ਜ਼ਹਿਰ ਦਾ ਇੰਜੈਕਸ਼ਨ ਖਰਾਬ ਨਾ ਹੋਵੇ, ਇਸ ਲਈ ਦੋ ਕੈਦੀਆਂ ਨੂੰ ਇੱਕੋ ਸਮੇਂ ਦਿੱਤੀ ਗਈ ਮੌਤ ਦੀ ਸਜ਼ਾ

04/27/2017 5:49:48 PM

ਵਾਸ਼ਿੰਗਟਨ— ਅਮਰੀਕਾ ਵਿਚ ਇਕ ਬੇਹੱਦ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਕੈਦੀਆਂ ਨੂੰ ਸਿਰਫ ਇਸੇ ਲਈ ਇੱਕੋ ਸਮੇਂ ਮੌਤ ਦੇ ਦਿੱਤੀ ਗਈ, ਕਿਉਂਕਿ ਜ਼ਹਿਰੀਲੇ ਟੀਕੇ ਦੀ ਸਮਾਂ ਮਿਆਦ ਖਤਮ ਹੋਣ ਵਾਲੀ ਸੀ। ਅਰਕੰਸਾਸ ਸੂਬੇ ਦੀ ਜੇਲ ਵਿਚ ਬੰਦ ਇਨ੍ਹਾਂ ਕੈਦੀਆਂ ਦੀ ਪਟੀਸ਼ਨ ਸੋਮਵਾਰ ਨੂੰ ਅਦਾਲਤ ਨੇ ਰੱਦ ਕਰ ਦਿੱਤੀ ਸੀ। ਸਾਲ 2000 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਵਿਚ ਇਕੱਠੇ ਦੋ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। 
ਜ਼ਿਕਰਯੋਗ ਹੈ ਕਿ 52 ਸਾਲ ਦੇ ਜੈਕ ਜੋਂਸ ''ਤੇ ਕਤਲ ਅਤੇ ਬਲਾਤਕਾਰ ਦੇ ਦੋਸ਼ ਲੱਗੇ ਸਨ। ਉਸ ਨੂੰ 1990 ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜੋਂਸ ਨੂੰ ਸ਼ਾਮ 7.06 ਵਜੇ ਜ਼ਹਿਰੀਲਾ ਟੀਕਾ ਲਗਾਇਆ ਗਿਆ ਅਤੇ ਤਕਰੀਬਨ 14 ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਤਿੰਨ ਘੰਟਿਆਂ ਬਾਅਦ ਮਾਰਸੇਲ ਵਿਲੀਅਮ ਨੂੰ ਵੀ ਇਸੇ ਤਰ੍ਹਾਂ ਮੌਤ ਦੀ ਸਜ਼ਾ ਦਿੱਤੀ ਗਈ। ਹਾਲਾਂਕਿ ਵਿਲੀਅਮ ਨੂੰ ਮੌਤ ਦਾ ਦਿਨ ਸ਼ਾਇਦ ਇਹ ਨਹੀਂ ਸੀ। ਉਸ ਦੀ ਮੌਤ ਦੀ ਸਜ਼ਾ ਲਈ ਇਹ ਦਿਨ ਸਿਰਫ ਇਸ ਲਈ ਨਿਯਮ ਕੀਤਾ ਗਿਆ ਕਿਉਂਕਿ ਜ਼ਹਿਰੀਲੇ ਟੀਕੇ ਦੀ ਮਿਆਦ ਖਤਮ ਹੋਣ ਵਾਲੀ ਸੀ। ਇਨ੍ਹਾਂ ਤੋਂ ਇਲਾਵਾ ਇਕ ਹੋਰ ਕੈਦੀ ਨੂੰ ਜਲਦਬਾਜ਼ੀ ਵਿਚ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਅਰਕੰਸਾਸ ਦੇ ਗਵਰਨਰ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਛੇਤੀ ਤੋਂ ਛੇਤੀ ਦੇਣਾ ਜ਼ਰੂਰੀ ਹੈ। ਬਕੌਲ ਗਵਰਨਰ ਆਸਾ ਜ਼ਹਿਰੀਲੇ ਟੀਕੇ ਨਾਲ ਦਿੱਤੀ ਜਾਣ ਵਾਲੀ ਬੇਹੋਸ਼ੀ ਦੀ ਦਵਾਈ ਵੀ 30 ਅਪ੍ਰੈਲ ਨੂੰ ਖਤਮ ਹੋ ਜਾਵੇਗੀ। ਇਸ ਤੋਂ ਬਾਅਦ ਇਸ ਦੇ ਮਿਲਣ ਦੀ ਸੰਭਾਵਨਾ ਨਹੀਂ ਹੈ। 
 
ਮੌਤ ਦੇ ਟੀਕੇ ਵਿਚ ਹੁੰਦੀਆਂ ਨੇ ਤਿੰਨ ਦਵਾਈਆਂ—
ਅਮਰੀਕਾ ਵਿਚ ਮੌਤ ਦੀ ਸਜ਼ਾ ਦੇਣ ਵਾਲੇ ਜ਼ਹਿਰੀਲੇ ਟੀਕੇ ਵਿਚ ਤਿੰਨ ਦਵਾਈਆਂ ਦੇਣੀਆਂ ਹੁੰਦੀਆਂ ਹਨ। ਬੇਹੋਸ਼ੀ ਲਈ ਦਿੱਤੀ ਜਾਣ ਵਾਲੀ ਮਿਡਾਜ਼ੋਲਮ, ਸਾਹ ਰੋਕਣ ਲਈ ਵੇਕਯੂਰੋਨਿਯਮ ਅਤੇ ਦਿਲ ਦੀ ਧੜਕਣ ਬੰਦ ਕਰਨ ਲਈ ਤੀਜੀ ਦਵਾਈ। ਮਿਡੋਜੋਲਮ ਦਵਾਈ ਸਿਰਫ 30 ਅਪ੍ਰੈਲ ਤੱਕ ਹੀ ਮਿਲੇਗੀ। ਕੰਪਨੀਆਂ ਨੇ ਇਸ ਦਵਾਈ ਨੂੰ ਇਹ ਕਹਿੰਦੇ ਹੋਏ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੀ ਬਣਾਈ ਦਵਾਈ ਨਾਲ ਕਿਸੀ ਦੀ ਮੌਤ ਹੋਵੇ। ਜੋ ਦਵਾਈਆਂ ਮੌਜੂਦ ਹਨ, ਉਨ੍ਹਾਂ ਦੀ ਸਮਾਂ ਮਿਆਦ ਵੀ ਖਤਮ ਹੋਣ ਵਾਲੀ ਹੈ। 
 
ਦਵਾਈ ਦੀ ਕਮੀ ਕਾਰਨ ਲਟਕੀਆਂ ਮੌਤ ਦੀਆਂ ਸਜ਼ਾਵਾਂ—
ਅਮਰੀਕਾ ਦੇ 35 ਸੂਬਿਆਂ ਵਿਚ ਤਕਰੀਬਨ 1000 ਕੈਦੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ ਪਰ ਇਸ ਦਵਾਈ ਦੀ ਕਮੀ ਕਰਕੇ ਇਨ੍ਹਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾ ਰਿਹਾ। ਦਵਾਈ ਦੀ ਕਮੀ ਕਾਰਨ ਹੁਣ ਮੌਤ ਦੀ ਸਜ਼ਾ ਦੇਣ ਦੇ ਦੂਜੇ ਤਰੀਕਿਆਂ ਜਿਵੇਂ ਕਿ ਇਲੈਕਟ੍ਰਿਕ ਚੇਅਰ, ਫਾਇਰਿੰਗ ਸੁਕੇਅਡ ਵਰਗੇ ਦੂਜੇ ਬਦਲਾਂ ''ਤੇ ਵਿਚਾਰ ਕੀਤਾ ਜਾ ਰਿਹਾ ਹੈ।

Kulvinder Mahi

News Editor

Related News