਨਵੇਂ ਅੰਦਾਜ਼ ’ਚ ਖ਼ੁਸ਼ੀ ਦੇ ਸਫ਼ਰ ’ਤੇ ਲੈ ਜਾਵੇਗੀ, ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News