ਖੁਸ਼ਖਬਰੀ : Samsung ਦੇ ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

05/24/2017 10:13:35 AM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕੁੱਝ ਸਮਾਂ ਪਹਿਲਾਂ ਹੀ ਗਲੈਕਸੀ ਪ੍ਰੋ 7 ਸਮਾਰਟਫੋਨ (Samsung Galaxy C7 Pro) ਨੂੰ ਭਾਰਤ ''ਚ ਲਾਂਚ ਕੀਤਾ ਗਿਆ ਹੈ। ਹੁਣ ਇਸ ਸਮਾਰਟਫ਼ੋਨ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਨ ਇਕ ਚੰਗਾ ਡਿਸਕਾਊਂਟ ਦੇ ਰਹੀ ਹੈ। ਇਸ ਸਮਾਰਟਫ਼ੋਨ ਦੀ ਅਸਲ ਕੀਮਤ 29,990 ਕੀਮਤ ਦੱਸੀ ਗਈ ਹੈ, ਪਰ ਐਮਾਜ਼ਨ ''ਤੇ ਅਮੈਜ਼ਨ ''ਤੇ 13% ਦੇ ਡਿਸਕਾਊਂਟ ਬਾਅਦ ਇਹ 25,990 ਰੁਪਏ ਦੀ ਕੀਮਤ ''ਚ ਮਿਲ ਰਿਹਾ ਹੈ। ਮਤਲਬ ਕਿ ਇਸ ਫ਼ੋਨ ''ਤੇ 4,000 ਰੁਪਏ ਦੀ ਬਚਤ ਕਰ ਸਕਦੇ ਹੋ। ਇਹ ਡਿਸਕਾਊਂਟ ਇਸ ਦੇ 64GB ਇੰਟਰਨਲ ਸਟੋਰੇਜ ਨੇਵੀ ਬਲੂ ਵੇਰਿਅੰਟ ''ਤੇ ਮਿਲ ਰਿਹਾ ਹੈ।

ਸਪੈਸੀਫਿਕੇਸ਼ਨਸ
Samsung alaxy C7 Pro ''ਚ 5.7-ਇੰਚ ਦੀ ਫੁੱਲ HD ਸੁਪਰ AMOLED 2.4 ਕਰਵਡ ਗਲਾਸ ਡਿਸਪਲੇ ਕੋਰਨਿੰਗ ਗੋਰਿੱਲਾ ਗਲਾਸ 4 ਨਾਲ ਲੈਸ ਹੈ। ਇਹ 2.2GHz ਓਕਟਾ- ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4GB ਦੀ ਰੈਮ ਨਾਲ ਲੈਸ ਹੈ। ਇਸ ''ਚ ਹਾਈਬਰਿਡ ਡਿਊਲ ਸਿਮ ਸਲਾਟ ਮੌਜੂਦ ਹੈ। ਇਹ ਐਂਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ, ਫੁੱਲ ਮੈਟਲ ਬਾਡੀ, 16 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਦੋਨਾਂ ''ਚ f /1.9 ਅਪਰਚਰ ਮੌਜੂਦ ਹੈ, ਰਿਅਰ ਕੈਮਰੇ ''ਚ P416 ਅਤੇ ਇੱਕ ਡਿਊਲ-LED ਫ਼ਲੈਸ਼ ਮੌਜੂਦ ਹੈ। ਇਹ ਹੈਂਡਸੈੱਟ 64GB ਇੰਟਰਨਲ ਸਟੋਰੇਜ ਨਾਲ ਲੈਸ ਹੈ। ਮਾਈਕ੍ਰੋ ਐੱਸ ਡੀ ਕਾਰਡ ਦੀ ਸਪੋਰਟ ਮੌਜ਼ੂਦ ਹੈ। ਕੁਨੈਕਟੀਵਿਟੀ ਲਈ ਇਸ ''ਚ 4G, USB ਟਾਈਪ-3, ਬਲੂਟੁੱਥ v4.2, GPS/A-GPS, NFC ਅਤੇ ''ਚ 3.5mm ਆਡੀਓ ਜੈੱਕ ਜਿਵੇਂ ਫੀਚਰਸ ਦਿੱਤੇ ਗਏ ਹਨ । ਪਾਵਰ ਬੈਕਅਪ 3300mAh ਦੀ ਬੈਟਰੀ ਵੀ ਮੌਜੂਦ ਹੈ। ਇਸਦਾ ਭਾਰ 172 ਗਰਾਮ ਹੈ ਅਤੇ ਇਸ ਦੀ ਮੋਟਾਈ 7mm ਹੈ।


Related News