ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ, ਗਾਇਕ ਹਰਮਨ ਸਿੱਧੂ ਦੀ ਹਾਦਸੇ 'ਚ ਮੌਤ
Saturday, Nov 22, 2025 - 10:30 AM (IST)
ਵੈੱਬ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ 40 ਸਾਲਾਂ ਦੇ ਸਨ। ਉਹ ਬੀਤੀ ਰਾਤ ਕਿਸੇ ਕੰਮ ਲਈ ਮਾਨਸਾ ਆਏ ਸਨ ਅਤੇ ਆਪਣੇ ਪਿੰਡ ਖਿਆਲਾ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ: ਬਿੱਗ ਬੌਸ 19 'ਚ ਹੁਣ ਹੋਵੇਗੀ ਭਾਰਤੀ ਟੀਮ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ !

ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ। ਹਰਮਨ ਸਿੱਧੂ ਦਾ ਮਿਸ ਪੂਜਾ ਨਾਲ ਗਾਇਆ ਗੀਤ "ਕਾਗਜ਼ ਜਾ ਪਿਆਰ" ਬਹੁਤ ਹਿੱਟ ਰਿਹਾ ਸੀ, ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਨਾਲ ਡੂੰਘੇ ਸਦਮੇ ਵਿੱਚ ਹਨ।
