ਪੋਪ ਫਰਾਂਸਿਸ ਨੇ ਇਕ ਰਸਮ ਦੌਰਾਨ ਰੋਮ ਦੀ ਜੇਲ੍ਹ ’ਚ ਬੰਦ 12 ਮਹਿਲਾ ਕੈਦੀਆਂ ਦੇ ਪੈਰ ਧੋ ਕੇ ਚੁੰਮੇ
Friday, Mar 29, 2024 - 06:04 PM (IST)
ਰੋਮ (ਭਾਸ਼ਾ)– ਪੋਪ ਫਰਾਂਸਿਸ ਨੇ ਸੇਵਾ ਅਤੇ ਨਿਮਰਤਾ ’ਤੇ ਜ਼ੋਰ ਦੇਣ ਲਈ ‘ਪਵਿੱਤਰ ਵੀਰਵਾਰ’ ਦੀ ਰਸਮ ਦੌਰਾਨ ਰੋਮ ਦੀ ਜੇਲ੍ਹ ਵਿਚ ਬੰਦ 12 ਮਹਿਲਾ ਕੈਦੀਆਂ ਦੇ ਪੈਰ ਧੋਤੇ ਅਤੇ ਫਿਰ ਚੁੰਮੇ। ਪੋਪ ਫਰਾਂਸਿਸ (87) ਨੇ ਵ੍ਹੀਲਚੇਅਰ ’ਤੇ ਬੈਠ ਕੇ ਇਹ ਰਸਮ ਪੂਰੀ ਕੀਤੀ। ਰੇਬੀਬੀਆ ਜੇਲ੍ਹ ਵਿਚ ਮਹਿਲਾ ਕੈਦੀ ਇਕ ਉੱਚੇ ਪਲੇਟਫਾਰਮ ’ਤੇ ਬੈਠੀਆਂ ਸਨ ਤਾਂ ਜੋ ਪੋਪ ਆਸਾਨੀ ਨਾਲ ਵ੍ਹੀਲਚੇਅਰ ਤੋਂ ਰਸਮ ਨਿਭਾ ਸਕਣ। ਜਦੋਂ ਫਰਾਂਸਿਸ ਨੇ ਔਰਤਾ ਦੇ ਪੈਰ ਧੋਤੇ ਤਾਂ ਉਹ ਰੋ ਪਈਆਂ। ਪੋਪ ਨੇ ਹੌਲੀ-ਹੌਲੀ ਉਨ੍ਹਾਂ ਦੇ ਪੈਰਾਂ ’ਤੇ ਪਾਣੀ ਪਾਇਆ ਅਤੇ ਤੌਲੀਏ ਨਾਲ ਸੁਕਾਇਆ। ਉਨ੍ਹਾਂ ਨੇ ਫਿਰ ਔਰਤਾਂ ਦੇ ਪੈਰਾਂ ਚੁੰਮ ਕੇ ਰਸਮ ਪੂਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਔਰਤ ਵੱਲ ਮੁਸਕਰਾਉਂਦੇ ਹੋਏ ਦੇਖਿਆ।
ਇਸ ਤੋਂ ਪਹਿਲਾਂ, ਤੰਦਰੁਸਤ ਦਿਖ ਰਹੇ ਫਰਾਂਸਿਸ ਨੇ ਸੇਂਟ ਪੀਟਰਜ਼ ਬੇਸਿਲਿਕਾ ਵਿਖੇ 'ਪਵਿੱਤਰ ਵੀਰਵਾਰ' ਦੀ ਪ੍ਰਾਰਥਨਾ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜੇਲ੍ਹ ਦਾ ਦੌਰਾ ਕੀਤਾ ਅਤੇ ਮਹਿਲਾ ਕੈਦੀਆਂ ਦੇ ਪੈਰ ਧੋਤੇ। ਪੋਪ ਫਰਾਂਸਿਸ ਪਿਛਲੇ ਦਿਨੀਂ ਸਾਹ ਦੀ ਬਿਮਾਰੀ ਤੋਂ ਪੀੜਤ ਸਨ। ਪਰ ਉਹ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਿਹਤਮੰਦ ਨਜ਼ਰ ਆਏ ਅਤੇ ਲੋਕਾਂ ਨੂੰ ਸੰਬੋਧਨ ਕੀਤਾ। ਫਰਾਂਸਿਸ ਨੇ ਆਪਣੇ ਸੰਬੋਧਨ ਵਿੱਚ ਪਾਦਰੀਆਂ ਨੂੰ ‘ਪਾਖੰਡ’ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: ਕੈਨੇਡਾ: 43 ਸਾਲਾ ਪੁੱਤ 'ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।