ਪਤਨੀ ''ਤੇ ਵਿਭਚਾਰ ਦਾ ਝੂਠਾ ਇਲਜ਼ਾਮ ਲਗਾਉਣ ਵਾਲੇ ਪਤੀ ਨੂੰ 80 ਕੋੜਿਆਂ ਦੀ ਸਜ਼ਾ

Monday, Apr 08, 2024 - 05:00 PM (IST)

ਪਤਨੀ ''ਤੇ ਵਿਭਚਾਰ ਦਾ ਝੂਠਾ ਇਲਜ਼ਾਮ ਲਗਾਉਣ ਵਾਲੇ ਪਤੀ ਨੂੰ 80 ਕੋੜਿਆਂ ਦੀ ਸਜ਼ਾ

ਕਰਾਚੀ (ਯੂ. ਐੱਨ. ਆਈ.): ਪਾਕਿਸਤਾਨ ਵਿਖੇ ਕਰਾਚੀ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਪਤਨੀ 'ਤੇ ਵਿਭਚਾਰ ਦਾ ਝੂਠਾ ਇਲਜ਼ਾਮ ਲਗਾਉਣ ਅਤੇ ਉਸ ਦੇ ਬੱਚਿਆਂ ਨੂੰ ਅਸਵੀਕਾਰ ਕਰਨ ਲਈ 80 ਕੋੜਿਆਂ ਦੀ ਸਜ਼ਾ ਸੁਣਾਈ। ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀ ਸਜ਼ਾ ਹੁਣ ਆਮ ਤੌਰ 'ਤੇ ਨਹੀਂ ਦਿੱਤੀ ਜਾਂਦੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਲੀਰ ਸ਼ਹਿਨਾਜ਼ ਬੋਹੀਓ ਨੇ ਦੋਸ਼ੀ ਫਰੀਦ ਕਾਦਿਰ ਨੂੰ ਘੱਟੋ-ਘੱਟ 80 ਕੋੜਿਆਂ ਦੀ ਸਜ਼ਾ ਸੁਣਾਈ। ਇਹ ਵਿਵਾਦਪੂਰਨ ਫ਼ੈਸਲਾ ਕਾਜ਼ਫ ਓਫੈਂਸ (ਇੰਨਫੋਰਸਮੈਂਟ ਆਫ ਲਿਮਿਟੇਸ਼ਨ) ਆਰਡੀਨੈਂਸ, 1979 ਦੀ ਧਾਰਾ 7(1) ਦੇ ਤਹਿਤ ਲਿਆ ਗਿਆ ਹੈ, ਜਿਸ ਵਿੱਚ ਲਿਖਿਆ ਹੈ, ਜੋ ਵੀ ਕਜ਼ਫ ਲਈ ਜ਼ਿੰਮੇਵਾਰ ਹੋਵੇਗਾ, ਉਸਨੂੰ 80 ਕੋੜਿਆਂ ਦੀ ਸਜ਼ਾ ਦਿੱਤੀ ਜਾਵੇਗੀ। 

ਜੱਜ ਨੇ ਆਪਣੇ ਫ਼ੈਸਲੇ 'ਚ ਲਿਖਿਆ, ''ਇਹ ਬਿਲਕੁਲ ਸਪੱਸ਼ਟ ਹੈ ਕਿ ਦੋਸ਼ੀ ਝੂਠਾ ਹੈ ਅਤੇ ਉਸ ਨੇ ਸ਼ਿਕਾਇਤਕਰਤਾ 'ਤੇ ਉਸ ਦੀ ਧੀ ਦੀ ਨਜਾਇਜ਼ਤਾ ਦਾ ਦੋਸ਼ ਲਗਾਇਆ ਹੈ। ਇਸ ਲਈ ਉਹ ਦੋਸ਼ੀ ਪਾਇਆ ਗਿਆ ਹੈ ਅਤੇ ਕਾਜ਼ਫ ਆਰਡੀਨੈਂਸ 1979 ਦੀ ਧਾਰਾ 7 (01) ਦੇ ਤਹਿਤ 80 ਕੋੜਿਆਂ ਦੀ ਸਜ਼ਾ ਸੁਣਾਈ ਗਈ ਹੈ।'' ਜੱਜ ਦੇ ਫ਼ੈਸਲੇ ਵਿਚ ਇਹ ਵੀ ਕਿਹਾ ਕਿ ਕਿਉਂਕਿ ਦੋਸ਼ੀ ਨੂੰ ਸਿਰਫ 80 ਕੋੜਿਆਂ ਦੀ ਸਜ਼ਾ ਸੁਣਾਈ ਗਈ ਹੈ, ਇਸ ਲਈ ਉਹ ਜ਼ਮਾਨਤ 'ਤੇ ਰਹੇਗਾ। ਦੋਸ਼ੀ ਇਸ ਸ਼ਰਤ 'ਤੇ ਜ਼ਮਾਨਤ 'ਤੇ ਰਹੇਗਾ ਕਿ ਉਹ ਕੋੜੇ ਮਾਰਨ ਦੀ ਸਜ਼ਾ ਦਿੱਤੇ ਜਾਣ ਦੇ ਸਬੰਧ ਵਿਚ ਇਸ ਅਦਾਲਤ ਦੁਆਰਾ ਨਿਰਧਾਰਤ ਸਮੇਂ ਤੇ ਸਥਾਨ 'ਤੇ ਹਾਜ਼ਰ ਹੋਣ ਲਈ ਸਹਿਮਤ ਹੁੰਦਾ ਹੈ ਅਤੇ ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣ ਲਈ ਸਹਿਮਤ ਹੋਵੇ।'' 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਕਾਮਿਆਂ ਨੂੰ ਵੱਡਾ ਝਟਕਾ, ਨਿਊਜ਼ੀਲੈਂਡ ਨੇ ਵੀਜ਼ਾ ਨਿਯਮ ਕੀਤੇ ਸਖ਼ਤ 

ਅਦਾਲਤ ਨੇ ਇਹ ਵੀ ਫ਼ੈਸਲਾ ਸੁਣਾਇਆ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਰੀਦ ਕਾਦਿਰ ਦੁਆਰਾ ਪ੍ਰਦਾਨ ਕੀਤੇ ਗਏ ਸਬੂਤ ਕਿਸੇ ਵੀ ਅਦਾਲਤ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ। ਕੇਸ ਦੇ ਵੇਰਵਿਆਂ ਅਨੁਸਾਰ ਫਰੀਦ ਕਾਦਿਰ (ਦੋਸ਼ੀ) ਦੀ ਸਾਬਕਾ ਪਤਨੀ ਨੇ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦਾ ਵਿਆਹ ਫਰਵਰੀ 2015 ਵਿੱਚ ਹੋਇਆ ਸੀ ਅਤੇ ਉਹ ਫਰੀਦ ਨਾਲ ਘੱਟੋ-ਘੱਟ ਇੱਕ ਮਹੀਨੇ ਤੋਂ ਰਹਿ ਰਹੀ ਸੀ। ਦਸੰਬਰ 2015 ਵਿੱਚ ਫਰੀਦ ਦੀ ਪਤਨੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਫਰੀਦ ਦੀ ਸਾਬਕਾ ਪਤਨੀ ਨੇ ਕਿਹਾ, “ਮੇਰਾ ਪਤੀ (ਫਰੀਦ) ਗੁਜ਼ਾਰਾ ਕਰਨ ਲਈ ਨਹੀਂ ਆਇਆ ਅਤੇ ਨਾ ਹੀ ਮੈਨੂੰ ਅਤੇ ਸਾਡੀ ਨਵਜੰਮੀ ਧੀ ਨੂੰ ਆਪਣੇ ਘਰ ਵਾਪਸ ਲੈ ਗਿਆ। ਮੈਂ ਪਰਿਵਾਰਕ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਤੇ ਹੁਕਮ ਮੇਰੇ ਹੱਕ ਵਿੱਚ ਆਇਆ। ਅਦਾਲਤ ਨੇ ਫਰੀਦ ਨੂੰ ਮੇਰੀ ਅਤੇ ਬੇਟੀ ਦੇ ਗੁਜ਼ਾਰੇ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਪਰ ਮੇਰੇ ਪਤੀ ਨੇ ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੂੰ ਦੋ ਦਰਖਾਸਤਾਂ ਦਾਇਰ ਕੀਤੀਆਂ, ਜਿਸ ਵਿੱਚ ਬੱਚੇ ਦਾ ਡੀ.ਐ.ਨਏ ਟੈਸਟ ਕਰਵਾਉਣ ਅਤੇ ਆਪਣੀ ਧੀ ਨੂੰ ਨਾਮਨਜ਼ੂਰ ਕਰਨ ਦੀ ਮੰਗ ਕੀਤੀ ਗਈ। ਬਾਅਦ ਵਿਚ ਫਰੀਦ ਨੇ ਇਹ ਅਰਜ਼ੀਆਂ ਵਾਪਸ ਲੈ ਲਈਆਂ ਸਨ।'' 

ਦੂਜੇ ਪਾਸੇ ਦੋਸ਼ੀ ਫਰੀਦ ਨੇ ਆਪਣੀ ਸਾਬਕਾ ਪਤਨੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੀ ਪਤਨੀ ਨੇ ਉਸ ਨਾਲ ਸਿਰਫ ਛੇ ਘੰਟੇ ਹੀ ਬਿਤਾਏ ਸਨ। ਫਰੀਦ ਨੇ ਕਿਹਾ, “ਮੈਂ ਅਤੇ ਮੇਰੀ ਪਤਨੀ ਸਿਰਫ਼ ਛੇ ਘੰਟੇ ਹੀ ਇਕੱਠੇ ਰਹੇ। ਫਿਰ ਉਹ ਘਰ ਚਲੀ ਗਈ ਅਤੇ ਕਦੇ ਵਾਪਸ ਨਹੀਂ ਆਈ।'' ਪਾਕਿਸਤਾਨੀ ਕਾਨੂੰਨ ਦੇ ਤਹਿਤ ਇਸ ਮਾਮਲੇ ਵਿਚ ਵੱਖਰੀ ਸਜ਼ਾ ਦਿੱਤੀ ਜਾ ਸਕਦੀ ਸੀ, ਪਰ ਦੋਸ਼ੀ ਨੂੰ 80 ਕੋੜਿਆਂ ਦੀ ਸਜ਼ਾ ਸੁਣਾਈ ਗਈ। ਇਹ ਇੱਕ ਅਜਿਹੀ ਸਜ਼ਾ ਹੈ ਜੋ 70 ਦੇ ਦਹਾਕੇ ਦੇ ਜ਼ਿਆ ਉਲ ਹੱਕ ਦੇ ਦੌਰ ਤੋਂ ਬਾਅਦ ਦੇਖੀ ਨਹੀਂ ਗਈ। ਸਰਕਾਰੀ ਵਕੀਲ ਸਾਇਰਾ ਬਾਨੋ ਨੇ ਕਿਹਾ, ''ਵਕੀਲ ਦੇ ਤੌਰ 'ਤੇ ਆਪਣੀ ਪਿਛਲੇ 14 ਸਾਲਾਂ ਦੀ ਸੇਵਾ ਦੌਰਾਨ ਮੈਂ ਕਾਫਸ ਆਰਡੀਨੈਂਸ ਦੀ ਧਾਰਾ 7 ਦੇ ਤਹਿਤ ਕੋੜੇ ਮਾਰਨ ਦੀ ਕੋਈ ਸਜ਼ਾ ਨਹੀਂ ਦੇਖੀ ਹੈ।'' ਉਨ੍ਹਾਂ ਨੇ ਕਿਹਾ ਕਿ ਕੋੜੇ ਮਾਰਨ ਦੀ ਇਹ ਸਜ਼ਾ ਦਹਾਕਿਆਂ ਵਿਚ ਸਰੀਰਕ ਸਜ਼ਾ ਦੇ ਰੂਪ ਵਿਚ ਆਪਣੀ ਕਿਸਮ ਦੀ ਪਹਿਲੀ ਘਟਨਾ ਹੋ ਸਕਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News