Samsung ਦੇ ਇਸ ਸਮਾਰਟਫੋਨਸ ਦੀ ਕੀਮਤ ''ਚ ਹੋਈ 5,000 ਰੁਪਏ ਦੀ ਕਟੌਤੀ
Tuesday, Aug 23, 2016 - 06:28 AM (IST)
ਜਲੰਧਰ: ਜੇਕਰ ਤੁਸੀਂ ਸੈਮਸੰਗ ਦਾ ਬਿਹਤਰ ਸਮਾਰਟਫੋਨ ਖਰੀਦਣਾ ਚਾਹੁੰਦੇ ਹਨ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਇਹ ਸ਼ਾਨਦਾਰ ਮੌਕਾ ਹੈ ਕਿਉਂਕਿ ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ S7 ਅਤੇ ਗਲੈਕਸੀ S7 ਐੱਜ਼ ਦਾ ਕੀਮਤ ''ਚ 5,000 ਰੁਪਏ ਦੀ ਭਾਰੀ ਕਟੌਤੀ ਕਰ ਦਿੱਤੀ ਹੈ।
ਸੈਮਸੰਗ ਗਲੈਕਸੀ S7 ਅਤੇ ਸੈਮਸੰਗ ਗਲੈਕਸੀ S7 ਐੱਜ਼ ਦੀਆਂ ਕੀਮਤਾਂ ''ਚ ਕਟੌਤੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਮੁੰਬਈ ਦੇ ਇਕ ਖਾਸ ਰਿਟੇਲਰ ਨੇ ਦਿੱਤੀ। ਸੈਮਸੰਗ ਗਲੈਕਸੀ S7 ਹੁਣ ਭਾਰਤ ''ਚ 43,400 ਰੁਪਏ ਦੀ ਕੀਮਤ ''ਤੇ ਜਦੋਂ ਕਿ ਸੈਮਸੰਗ ਗਲੈਕਸੀ S7 ਐੱਜ਼ 50,900 ਰੁਪਏ ਦੀ ਕੀਮਤ ''ਤੇ ਮਿਲੇਗਾ। ਭਾਰਤ ''ਚ ਇਹ ਮੁੱਲ ਇਨ੍ਹਾਂ ਦੋਨਾਂ ਸਮਾਰਟਫੋਨ ਦੇ 32GB ਵੇਰਿਅੰਟ ਦਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਨਾਂ ਸਮਾਰਟਫੋਨ ਨੂੰ ਕਰੀਬ ਕਰੀਬ 48,900 ਅਤੇ 56,900 ਰੁਪਏ ''ਚ ਲਾਂਚ ਕੀਤਾ ਗਿਆ ਸੀ। ਦੱਸ ਦਈਏ, ਸੈਮਸੰਗ ਨੇ ਐੱਮ. ਡਬਲੀਯੂ. ਸੀ 2016 ''ਚ ਇਹ ਦੋ ਫਲੈਗਸ਼ਿਪ ਸਮਾਰਟਫੋਨ ਲਾਂਚ ਕੀਤੇ ਸਨ। ਇਕ ਮਹੀਨੇ ਬਾਅਦ ਹੀ ਭਾਰਤ ''ਚ ਇਨ੍ਹਾਂ ਦੋਨਾਂ ਦੇ 32GB ਵੇਰਿਅੰਟ ਪੇਸ਼ ਕੀਤੇ ਗਏ ਸਨ।
