ਚੀਨ ਨਾਲੋਂ ਵਪਾਰਕ ਸਾਂਝ ਤੋੜਨਾ ਭਾਰਤ ਲਈ ਸਿੱਧ ਹੋਵੇਗਾ ਨੁਕਸਾਨ ਦੇਹ, ਸੁਣੋ ਇਹ ਵੀਡੀਓ

Wednesday, Jun 24, 2020 - 05:58 PM (IST)

ਜਲੰਧਰ (ਬਿਊਰੋ) - ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਤੋਂ ਬਾਅਦ ਭਾਰਤ ਅੰਦਰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦਾ ਮੁੱਦਾ ਗਰਮਾ ਰਿਹਾ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਇਸ ਦੀ ਚਰਚਾ ਆਮ ਹੀ ਵੇਖਣ ਨੂੰ ਮਿਲ ਰਹੀ ਹੈ। ਭਾਰਤ ਸਰਕਾਰ ਵੱਲੋਂ ਵੀ ਚੀਨ ਨਾਲ ਵਪਾਰਕ ਸਾਂਝ ਖ਼ਤਮ ਕਰਨ ਲਈ ਸੋਚ ਵਿਚਾਰ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੀਨ ਨਾਲ ਵਪਾਰਕ ਸਾਂਝ ਖ਼ਤਮ ਕਰਨ ਤੋਂ ਬਾਅਦ ਇਸ ਦਾ ਨੁਕਸਾਨ ਭਾਰਤ ਨੂੰ ਹੋਵੇਗਾ ਜਾਂ ਚੀਨ ਨੂੰ ?

ਦੱਸ ਦੇਈਏ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੀਨ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਭਾਰਤੀ ਮੰਡੀ ਦੀ ਲੋੜ ਹੈ। ਪਰ ਵੱਡੀ ਗੱਲ ਇਹ ਹੈ ਕਿ ਚੀਨ ਪੂਰੀ ਦੁਨੀਆਂ ਨੂੰ ਜਿੰਨਾ ਸਾਮਾਨ ਭੇਜਦਾ ਹੈ, ਉਸ ਦਾ ਸਿਰਫ 2 ਫੀਸਦੀ ਹਿੱਸਾ ਹੀ ਭਾਰਤ ਨੂੰ ਭੇਜਿਆ ਜਾਂਦਾ ਹੈ। ਇਸ ਲਈ ਜੇਕਰ ਚੀਨ ਨਾਲੋਂ ਵਪਾਰਕ ਸਾਂਝ ਤੋੜੀ ਜਾਂਦੀ ਹੈ ਤਾਂ ਇਸ ਦਾ ਚੀਨ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ। 

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’

ਭਾਰਤ ਅੰਦਰ ਮੋਬਾਈਲ ਫੋਨਾਂ ਦੀਆਂ ਪੰਜ ਸਭ ਤੋਂ ਵੱਧ ਵਿਕਣ ਵਾਲੀਆਂ ਕੰਪਨੀਆਂ ਵਿੱਚੋਂ ਚਾਰ ਚੀਨੀ ਕੰਪਨੀਆਂ ਹੀ ਹਨ। ਇਹ ਕੰਪਨੀਆਂ ਸ਼ਾਓਮੀ, ਵੀਵੋ, ਰੀਅਲਮੀ ਅਤੇ ਓਪੋ ਹਨ। ਭਾਰਤ ਦੇ ਤਕਰੀਬਨ 60 ਫੀਸਦੀ ਬਸ਼ਿੰਦੇ, ਇਨ੍ਹਾਂ ਕੰਪਨੀਆਂ ਦੇ ਹੀ ਫੋਨ ਵਰਤਦੇ ਹਨ। ਹੋਰ ਤਾਂ ਹੋਰ ਭਾਰਤੀ ਨਾਗਰਿਕ ਲੈਪਟਾਪ ਅਤੇ ਕੰਪਿਊਟਰ ਖਰੀਦਣ ਲਈ ਵੀ ਚੀਨੀ ਕੰਪਨੀਆਂ ਨੂੰ ਹੀ ਤਰਜੀਹ ਦਿੰਦੇ ਹਨ। ਕਿਉਂਕਿ ਇਹ ਸਸਤੇ ਅਤੇ ਵਧੀਆ ਕੰਮ ਚਲਾਊ ਹੁੰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਦਵਾਈਆਂ ਬਣਾਉਣ ਲਈ ਕੱਚਾ ਮਾਲ ਵੀ ਚੀਨ ਤੋਂ ਆਉਂਦਾ ਹੈ।

ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ

ਇਸ ਤੋਂ ਇਲਾਵਾ ਖਾਦਾਂ ਬਣਾਉਣ ਲਈ ਵੀ ਚੀਨੀ ਮਾਲ ਹੀ ਵਰਤਿਆ ਜਾਂਦਾ ਹੈ। ਭਾਰਤ ਵਿੱਚ ਤਿਆਰ ਹੋਣ ਵਾਲੀਆਂ ਬਿਜਲਈ ਵਸਤਾਂ ’ਚ ਵਰਤੇ ਜਾਣ ਵਾਲੇ ਪੁਰਜ਼ਿਆਂ ਦਾ 50 ਫ਼ੀਸਦੀ ਤੋਂ ਵੱਧ ਹਿੱਸਾ ਵੀ ਚੀਨ ਤੋਂ ਹੀ ਮੰਗਵਾਇਆ ਜਾਂਦਾ ਹੈ। ਜੇਕਰ ਮੋਟਾ ਜਿਹਾ ਹਿਸਾਬ ਵੀ ਲਾਇਆ ਜਾਵੇ ਤਾਂ ਭਾਰਤ ਚੀਨ ਨੂੰ ਜਿੰਨਾ ਮਾਲ ਭੇਜਦਾ ਹੈ,ਉਸ ਤੋਂ 7 ਗੁਣਾ ਵੱਧ ਚੀਨ ਤੋਂ ਮੰਗਵਾਉਂਦਾ ਹੈ। ਇਸ ਲਈ ਜੇਕਰ ਚੀਨ ਨਾਲੋਂ ਵਪਾਰਕ ਸਾਂਝ ਤੋੜੀ ਜਾਂਦੀ ਹੈ ਤਾਂ ਇਸ ਦਾ ਵੱਧ ਤੋਂ ਵੱਧ ਨੁਕਸਾਨ ਭਾਰਤ ਨੂੰ ਹੀ ਹੋਵੇਗਾ।

ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ "ਮੇਕ ਇਨ ਇੰਡੀਆ" ਦਾ ਨਾਅਰਾ ਲਾਉਂਦੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਕੀ ਭਾਰਤ ਇਨ੍ਹਾਂ ਸਾਰੇ ਪੁਰਜੇ ਅਤੇ ਵਸਤਾਂ ਨੂੰ ਆਪਣੇ ਦੇਸ਼ ਵਿੱਚ ਹੀ ਉਤਪਾਦ ਕਰ ਸਕਦਾ ਹੈ? ਚੀਨੀ ਉਤਪਾਦਾਂ ਦਾ ਸਿੱਧਾ ਬਾਈਕਾਟ ਭਾਰਤੀ ਸਨਅਤ ਅਤੇ ਭਾਰਤੀ ਲੋਕਾਂ ਨੂੰ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਭਾਰਤ ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਸਿਆਸੀ ਤੇ ਕੂਟਨੀਤਕ ਡਰਾਮੇ ਦੀ ਲੋੜ ਹੈ। ਵਪਾਰਕ ਬਾਈਕਾਟ ਭਾਰਤ ਨੂੰ ਹੀ ਹੇਠਾਂ ਲਿਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਰੋਜ਼ਾਨਾਂ ਇਕ ਸਟ੍ਰਾਬੇਰੀ ਖਾਣ ਨਾਲ ਦੂਰ ਹੁੰਦੀਆਂ ਹਨ ਸਰੀਰ ਦੀਆਂ ਇਹ ਬੀਮਾਰੀਆਂ

ਹੁਣ ਕੋਰੋਨਾ ਕਾਲ ’ਚ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕ ਕੀਤੇ ਚਿੰਤਤ


author

rajwinder kaur

Content Editor

Related News