ਭਾਰਤ 'ਚ ਦਿਨ-ਬ-ਦਿਨ ਵਧ ਰਿਹਾ ਹੈ ‘ਆਨਲਾਈਨ ਗੇਮਿੰਗ’ ਦਾ ਰੁਝਾਨ, ਜਾਣੋ ਕਿਵੇਂ (ਵੀਡੀਓ)

09/01/2020 12:19:03 PM

ਜਲੰਧਰ (ਬਿਊਰੋ) - ਭਾਰਤ ਵਿੱਚ ਆਨਲਾਈਨ ਵੀਡੀਓ ਗੇਮ ਖੇਡਣ ਦਾ ਰੁਝਾਨ ਨੌਜਵਾਨ ਪੀੜ੍ਹੀ ’ਚ ਲਗਾਤਾਰ ਵਧ ਰਿਹਾ ਹੈ। ਆਲ ਇੰਡੀਆ ਗੇਮਿੰਗ ਫੈਡਰੇਸ਼ਨ ਦੇ ਮੁਤਾਬਕ ਦੇਸ਼ ’ਚ 30 ਕਰੋੜ ਲੋਕ ਆਨਲਾਈਨ ਗੇਮ ਖੇਡਦੇ ਹਨ। ਜਿਨ੍ਹਾਂ ਦੀ ਸੰਖਿਆ 2022 ਤੱਕ ਵਧ ਕੇ 44 ਕਰੋੜ ਹੋ ਜਾਵੇਗੀ। ਜੇਕਰ ਆਨਲਾਈਨ ਗੇਮਿੰਗ ਦੇ ਵਪਾਰ ’ਤੇ ਝਾਤ ਮਾਰੀ ਜਾਵੇ ਤਾਂ ਇਸ ਦਾ ਰੈਵੀਨਿਊ ਵੀ 22 ਫ਼ੀਸਦੀ ਦੀ ਰਫ਼ਤਾਰ ਨਾਲ ਵਧ ਰਿਹਾ ਹੈ। ਦੱਸ ਦੇਈਏ ਕਿ 2023 ਤੱਕ ਆਨਲਾਈਨ ਗੇਮਿੰਗ ਦਾ ਰੇਵੇਨਿਊ 11 ਹਜ਼ਾਰ 400 ਕਰੋੜ ਰੁਪਏ ਤੱਕ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

ਇਹ 2013 ਨਾਲੋਂ ਤਕਰੀਬਨ 3 ਗੁਣਾ ਵੱਧ ਹੈ। ਉਸ ਵੇਲੇ ਇਹ ਰੈਵੀਨਿਊ 4400 ਕਰੋੜ ਰੁਪਏ ਦਾ ਸੀ। ਦੁਨੀਆਂ ਦੀ ਗੇਮਿੰਗ ਮਾਰਕੀਟ ਦਾ ਸਭ ਤੋਂ ਵੱਡਾ ਹਿੱਸੇਦਾਰ ਏਸ਼ੀਆ ਪੈਸੀਫਿਕ ਹੈ। ਦੁਨੀਆ ’ਚ 2019 ਦੌਰਾਨ 11.25 ਲੱਖ ਕਰੋੜ ਰੁਪਏ ਦਾ ਰੈਵੀਨਿਊ ਇਕੱਠਾ ਹੋਇਆ ਸੀ। ਜਿਸ ’ਚੋਂ ਏਸ਼ੀਆ ਪੈਸੇਫਿਕ ਨੇ 5.34 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਜ਼ਿਆਦਾ ਭੁੱਖ ਲੱਗਣ ’ਤੇ ਕੀ ਖਾਈਏ ਅਤੇ ਕੀ ਨਾ ਖਾਈਏ, ਜਾਣਨ ਲਈ ਪੜ੍ਹੋ ਇਹ ਖ਼ਬਰ

ਜੇਕਰ ਮਾਹਿਰਾਂ ਦੀ ਮੰਨੀ ਜਾਵੇ ਤਾਂ ਆਨਲਾਈਨ ਗੇਮਿੰਗ ਦੀ ਵੈਲਿਊ 2024 ਤੱਕ ਚਾਰ ਗੁਣਾ ਤੱਕ ਵਧਣ ਦੀ ਉਮੀਦ ਹੈ। ਇਹ 2019 ਵਿੱਚ 6200 ਸੀ, ਜੋ 2024 ਤੱਕ 25 ਹਜ਼ਾਰ 30 ਕਰੋੜ ਤੱਕ ਵੱਧ ਸਕਦੀ ਹੈ। ਆਨਲਾਈਨ ਗੇਮਿੰਗ ’ਚ ਸਭ ਤੋਂ ਜ਼ਿਆਦਾ ਰੈਵੀਨਿਊ ਇਕੱਠਾ ਕਰਨ ਵਾਲਾ ਦੇਸ਼ ਅਮਰੀਕਾ ਹੈ, ਜਿਸ ਨੇ 2.7 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਚੀਨ 2.2 ਲੱਖ ਕਰੋੜ ਦੀ ਕਮਾਈ ਨਾਲ ਦੂਜੇ ਨੰਬਰ 'ਤੇ ਹੈ।

ਕੋਰੋਨਾ ਦੇ ਮਾਮਲੇ ’ਚ ਭਾਰਤ ਤੋੜ ਰਿਹਾ ਹੈ ਅਮਰੀਕਾ ਦਾ ਰਿਕਾਰਡ, ਜਾਣੋ ਕਿਵੇਂ (ਵੀਡੀਓ)

ਜੇਕਰ ਇਕੱਲੇ ਭਾਰਤ ’ਚ ਗੇਮ ਖੇਡਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ 60 ਫੀਸਦੀ ਤੋਂ ਜ਼ਿਆਦਾ ਗੇਮਰਜ਼ 24 ਸਾਲ ਤੋਂ ਘੱਟ ਦੀ ਉਮਰ ਦੇ ਹਨ। 2021 ਤੱਕ 25 ਤੋਂ 40 ਸਾਲ ਤੱਕ ਦੀ ਉਮਰ ਦੇ ਗੇਮਰਜ ਵੱਧਣ ਦੀ ਉਮੀਦ ਹੈ।ਤੀਵੀਆਂ ਨਾਲੋਂ ਮਰਦ ਜ਼ਿਆਦਾ ਆਨਲਾਈਨ ਗੇਮ ਖੇਡਣ ਨੂੰ ਤਰਜੀਹ ਦਿੰਦੇ ਹਨ।  ਗੇਮ ਖੇਡਣ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਵਸੀਲਾ ਮੋਬਾਇਲ ਫੋਨ ਹੀ ਹੈ। ਅੰਦਾਜ਼ੇ ਮੁਤਾਬਕ ਇੱਕ ਗੇਮਰ ਰੋਜ਼ਾਨਾ 55 ਮਿੰਟ ਆਨਲਾਈਨ ਗੇਮ ਖੇਡਣ ਲਈ ਬਿਤਾਉਂਦਾ ਹੈ ਅਤੇ ਇਸ ਲਈ ਖਰਚ ਹੋਣ ਵਾਲਾ ਇੰਟਰਨੈੱਟ ਡਾਟਾ 800 ਐੱਮ ਬੀ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਕੀ ਸਰਕਾਰ ‘ਰਾਸ਼ਟਰੀ ਪੋਸ਼ਣ ਹਫ਼ਤਾ’ ਮਨਾਉਣ ਵਾਲੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ?


rajwinder kaur

Content Editor

Related News