ਨਵੇਂ ਵਿਵਾਦ ''ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਧਾਰਮਿਕ ਸਮਾਗਮ ''ਚ ਸ਼ਰਾਬ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ

Tuesday, Nov 18, 2025 - 11:14 AM (IST)

ਨਵੇਂ ਵਿਵਾਦ ''ਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ ! ਧਾਰਮਿਕ ਸਮਾਗਮ ''ਚ ਸ਼ਰਾਬ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ

ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਮੁੜ ਇੱਕ ਵਿਵਾਦ ਵਿੱਚ ਫਸ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਦੇ ਇਲਜ਼ਾਮਾਂ ਤਹਿਤ ਉਨ੍ਹਾਂ ਖਿਲਾਫ਼ ਲੁਧਿਆਣਾ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ: ਕਾਨੂੰਨੀ ਪਚੜੇ 'ਚ ਫਸੇ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ, FIR ਹੋਈ ਦਰਜ ! ਜਾਣੋ ਕੀ ਹੈ ਪੂਰਾ ਮਾਮਲਾ

ਵਿਵਾਦ ਕੀ ਹੈ?

ਇਲਜ਼ਾਮਾਂ ਅਨੁਸਾਰ, ਬੱਬੂ ਮਾਨ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ 15 ਅਤੇ 16 ਨਵੰਬਰ ਨੂੰ ਕਰਵਾਏ ਗਏ ਮਾਂ ਚਿੰਤਪੁਰਨੀ ਮਹੋਤਸਵ ਦੌਰਾਨ ਪੇਸ਼ਕਾਰੀ ਦਿੱਤੀ। ਹਿੰਦੂ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਹੈ ਕਿ ਜਿਸ ਸਥਾਨ 'ਤੇ ਬੱਬੂ ਮਾਨ ਗੀਤ ਗਾ ਰਹੇ ਸਨ, ਉਸ ਪੂਰੇ ਸੈੱਟ ਨੂੰ ਚਿੰਤਪੁਰਨੀ ਦਰਬਾਰ ਦਾ ਸਰੂਪ ਦਿੱਤਾ ਹੋਇਆ ਸੀ। ਇਸ ਸਮਾਗਮ ਦਾ ਨਾਂ ਵੀ  ਚਿੰਤਪੁਰਨੀ ਮਹੋਤਸਵ ਸੀ ਅਤੇ ਉਥੇ ਜੋਤ ਵੀ ਜਗ ਰਹੀ ਸੀ। ਇਸ ਧਾਰਮਿਕ ਮਾਹੌਲ ਵਿੱਚ, ਉਨ੍ਹਾਂ ਵੱਲੋਂ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਗਏ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਜੇਕਰ ਮਹੋਤਸਵ ਦਾ ਨਾਮ ਕੁਝ ਹੋਰ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਕੋਈ ਦਿੱਕਤ ਨਾ ਹੁੰਦੀ, ਪਰ ਖਾਸ ਤੌਰ 'ਤੇ ਧਾਰਮਿਕ ਸੈੱਟ ਨੂੰ ਸਜਾ ਕੇ ਅਜਿਹੇ ਗੀਤ ਗਾਉਣਾ ਅਪਮਾਨਜਨਕ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, 36 ਸਾਲ ਦੀ ਉਮਰ 'ਚ ਇਸ Singer ਨੇ ਛੱਡੀ ਦੁਨੀਆ

ਕਿਸ ਨੇ ਕੀਤੀ ਸ਼ਿਕਾਇਤ ਅਤੇ ਕੀ ਹੈ ਮੰਗ?

ਇਹ ਸ਼ਿਕਾਇਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹਿੰਦੂ ਸੰਗਠਨਾਂ ਅਤੇ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ। ਖਾਸ ਤੌਰ 'ਤੇ, ਸ਼ਿਕਾਇਤ ਜੈ ਮਾਂ ਲੰਗਰ ਸੇਵਾ ਸਮਿਤੀ ਅਤੇ ਡੇਰਾ ਮੱਸਾ ਭਾਈ ਪੜੈਨ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਬੱਬੂ ਮਾਨ ਸਮੇਤ ਸ਼ੋਅ ਦੇ ਆਯੋਜਕ ਖਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਮੇਂ ਇਸ ਮਾਮਲੇ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵੱਲੋਂ ਰੋਸ ਜਿਹੜਾ ਹੈ ਜਾਹਿਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਬੱਬੂ ਮਾਨ ਦੀ ਤਰਫ਼ੋਂ ਇਸ ਮਾਮਲੇ 'ਤੇ ਹੁਣ ਤੱਕ ਕੋਈ ਅਧਿਕਾਰਕ ਪ੍ਰਤੀਕਰਮ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ: ਅਦਾਕਾਰਾ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫ਼ਤਾਰ; ਵਿਆਹ ਦਾ ਬਣਾ ਰਿਹਾ ਸੀ ਦਬਾਅ

 


author

cherry

Content Editor

Related News