ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ)
Friday, Aug 07, 2020 - 06:24 PM (IST)
ਬੀਤੇ ਦਿਨੀਂ ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਇਕ ਜ਼ਬਰਦਸਤ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਹੁਣ ਤੱਕ 135 ਲੋਕ ਮਰ ਚੁੱਕੇ ਹਨ ਅਤੇ 5000 ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਦੇ ਇਲਾਜ ਲਈ ਨੇੜਲੇ ਹਸਪਤਾਲ ਤਬਾਹ ਹੋ ਚੁੱਕੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲੋੜੀਂਦਾ ਸਮਾਨ ਨਾ ਹੋਣ ਕਾਰਨ ਉਹ ਜ਼ਖਮੀਆਂ ਦਾ ਇਲਾਜ ਨਹੀਂ ਕਰ ਪਾ ਰਹੇ। ਇਮਾਰਤਾਂ ਦੇ ਢਹਿ ਢੇਰੀ ਹੋਣ ਕਾਰਨ ਗਲੀਆਂ 'ਚ ਰੱਖਕੇ ਹੀ ਪੀੜਤ ਲੋਕਾਂ ਦਾ ਇਲਾਜ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। ਇਸ ਧਮਾਕੇ ਤੋਂ ਬਾਅਦ ਲੇਬਨਾਨ ਕੈਬਿਨੇਟ ਨੇ ਰਾਜਧਾਨੀ ਬੇਰੁਤ ਦਾ ਸੁਰੱਖਿਆ ਦਾ ਜਿੰਮਾ ਮਿਲਟਰੀ ਫੋਰਸ ਨੂੰ ਦੇ ਦਿੱਤਾ ਗਿਆ ਹੈ ਅਤੇ ਦੋ ਹਫਤਿਆਂ ਦੀ ਐਮੇਰਜੇਂਸੀ ਦਾ ਐਲਾਨ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਮ੍ਰਿਤਕਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ, ਕਿਉਂਕਿ ਹਾਦਸਾਗ੍ਰਸਤ ਜਗ੍ਹਾ ਤੋਂ ਮਲਬਾ ਚੁੱਕਿਆ ਜਾ ਰਿਹਾ ਹੈ। ਬੇਰੁਤ ਸ਼ਹਿਰ ਦੇ ਗਵਰਨਰ ਮਾਰਵਾਂ ਅਬੋਦ ਮੁਤਾਬਕ 30,000 ਤੋਂ ਵਧੇਰੇ ਲੋਕ ਆਪਣੇ ਨਿਵਾਸ ਇਸ ਹਾਦਸੇ 'ਚ ਗੰਵਾ ਚੁੱਕੇ ਹਨ ਤੇ ਸਥਾਨਕ ਅਧਿਕਾਰੀ ਉਨ੍ਹਾਂ ਨੂੰ ਅਸਥਾਈ ਨਿਵਾਸ, ਭੋਜਨ ਆਦਿ ਦਾ ਪ੍ਰਬੰਧ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ
ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤਫਤੀਸ਼ ਲਗਾਤਾਰ ਜਾਰੀ ਹੈ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਬੇਰੁਤ ਪੋਰਟ ਦੇ warehouse 'ਚ ਪਿਛਲੇ ਛੇ ਸਾਲਾਂ ਤੋਂ ਪਏ 2750 ਟਨ ਅਮੋਨੀਆਮ ਨਾਈਟ੍ਰੇਟ 'ਚ ਧਮਾਕਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ। ਪਰ ਅਮੋਨੀਆਮ ਨਾਈਟ੍ਰੇਟ ਦੀ ਵੱਡੀ ਖੇਪ ਕਿਥੋਂ ਆਈ ? ਇਹ ਜਾਨਣ ਤੋਂ ਪਹਿਲਾਂ ਲੇਬਨਾਨ ਬਾਰੇ ਜਾਣ ਲੈਂਦੇ ਹਾਂ .......
ਪੜ੍ਹੋ ਇਹ ਵੀ ਖਬਰ - PM ਮੋਦੀ ਨੇ ਨੀਂਹ ਪੱਥਰ ਤੋਂ ਪਹਿਲਾ ਲਾਇਆ ‘ਹਰਸਿੰਗਾਰ’ ਦਾ ਪੌਦਾ, ਜਾਣੋ ਇਸ ਦੀ ਖਾਸੀਅਤ
ਲੇਬਨਾਨ ਵੈਸਟਰਨ ਏਸ਼ੀਆ ਦਾ ਦੇਸ਼ ਹੈ, ਜਿਸਦੀ ਅਬਾਦੀ ਲਗਭਗ 70 ਲੱਖ ਦੇ ਕਰੀਬ ਹੈ। ਲੇਬਨਾਨ ਦੀ ਸਰਹੱਦ ਸੀਰੀਆ ਨਾਲ ਸਾਂਝੀ ਹੈ। ਲੇਬਨਾਨ 'ਚ ਇਸਲਾਮ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਅਬਾਦੀ ਲਗਭਗ 54 ਫ਼ੀਸਦੀ ਹੈ ਅਤੇ 41 ਫ਼ੀਸਦੀ ਅਬਾਦੀ ਈਸਾਈ ਧਰਮ ਦੀ ਪੈਰੋਕਾਰ ਹੈ। ਇਸ ਕਰਕੇ ਇਹ ਇਸਲਾਮਿਕ ਰੀਪਬਲਿਕ ਓਫ ਲੇਬਨਾਨ ਦੀ ਬਜਾਏ ਰੀਪਬਲਿਕ ਓਫ ਲੇਬਨਾਨ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਲੇਬਨਾਨ ਦੀ ਰਾਜਧਾਨੀ ਬੇਰੁਤ ਦੇ ਪੋਰਟ ’ਤੇ ਸਥਿਤ ਹੈ "ਬੇਰੁਤ ਪੋਰਟ ਸਿਲੋਸ" ਜਿਥੇ ਇਹ ਜ਼ਬਰਦਸਤ ਧਮਾਕਾ ਹੋਇਆ। ਪੋਰਟ ’ਤੇ ਬਣੇ warehouse 'ਚ ਹੋਏ ਧਮਾਕੇ ਦਾ ਪ੍ਰਭਾਵ ਆਲੇ-ਦੁਆਲੇ ਦੇ 10 ਤੋਂ 20 ਕਿਲੋਮੀਟਰ ਤੱਕ ਦੇ ਖੇਤਰ 'ਚ ਵੀ ਵੇਖਣ ਨੂੰ ਮਿਲਿਆ।
ਪੜ੍ਹੋ ਇਹ ਵੀ ਖਬਰ - ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ ਜ਼ਰੂਰ ਕਰੋ ਇਹ ਉਪਾਅ, ਜੀਵਨ ’ਚ ਹਮੇਸ਼ਾ ਰਹੋਗੇ ਖੁਸ਼ ਅਤੇ ਸੁੱਖੀ
ਹੁਣ ਤਕ ਦੀ ਤਫਤੀਸ਼ ਮੁਤਾਬਕ ਸਤੰਬਰ 2013 'ਚ ਇਕ ਸ਼ਿਪ ਜੋਰਜੀਆ ਤੋਂ ਮੌਜੁੰਬੀਕ ਜਾ ਰਿਹਾ ਸੀ ਪਰ ਕੁੱਝ ਤਕਨੀਕੀ ਅਤੇ ਆਰਥਿਕ ਕਾਰਨਾਂ ਕਰਕੇ ਇਹ ਸ਼ਿਪ ਬੇਰੁਤ ਪੋਰਟ ’ਤੇ ਰੁਕਿਆ। ਜਿਸ ਤੋਂ ਬਾਅਦ ਸ਼ਿਪ ਦਾ ਨਿਰੀਖਣ ਵੀ ਕੀਤਾ ਗਿਆ। ਨਿਰੀਖਣ ਕਰਨ ’ਤੇ ਪਤਾ ਲੱਗਿਆ ਕਿ ਉਸ 'ਚ 2750 ਟਨ ਅਮੋਨੀਆਮ ਨਾਈਟ੍ਰੇਟ ਹੈ। ਕਾਰਗੋ ਨਾਲ ਲੈੱਸ ਇਹ ਸ਼ਿਪ ਬੇਰੁਤ ਦੀ ਬੰਦਰਗਾਹ ’ਤੇ ਪਹੁੰਚ ਤਾਂ ਗਿਆ ਪਰ ਓਥੋਂ ਅੱਗੇ ਨਹੀਂ ਗਿਆ। ਹਾਲਾਂਕਿ ਲੇਬਨਾਨ ਦੇ ਕਸਟਮ ਵਿਭਾਗ ਦੇ ਡਾਇਰੈਕਟਰ ਬਦਰੀ ਦਾਹਰ ਨੇ ਉਸ ਦੁਆਰਾ ਕਈ ਵਾਰ ਚੇਤਾਵਨੀ ਵੀ ਦਿੱਤੀ ਕਿ ਇਹ ਸ਼ਿਪ 'ਚ ਮੌਜੂਦ ਕਾਰਗੋ “ਇਕ ਤੈਰਦੇ ਬੰਬ” ਦੇ ਬਰਾਬਰ ਹੈ ਪਰ ਉਨ੍ਹਾਂ ਦੀ ਗੱਲ ਵੱਲ ਕਿਸੇ ਨੇ ਖਾਸ ਧਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਡੇਹਰ ਦਾ ਪੂਰਵਗਾਮੀ ਚੈਫਿਕ ਮੇਰੀ ਨੇ ਸਾਲ 2016 ਪੱਤਰ ਵਿੱਚ ਲਿਖਿਆ ਸੀ ਜੋ ਇਸ ਕੇਸ ਵਿੱਚ ਸ਼ਾਮਲ ਜੱਜ ਨੂੰ ਸੰਬੋਧਿਤ ਸੀ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ
ਉਨ੍ਹਾਂ ਆਪਣੇ ਪੱਤਰ 'ਚ ਜਲਵਾਯੂ ਦੀਆਂ ਸਥਿਤੀਆਂ ਵਿੱਚ ਇਸ ਭੰਡਾਰ ਕੀਤੀਆਂ ਚੀਜ਼ਾਂ ਦੇ ਬਹੁਤ ਜ਼ਿਆਦਾ ਖ਼ਤਰੇ ਦਾ ਕਾਰਨ, ਪੋਰਟ ਅਥਾਰਟੀਜ਼ ਨੂੰ ਪੋਰਟ ਦੀ ਸੁਰੱਖਿਆ ਅਤੇ ਇਸ ਵਿੱਚ ਕੰਮ ਕਰਨ ਵਾਲਿਆਂ ਦੀ ਸੁਰੱਖਿਆ ਬਣਾਈ ਰੱਖਣ ਲਈ ਤੁਰੰਤ ਮਾਲ ਦੀ ਮੁੜ ਨਿਰਯਾਤ ਕਰਨ ਦੀ ਬੇਨਤੀ ਕੀਤੀ ਸੀ। ਪਰ ਇਸਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਪਾਰ ਗਿਆ।
ਉਥੇ ਹੀ ਲੇਬਨਾਨ ਦੇ ਸੁੱਰਖਿਆ ਮੁਖੀ ਨੇ ਇਹ ਵੀ ਕਿਹਾ ਕਿ ਬਹੁਤ ਜ਼ਿਆਦਾ ਵਿਸਫੋਟਕ ਸਮੱਗਰੀ ਕਈ ਸਾਲ ਪਹਿਲਾਂ ਜ਼ਬਤ ਕਰ ਲਈ ਗਈ ਸੀ, ਜੋ ਗੋਦਾਮ ਵਿੱਚ ਰੱਖੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਧਮਾਕੇ 'ਚ ਜਿਥੇ 5000 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਉਥੇ ਹੀ 300000 ਤੋਂ ਵਧੇਰੇ ਲੋਕ ਬੇਘਰ ਹੋ ਚੁੱਕੇ ਹਨ। ਲੇਬਨਾਨ ਦੇ ਸੂਚਨਾ ਮੰਤਰੀ ਮਦਾਲ ਅਬਦੁਲ ਸਮਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਰਟ ਅਉਠੋਰਿਟੀਜ਼ ਕੋਲ ਕੁਝ ਦਸਤਾਵੇਜ ਅਤੇ ਕਾਗਜ਼ਾਤ ਮੌਜੂਦ ਹਨ, ਜੋ ਲੈਬਨੀਜ਼ ਅਧਿਕਾਰੀਆਂ ਦੁਆਰਾ ਜ਼ਬਤ ਕੀਤੀ ਗਈ "ਸਮੱਗਰੀ" ਬਾਰੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਹੋਂਦ ਨੂੰ ਸਾਬਤ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਦੱਸ ਦੇਈਏ ਕਿ ਲੇਬਨਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੋ ਲੰਘ ਰਿਹਾ ਹੈ ਪਰ ਇਸ ਵਿਨਾਸ਼ਕਾਰੀ ਧਮਾਕੇ ਤੋਂ ਬਾਅਦ ਮੁਸੀਬਤਾਂ ਹੋਰ ਵੱਧ ਗਈਆਂ ਹਨ। ਹਾਲਾਂਕਿ ਭਾਰਤ, ਰਸ਼ੀਆ, ਯੂ.ਐੱਸ ਵਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ ਹੈ। US ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਬਿਆਨ ਇਸ ਧਮਾਕੇ ਨੂੰ ਹਾਦਸਾ ਨਹੀਂ ਸਗੋਂ ਹਮਲਾ ਦੱਸਿਆ ਹੈ। ਜੇਕਰ ਇਹ ਹਮਲਾ ਸੀ ਤਾਂ ਸ਼ੱਕ ਦੀ ਸੂਈ ਇਜ਼ਰਾਈਲ ਵੱਲ ਜਾਵੇਗੀ ਪਰ ਇਜ਼ਰਾਈਲ ਨੇ ਪੁਖਤਾ ਰੂਪ 'ਚ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਇਸ ਹਮਲੇ ਨਾਲ ਦੂਰ-ਦੂਰ ਤੱਕ ਵੀ ਕੋਈ ਵਾਸਤਾ ਨਹੀਂ। ਦਰਅਸਲ ਲੇਬੇਨਾਨ 'ਚ ਇੱਕ ਗਰੁੱਪ ਹੈ "ਹਿਜ਼ਬੁਲਾ". ਜੋ ਓਥੋਂ ਦੀ ਸੱਤਾ ਅਤੇ ਅੰਦਰੂਨੀ ਮਾਮਲਿਆਂ 'ਚ ਕਾਫੀ ਹੱਦ ਤਕ ਸ਼ਾਮਲ ਹੈ। ਟਰੰਪ ਦੇ ਬਿਆਨ ਤੋਂ ਬਾਅਦ ਇਹ ਥਿਊਰੀ ਵੀ ਸਾਹਮਣੇ ਆ ਰਹੀ ਸੀ ਕਿ ਇਜ਼ਰਾਈਲ ਨੇ ਹਿਜ਼ਬੁਲਲਾ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਹ ਹਮਲਾ ਕਰਵਾਇਆ ਹੋ ਸਕਦਾ ਹੈ ਪਰ ਹੁਣ ਇਸਰਾਈਲ ਨੇ ਸਪਸ਼ਟੀਕਰਨ ਦੇ ਦਿੱਤਾ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਹਾਦਸੇ ਬਾਰੇ ਪੂਰੀ ਜਾਣਕਾਰੀ ਉਪਲਬਧ ਹੋਵੇਗੀ। ਹਾਲਾਂਕਿ ਜੋ ਇਸ ਧਮਾਕੇ ਸਦਕਾ ਆਰਥਿਕ ਅਤੇ ਜਾਨੀ ਨੁਕਸਾਨ ਹੋਇਆ ਹੈ ਉਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ