ਅਜੋਕੀ ਪੰਜਾਬੀ ਗਾਇਕੀ 'ਚ ਆਏ ਵਿਗਾੜ ਲਈ ਆਖਰ ਜ਼ਿੰਮੇਵਾਰ ਕੌਣ ?

Wednesday, Jul 01, 2020 - 03:49 PM (IST)

ਅਜੋਕੀ ਪੰਜਾਬੀ ਗਾਇਕੀ 'ਚ ਆਏ ਵਿਗਾੜ ਲਈ ਆਖਰ ਜ਼ਿੰਮੇਵਾਰ ਕੌਣ ?

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ -9914880392 

ਤਿੰਨ ਕੁ ਦਹਾਕਿਆਂ ਤੋਂ ਪੰਜਾਬੀ ਗਾਇਕੀ ਜਦੋਂ ਤੋਂ ਸੋਸ਼ਲ ਮੀਡੀਆ ਪ੍ਰਚਾਰ ਦਾ ਮੁੱਖ ਸਾਧਨ ਬਣਿਆ ਹੈ, ਕੋਈ ਵੀ ਅਣਘੜ ਜਿਹਾ ਗਾਇਕ ਤੇ ਗੀਤਕਾਰ ਬਿਨ੍ਹਾਂ ਇਹ ਵਿਚਾਰੇ ਕਿ ਮੇਰੀ ਰਚਨਾ ਕਿਹੋ ਜਿਹੀ ਹੈ, ਸਿਰਫ ਮਸ਼ਹੂਰੀ ਨੂੰ ਮੁੱਖ ਰੱਖ ਕੇ ਪਰੋਸ ਦਿੰਦੇ ਹਨ। ਅਜਿਹੇ ਉੱਭਰ ਰਹੇ ਗਾਇਕਾਂ ਦੀ ਖਾਸ ਮੰਡਲੀ ਸੋਸ਼ਲ ਮੀਡੀਆ ਅਤੇ ਫੇਸਬੁੱਕ ’ਤੇ ਮੌਜੂਦ ਹੈ। ਉਹ ਬਿਨਾਂ ਕੋਈ ਸ਼ਬਦ ਲਿਖ ਕੇ ਅੰਗੂਠਾ ਖੜ੍ਹਾ ਕਰ ਦਿੰਦੇ ਹਨ, ਜਿਸ ਨੂੰ ਫੇਸਬੁੱਕ ਭਾਸ਼ਾ ਵਿੱਚ ਲਾਇਕ ਮਤਲਬ ਪਸੰਦ ਕਿਹਾ ਜਾਂਦਾ ਹੈ। ਨਕਲੀ ਨਾਂ ’ਤੇ ਬਣਾਈਆਂ ਫੇਸ ਬੁੱਕੀਆਂ ਵਲੋਂ ਅਨਘੜ ਗੀਤਾਂ ਨੂੰ ਪਹਾੜ ’ਤੇ ਚੜ੍ਹਾ ਦਿੱਤਾ ਜਾਂਦਾ ਹੈ।

ਅਜਿਹਾ ਗਾਇਕ ਤੇ ਗੀਤਕਾਰ ਨਕਲੀ ਨਾਮਾਂ ਨਾਲ ਬਣੇ ਫੇਸ ਬੁੱਕੀਆਂ ਦੀ ਮੰਡੀਰ ਉਨ੍ਹਾਂ ਨੂੰ ਲੋਕਾਂ ਵਿੱਚ ਮਸ਼ਹੂਰ ਕਲਾਕਾਰ ਬਣਾ ਦਿੰਦੀ ਹੈ। ਉਨ੍ਹਾਂ ਦੀ ਗਾਇਕੀ ਲੋਕਾਂ ਦਾ ਪਿਆਰ ਤਾਂ ਨਹੀਂ ਖੜ੍ਹਦੀ ਪਰ ਕਮਾਈ ਪੱਖੋਂ ਉਨ੍ਹਾਂ ਲਈ ਸੋਹਣਾ ਉਪਰਾਲਾ ਬਣ ਜਾਂਦੀ ਹੈ। ਜਦੋਂ ਮਾਂ-ਬੋਲੀ ਪੰਜਾਬੀ ਦਾ ਘਾਣ ਹੋਣ ਲੱਗਦਾ ਹੈ ਤਾਂ ਮੀਡੀਆ ਵਿੱਚ ਉਸ ਦੀ ਬਹੁਤ ਜ਼ਿਆਦਾ ਆਲੋਚਨਾ ਹੁੰਦੀ ਹੈ। ਉਸ ਨੂੰ ਕਲਾਕਾਰ ਕਿਸ ਨੇ ਬਣਾਇਆ, ਕਦੇ ਕੋਈ ਵਿਚਾਰਦਾ ਨਹੀਂ। ਅਜੋਕੀ ਵਿਗੜ ਰਹੀ ਪੰਜਾਬੀ ਗਾਇਕੀ ਲਈ ਦੂਜਾ ਰਸਤਾ ਹੈ, ਟੀ.ਵੀ. ਤੇ ਰੇਡੀਓ ਦੇ ਪ੍ਰਾਈਵੇਟ ਚੈਨਲ, ਜੋ ਗਾਇਕੀ ਦਾ ਪੱਧਰ ਨਹੀਂ ਵੇਖਦੇ। ਵੇਖਦੇ ਹਨ ਆਪਣੀ ਪੂਰੀ ਭਰੀ ਹੋਈ ਜੇਬ, ਉਸ ਤੋਂ ਬਾਅਦ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਅਜਿਹੇ ਬਿਗੜਦੀ ਜਾ ਰਹੀ ਗਾਇਕੀ ਸਬੰਧੀ ਵਿਚਾਰ ਚਰਚਾ ਚਾਲੂ ਹੋ ਜਾਂਦੀ ਹੈ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

ਆਏ ਦਿਨ ਕਈ ਬੁੱਧੀਜੀਵੀਆਂ ਦੇ ਮੀਡੀਆ ’ਤੇ ਵਿਚਾਰ ਅਤੇ ਪ੍ਰਿੰਟ ਮੀਡੀਆ ਵਿੱਚ ਲੇਖ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ। ਹਰੇਕ ਬੁੱਧੀਜੀਵੀ ਲੇਖਕ ਦੇ ਆਪਣੇ ਵਿਚਾਰ ਹੁੰਦੇ ਹਨ, ਜੋ ਵਿਗੜ ਰਹੀ ਗਾਇਕੀ ਨੂੰ ਬਹੁਤ ਬੁਰਾ ਦੱਸਦੇ ਹਨ। ਜੇਕਰ ਜਨਤਾ ਨੂੰ ਅਸੀਂ ਘਟੀਆ ਗੀਤ ਨਾ ਸੁਣੀਏ ਤਾਂ ਕੋਈ ਗੀਤ ਲਿਖੇਗਾ ਨਹੀਂ ਤੇ ਕੋਈ ਗਾਇਕ ਪੇਸ਼ ਨਹੀਂ ਕਰੇਗਾ। ਜਿਸ ਕਾਰਨ ਇਸ ’ਤੇ ਰੋਕ ਲੱਗ ਜਾਵੇਗੀ।ਅਜਿਹੀ ਗਾਇਕੀ ਕਿਉਂ ਪੈਦਾ ਹੋਈ, ਉਸ ਬਾਰੇ ਕੋਈ ਸਹੀ ਖੋਜ ਨਹੀਂ ਕਰਦਾ, ਸਗੋਂ ਖ਼ਤਮ ਕਰਨ ਲਈ ਆਪੋ-ਆਪਣੇ ਵਿਚਾਰ ਦੱਸ ਦਿੰਦੇ ਹਨ।

ਗਾਇਕੀ ਵਿਗੜਦੀ ਜਾ ਰਹੀ ਹੈ, ਲੇਖ ਛਪਦੇ ਜਾ ਰਹੇ ਹਨ, ਮੀਡੀਆ ਰੌਲਾ ਪਾ ਰਿਹਾ ਹੈ ਪਰ ਗਾਇਕ ਗੀਤਕਾਰ ਸੋਸ਼ਲ ਮੀਡੀਆ ਅਤੇ ਕੰਪਨੀਆਂ ਆਪਣੀਆਂ ਜੇਬਾਂ ਭਰਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ਵਿੱਚ ਫੇਸਬੁੱਕ, ਵਾਟਸਐਪ ਤੇ ਯੂ-ਟਿਊਬ ਵਿਦੇਸ਼ੀ ਕੰਪਨੀਆਂ ਨੇ ਆਪਣੀ ਕਮਾਈ ਲਈ ਪਰੋਸ ਦਿੱਤੀਆਂ ਹਨ। ਇਸੇ ਤਰ੍ਹਾਂ ਪ੍ਰਾਈਵੇਟ ਟੀ.ਵੀ. ਤੇ ਰੇਡੀਓ ਚੈਨਲ ਇਨ੍ਹਾਂ ਸਭ ਦਾ ਮੁੱਖ ਮਨੋਰਥ ਪ੍ਰਚਾਰ ਜਾਂ ਪ੍ਰਸਾਰ ਨਹੀਂ ਕਮਾਈ ਹੈ। ਕਿਸੇ ਤਰ੍ਹਾਂ ਵੀ ਹੋਵੇ ਇਨ੍ਹਾਂ ਨੂੰ ਕਿਸੇ ਦੀ ਭਾਸ਼ਾ ਜਾਂ ਬੋਲੀ ਨਾਲ ਕੋਈ ਲਗਾਓ ਨਹੀਂ ਦੋ ਕੁ ਦਹਾਕੇ ਪਹਿਲਾਂ ਸਾਡੇ ਪੰਜਾਬੀ ਦੇ ਗਾਇਕ ਬਹੁਤ ਘੱਟ ਤੇ ਪੰਜਾਬੀ ਮਾਂ ਬੋਲੀ ਦਾ ਮਾਣ ਰੱਖਣ ਵਾਲੇ ਸਨ।

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਆਪਾਂ ਵੀ ਆਪਣੀ ਮਾਂ ਬੋਲੀ ਦਾ ਮਾਣ ਰੱਖਣ ਲਈ ਕੋਈ ਪ੍ਰੋਗਰਾਮ ਕਰਵਾਉਣ ਲਈ ਅਜਿਹੇ ਗਾਇਕਾਂ ਨੂੰ ਲੱਭਦੇ ਸੀ। ਸੋਸ਼ਲ ਮੀਡੀਆ ਤੇ ਪ੍ਰਾਈਵੇਟ ਕੰਪਨੀਆਂ ਆਉਣ ਨਾਲ ਧੜਾ-ਧੜ ਗਾਇਕਾਂ ਦੀ ਇੰਨੀ ਪੈਦਾਵਾਰ ਹੋਈ ਕਿ ਹੁਣ ਗਾਇਕ ਲੱਭਣ ਲਈ ਇੱਟ ਚੁੱਕਣੀ ਨਹੀਂ ਪੈਂਦੀ। ਇੱਟਾਂ ਦੇ ਉੱਪਰ ਹੀ ਬੈਠੇ ਹਨ। ਗਾਇਕਾਂ ਦੀ ਭਰਮਾਰ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਘੱਟ ਮਿਲਦੇ ਸਨ, ਜਿਸ ਕਰਕੇ ਉਪਰੋਕਤ ਮੀਡੀਆ ਦਾ ਸਹਾਰਾ ਲੈਣਾ ਪਿਆ। ਸਾਡਾ ਮੀਡੀਆ ਤੇ ਪ੍ਰਿੰਟ ਮੀਡੀਆ ਇਸ ਪ੍ਰਸਾਰ ਸਬੰਧੀ ਇਸ ਜੜ੍ਹ ਤੱਕ ਨਹੀਂ ਪਹੁੰਚਿਆ ਕਿ ਗਾਇਕ ਤੇ ਗੀਤਕਾਰ ਕੰਪਨੀਆਂ ਕੋਲੇ ਸੀਮਤ ਸਮੇਂ ਲਈ ਵਿਕ ਜਾਂਦੇ ਹਨ। ਫੇਰ ਕੰਪਨੀ ਨੇ ਆਪਣੀ ਮਰਜ਼ੀ ਨਾਲ ਗੀਤਕਾਰ ਤੋਂ ਲਿਖਵਾਉਣਾ ਹੈ ਗਾਇਕ ਤੋਂ ਗਾਉਣਾ ਹੈ ।ਬੇਸ਼ੱਕ ਉਹ ਚਾਹੁੰਦੇ ਵੀ ਨਾ ਹੋਣ ਪਰ ਨੌਕਰੀ ਤੇ ਨੱਖ਼ਰਾ ਕੀ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

ਸਾਡੇ ਸਮਾਜਿਕ ਸੰਗਠਨ ਬੁੱਧੀਜੀਵੀ ਤੇ ਸਾਹਿਤਕ ਸਭਾਵਾਂ ਆਵਾਜ਼ ਉਠਾਉਂਦੀਆਂ ਹਨ ਕਿ ਘਟੀਆ ਗਾਏ ਜਾਂਦੇ ਗੀਤਾਂ ’ਤੇ ਰੋਕ ਲੱਗਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਪੰਜਾਬ ਪੁਲਸ ਦੀ ਡਿਊਟੀ ਲਗਾਈ ਕਿ ਉਹ ਗੀਤਕਾਰਾਂ ਤੇ ਗਾਇਕਾਂ ਨੂੰ ਸਮਝਾਉਣ, ਜਿਸ ਨਾਲ ਥੋੜ੍ਹਾ ਬਹੁਤ ਸੁਧਾਰ ਹੋਇਆ ਹੈ ਪਰ ਪੁਲਸ ਵਿਭਾਗ ਦਾ ਆਪਣਾ ਕੰਮ ਹੀ ਭਾਰੂ ਹੈ। ਕਰਨਾਟਕਾਂ ਤੋਂ ਆਏ ਪ੍ਰੋਫੈਸਰ ਪੰਡਤ ਧਰੇਨਵਰ ਰਾਓ ਜੀ ਨੇ ਮਾਂ ਬੋਲੀ ਸੰਗਠਨ ਨਾਲ ਮਿਲ ਕੇ ਘਟੀਆ ਗਾਇਕੀ ’ਤੇ ਰੋਕ ਲਗਾਉਣ ਲਈ ਪਟੀਸ਼ਨ ਪਾਈ ਸੀ। ਜਿਸ ਸਬੰਧੀ ਹੁਕਮ ਜੁਲਾਈ 2019 ਨੂੰ ਆਇਆ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਤੁਹਾਡੇ ਇਲਾਕੇ ਵਿੱਚ ਕੋਈ ਵੀ ਡੀ. ਜੇ. ਲਾਊਡ ਸਪੀਕਰ ਤੇ ਵਿਆਹ ਸ਼ਾਦੀਆਂ ਤੇ ਜਨਤਕ ਗਾਇਕੀ ਦੇ ਪ੍ਰੋਗਰਾਮ ਵਿੱਚ ਕੋਈ ਘਟੀਆ ਗੀਤ ਨਾ ਪੇਸ਼ ਕੀਤਾ ਜਾਵੇ।

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ

ਜ਼ਿਲ੍ਹਾ ਪ੍ਰਸ਼ਾਸਨ ਨੇ ਡਿਊਟੀ ਪੁਲਸ ਵਿਭਾਗ ਨੂੰ ਦਿੱਤੀ, ਜਿਸ ਸਬੰਧੀ ਵਿਚਾਰ ਚਰਚਾ ਮਾਨਯੋਗ ਹਾਈਕੋਰਟ ਵਿੱਚ ਚੱਲ ਰਹੀ ਹੈ ਕਿ ਜ਼ਿਲ੍ਹੇ ਵਿੱਚ ਕੌਣ ਖਾਸ ਅਧਿਕਾਰੀ ਇਸ ਕੰਮ ਲਈ ਜ਼ਿੰਮੇਵਾਰ ਹੋਵੇਗਾ। ਫ਼ੈਸਲਾ ਆਉਣ ’ਤੇ ਕੋਈ ਹੱਲ ਨਿਕਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰੀ ਸਰਕਾਰ ਨੂੰ ਇਸ ਸਬੰਧੀ ਅਰਜ਼ੀ ਵੀ ਭੇਜੀ ਗਈ ਹੈ ਪਰ ਸਾਡੇ ਚੁਣੇ ਐੱਮ.ਪੀ. ਸਹਿਬਾਨ ਦਾ ਫਰਜ਼ ਬਣਦਾ ਹੈ ਕਿ ਉਹ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਉਠਾਉਣ ਕਾਨੂੰਨ ਬਣਨ ਤੋਂ ਬਾਅਦ ਨਾ ਰਹੇਗਾ ਬਾਂਸ ਅਤੇ ਨਾ ਵੱਜੇਗੀ ਬੰਸਰੀ। ਪੰਜਾਬ ਸਰਕਾਰ ਦੇ ਸੱਭਿਆਚਾਰਕ ਵਿਭਾਗ ਦਾ ਫਰਜ਼ ਬਣਦਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਬੁੱਧੀਜੀਵੀਆਂ ਸਾਹਿਤਕ ਸਭਾਵਾਂ ਤੇ ਪ੍ਰਾਈਵੇਟ ਰੇਡੀਓ ਤੇ ਟੀਵੀ ਚੈਨਲਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਵੇ ਪ੍ਰਾਈਵੇਟ ਕੰਪਨੀਆਂ ਜੋ ਗੀਤ ਰਿਕਾਰਡ ਕਰਦੀਆਂ ਹਨ, ਉਨ੍ਹਾਂ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। 

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

ਜਿਨ੍ਹਾਂ ਦੇ ਆਪਣੇ ਪ੍ਰਾਈਵੇਟ ਰੇਡੀਓ ਅਤੇ ਟੀ.ਵੀ. ਚੈਨਲ ਹਨ, ਸਾਰਿਆਂ ਦੀ ਰਾਏ ਲੈ ਕੇ ਕੋਈ ਠੋਸ ਕਦਮ ਚੁੱਕਿਆ ਜਾਵੇ। ਕੇਂਦਰੀ ਸਰਕਾਰ ਤੋਂ ਸੈਂਸਰ ਬੋਰਡ ਸਥਾਪਤ ਕਰਵਾਇਆ ਜਾਵੇ ਤਾਂ ਜੋ ਕੰਪਨੀਆਂ ਗੀਤਕਾਰਾਂ ਤੇ ਗਾਇਕਾਂ ਦਾ ਕਮਾਈ ਦਾ ਸਾਧਨ ਬਣਿਆ ਰਹੇ ਪਰ ਸਾਡੀ ਮਾਂ ਬੋਲੀ ਪੰਜਾਬੀ ਦਾ ਮਾਣ ਬਹਾਲ ਰਹੇ। ਮੁੱਕਦੀ ਗੱਲ ਜੋ ਆਮ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦੀ ਹੈ ਕਿ ਸਾਡੀ ਅਜੋਕੀ ਪੀੜ੍ਹੀ ਅੱਜ ਦੀ ਗਾਇਕੀ ਨੂੰ ਪਸੰਦ ਕਰਦੀ ਹੈ ਕਿ ਉਹ ਕਦੇ ਸਾਨੂੰ ਜਵਾਬ ਦੇ ਸਕਦੇ ਹਨ ਕਿ ਪੰਜਾਬੀ ਗਾਇਕੀ ਸਾਡੀ ਕਿੱਸਾ ਕਾਵਿ ਲੋਕ ਕਥਾਵਾਂ ਤੇ ਲੋਕ ਗੀਤਾਂ ਤੋਂ ਚਾਲੂ ਹੋਈ ਹੈ। ਸਾਡੇ ਗਾਇਕਾਂ ਨੇ ਬਹੁਤ ਚੰਗੀ ਤਰ੍ਹਾਂ ਗਾਇਆ ਤੇ ਨਿਭਾਇਆ ਹੈ ਕੀ ਤੁਸੀਂ ਆਪਣੇ ਬੱਚਿਆਂ ਨੂੰ ਉਸ ਸਬੰਧੀ ਕੁਝ ਸੁਣਾਇਆ ਜਾਂ ਪੜ੍ਹਾਇਆ ਹੈ।

ਗੁਣਾਂ ਦਾ ਭੰਡਾਰ ਹੈ 'ਪਪੀਤਾ', ਵਧਾਉਂਦਾ ਹੈ ਇਨ੍ਹਾਂ ਰੋਗਾਂ ਨਾਲ ਲੜਨ ਦੀ ਸਮਰਥਾ

ਭਾਰਤ ਸਰਕਾਰ ਵੱਲੋਂ ਸਾਡੀ ਸੇਵਾ ਲਈ ਆਕਾਸ਼ਵਾਣੀ ਤੇ ਦੂਰਦਰਸ਼ਨ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਦੇ ਥੱਲੇ ਹਜ਼ਾਰਾਂ ਚੈਨਲਾਂ ਰਾਹੀਂ ਬਹੁਤ ਵਧੀਆ ਹਰ ਸੂਬੇ ਦੇ ਸੱਭਿਆਚਾਰ ਨਾਲ ਸਬੰਧਤ ਸਾਰੀ ਸਮੱਗਰੀ ਤੇ ਗੀਤ ਪੇਸ਼ ਕਰ ਰਹੇ ਹਨ। ਇਨ੍ਹਾਂ ਨੂੰ ਕੀ ਅਸੀਂ ਆਪ ਕਦੇ ਸੁਣੇ ਹਨ? ਨਹੀਂ ਤਾਂ ਫਿਰ ਸਾਡੀ ਔਲਾਦ ਕੀ ਸੁਣੇਗੀ। ਮੀਡੀਆ ਪ੍ਰਿੰਟ ਮੀਡੀਆ ’ਤੇ ਜ਼ਿਆਦਾ ਆਪਣੇ ਵਿਚਾਰ ਲਿਖਣ ਦੀ ਜ਼ਰੂਰਤ ਨਹੀਂ, ਆਓ ਆਪਾਂ ਸਾਰੇ ਮਿਲ ਕੇ ਆਵਾਜ਼ ਬੁਲੰਦ ਕਰੀਏ, ਸਰਕਾਰਾਂ ਆਪਣੀਆਂ ਹੀ ਹਨ। ਸੈਂਸਰ ਬੋਰਡ ਸਥਾਪਤ ਕਰ ਦਿੱਤਾ ਜਾਵੇਗਾ ਤੇ ਸਾਡੀ ਮਾਂ ਬੋਲੀ ਦੀਆਂ ਧੁੰਮਾਂ ਪੂਰੀ ਦੁਨੀਆਂ ਵਿੱਚ ਪੈਣਗੀਆਂ।

 


author

rajwinder kaur

Content Editor

Related News