'ਬੋਲਚਾਲ' ਤੋਂ ਹੀ ਜਾਣਿਆ ਜਾਂਦਾ ਹੈ ਬੰਦੇ ਦਾ ਅਸਲੀ ਕਿਰਦਾਰ...

Tuesday, Jun 16, 2020 - 11:33 AM (IST)

'ਬੋਲਚਾਲ' ਤੋਂ ਹੀ ਜਾਣਿਆ ਜਾਂਦਾ ਹੈ ਬੰਦੇ ਦਾ ਅਸਲੀ ਕਿਰਦਾਰ...

ਸੰਜੀਵ ਸਿੰਘ ਸੈਣੀ, ਮੌਹਾਲੀ 

ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਨ। ਬੋਲ ਚਾਲ ਤੋਂ ਹਰ ਮਨੁੱਖ ਦੇ ਕਿਰਦਾਰ ਦਾ ਪਤਾ ਸੌਖੇ ਢੰਗ ਨਾਲ ਲੱਗ ਜਾਂਦਾ ਹੈ। ਆਮ ਕਿਹਾ ਵੀ ਜਾਂਦਾ ਹੈ ਕਿ ‘ਪਹਿਲਾਂ ਤੋਲੀਏ ਫਿਰ ਬੋਲੀਏ’। ਜ਼ੁਬਾਨ ਸਾਡੀ ਅਨਮੋਲ ਤੋਹਫ਼ਾ ਹੈ, ਜਿਸ ਨਾਲ ਅਸੀਂ ਆਪਣੇ ਵਿਚਾਰ ਦੂਜੇ ਲੋਕਾਂ ਦਾ ਸਾਹਮਣੇ  ਰੱਖਦੇ ਹਨ। ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ। ਇੱਕ ਕਹਾਵਤ ਵੀ ਹੈ "ਬੋਲਿਆਂ ਨੇ ਬੋਲ ਵਿਗਾੜੇ ਮਿੰਨੀਆਂ ਨੇ ਘਰ ਉਜਾੜੇ"। ਕਈ ਵਾਰ ਤਾਂ ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਨ ਕਿ ਸਾਰੀ ਉਮਰ ਦੇ ਸਬੰਧ ਟੁੱਟ ਜਾਂਦੇ ਹਨ। ਜਿੰਨ੍ਹਾਂ ਕਰਕੇ ਦੂਸਰੇ ਨੂੰ ਨੁਕਸਾਨ ਹੁੰਦਾ ਹੈ। 

ਪੜ੍ਹੋ ਇਹ ਵੀ - ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਕਾਹਲੀ ਕਾਹਲੀ ਵਿਚ ਕਈ ਵਾਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕੀ ਬੋਲਣੈ ? ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਸਾਨੂੰ ਆਪਣੇ ’ਤੇ ਬਹੁਤ ਪਛਤਾਵਾ ਹੁੰਦਾ ਹੈ। ਸਾਨੂੰ ਗੁੱਸੇ ਵਿੱਚ ਸਹਿਣਸ਼ੀਲ ਹੋਣਾ ਚਾਹੀਦਾ ਹੈ। ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ। ਜਾਂ ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਨ ਤਾਂ ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ । ਸਿਆਣੇ ਅਕਸਰ ਕਹਿੰਦੇ ਹਨ ਕਿ "ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਵੱਲੋਂ"। ਕਈ ਵਾਰ ਅਸੀਂ ਦੇਖਦੇ ਹਨ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿੱਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈ।

ਪੜ੍ਹੋ ਇਹ ਵੀ - ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ । ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ ਪਰ ਉਹ ਲੋਕਾਂ ਦੀ ਜ਼ੁਬਾਨ ਇੰਨੀ ਕੋੜੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ।ਕਿਸੇ ਨੇ ਸਹੀ ਕਿਹਾ ਹੈ ਇਹੀ ਜ਼ੁਬਾਨ ਬੰਦੇ ਨੂੰ ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ। ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ! ਜਿੱਥੇ ਥੋੜੀ ਜ਼ਰੂਰਤ ਹੈ।

ਪੜ੍ਹੋ ਇਹ ਵੀ - ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ। ਬੋਲਣਾ ਹੀ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇ। ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ। ਅਕਸਰ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਕੰਮਾਂ ਲਈ ਜਾਂਦੇ ਹਨ, ਉੱਥੇ ਅਫ਼ਸਰ ਬਹੁਤ ਘੱਟ ਬੋਲਦੇ ਹਨ। ਉਨ੍ਹਾਂ ਦੀ ਅੱਖਾਂ ਹੀ ਬਹੁਤ ਕੁਝ ਸਿਖਾ ਜਾਂਦੀਆਂ ਹਨ। ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ ।

ਪੜ੍ਹੋ ਇਹ ਵੀ - "ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"


author

rajwinder kaur

Content Editor

Related News