ਹੱਥਕੜੀ ਲਾ ਕੇ ਵਿਆਹ ''ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ

Tuesday, Nov 18, 2025 - 06:40 PM (IST)

ਹੱਥਕੜੀ ਲਾ ਕੇ ਵਿਆਹ ''ਚ ਭੰਗੜਾ ਪਾਉਣ ਵਾਲੇ ਦੀ ਵੀਡੀਓ ਬਾਰੇ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ

ਚੰਡੀਗੜ੍ਹ (ਵੈੱਬ ਡੈਸਕ): ਬੀਤੇ ਕੁਝ ਦਿਨਾਂ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਪੁਲਸ ਦੀ ਹਿਰਾਸਤ ਵਿਚ ਹੋਣ ਕਾਰਨ ਹੱਥਕੜੀ ਲਾ ਕੇ ਇਕ ਵਿਆਹ ਵਿਚ ਭੰਗੜੇ ਪਾ ਰਿਹਾ ਹੈ। ਇਸ ਨੂੰ ਕੋਈ 'ਯਾਰੀ ਦੀ ਮਿਸਾਲ' ਦੱਸ ਰਿਹਾ ਹੈ ਤਾਂ ਕੁਝ ਲੋਕ ਇਹ ਵੀਡੀਓ ਸਾਂਝੀ ਕਰ ਕੇ ਪੰਜਾਬ ਦੇ ਪ੍ਰਸ਼ਾਸਨ ਤੇ ਨਿਯਮਾਂ 'ਤੇ ਹੀ ਸਵਾਲ ਚੁੱਕ ਰਹੇ ਹਨ। ਇਸ ਮਾਮਲੇ 'ਚ ਪੰਜਾਬ ਪੁਲਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 2 IAS ਅਫ਼ਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਪੰਜਾਬ ਪੁਲਸ ਨੇ ਸਪਸ਼ਟ ਕੀਤਾ ਹੈ ਕਿ ਉਹ ਵੀਡੀਓ ਪੰਜਾਬ ਦੀ ਨਹੀਂ ਹੈ ਤੇ ਇਸ ਦਾ ਪੰਜਾਬ ਪੁਲਸ ਦੇ ਨਾਲ ਕੋਈ ਸਬੰਧ ਨਹੀਂ ਹੈ। ਪੰਜਾਬ ਪੁਲਸ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਪੋਸਟ ਵਿਚ ਕਿਹਾ ਗਿਆ ਹੈ ਕਿ ਇਸ ਵੀਡੀਓ ਵਿਚ ਜੋ ਵਰਦੀ ਪੁਲਸ ਮੁਲਾਜ਼ਮ ਨੇ ਪਾਈ ਹੈ, ਉਹ ਸ਼ੈਲੀ ਪੰਜਾਬ ਪੁਲਸ ਵੱਲੋਂ ਨਹੀਂ ਵਰਤੀ ਜਾਂਦੀ। ਪੰਜਾਬ ਪੁਲਸ ਨੇ ਇਸ ਨੂੰ ਝੂਠੀ ਅਤੇ ਤੱਥਾਂ ਤੋਂ ਦੂਰ ਕਰਾਰ ਦਿੱਤਾ ਹੈ ਤੇ ਨਾਲ ਹੀ ਇੰਟਰਨੈੱਟ ਯੂਜ਼ਰਸ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ।


author

Anmol Tagra

Content Editor

Related News