ਮਾਊਂਟ ਐਵਰੈਸਟ ''ਤੇ ਵਧ ਰਿਹੈ ਕੂੜਾ, ਸ਼ੇਰਪਾ ਨੇ ਪ੍ਰਗਟਾਈ ਚਿੰਤਾ
Wednesday, May 29, 2024 - 04:45 PM (IST)
ਕਾਠਮੰਡੂ (ਪੋਸਟ ਬਿਊਰੋ)- ਮਾਊਂਟ ਐਵਰੈਸਟ ਦੇ ਸਭ ਤੋਂ ਮਹਾਨ ਗਾਈਡਾਂ ਵਿੱਚੋਂ ਇੱਕ ਸ਼ੇਰਪਾ ਗਾਈਡ ਕਾਮੀ ਰੀਤਾ ਨੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ 'ਤੇ ਵੱਧ ਰਹੇ ਕੂੜੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਨੇਪਾਲ ਸਰਕਾਰ ਵੱਲੋਂ ਐਵਰੈਸਟ ਦਿਵਸ 'ਤੇ ਸਨਮਾਨਿਤ ਕੀਤੇ ਜਾਣ 'ਤੇ ਆਪਣੇ ਸੰਬੋਧਨ 'ਚ ਇਹ ਚਿੰਤਾ ਪ੍ਰਗਟਾਈ। ਰਿਕਾਰਡ 30 ਵਾਰ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੇ ਸ਼ੇਰਪਾ ਗਾਈਡ ਕਾਮੀ ਰੀਤਾ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਬੁੱਧਵਾਰ ਨੂੰ ਐਵਰੈਸਟ ਦਿਵਸ 'ਤੇ ਸਨਮਾਨਿਤ ਕੀਤਾ। ਅੱਜ ਦੇ ਦਿਨ 29 ਮਈ 1953 ਨੂੰ ਨਿਊਜ਼ੀਲੈਂਡ ਦੇ ਪਰਬਤਾਰੋਹੀ ਐਡਮੰਡ ਹਿਲੇਰੀ ਅਤੇ ਨੇਪਾਲੀ ਸ਼ੇਰਪਾ ਤੇਨਜਿੰਗ ਨੌਰਗੇ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚਣ 'ਚ ਸਫਲ ਹੋਏ ਸਨ।
ਕਾਮੀ ਰੀਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇਕੱਠੇ ਹੋ ਰਹੇ ਕੂੜੇ ਤੋਂ ਬਹੁਤ ਚਿੰਤਤ ਹਨ। ਉਨ੍ਹਾਂ ਨੇ ਕਿਹਾ,''ਇਸ ਵੱਲ ਸਾਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।'' ਕਾਮੀ ਰੀਤਾ ਨੇ ਕਿਹਾ ਕਿ ਐਵਰੈਸਟ ਦਿਵਸ ਅਸਲ ਵਿੱਚ ਸਰਕਾਰ ਵੱਲੋਂ ਪਹਾੜੀ ਚੋਟੀਆਂ ਦੇ ਨੇੜੇ ਸਥਿਤ ਕੈਂਪਾਂ ਦੀ ਸਫਾਈ ਲਈ ਮੁਹਿੰਮ ਚਲਾ ਕੇ ਮਨਾਇਆ ਜਾਣਾ ਚਾਹੀਦਾ ਹੈ। ਮਾਊਂਟ ਐਵਰੈਸਟ ਸਿਖਰ 'ਤੇ ਲਗਭਗ ਹਰ ਸਾਲ ਸਵੱਛਤਾ ਮੁਹਿੰਮ ਚਲਾਈ ਜਾਂਦੀ ਹੈ। ਨੇਪਾਲੀ ਸੈਨਿਕਾਂ ਦੀ ਇੱਕ ਟੀਮ ਅਜੇ ਵੀ ਐਵਰੈਸਟ 'ਤੇ ਮੌਜੂਦ ਹੈ ਅਤੇ ਪਿਛਲੀਆਂ ਮੁਹਿੰਮਾਂ ਦੁਆਰਾ ਬਚੇ ਕੂੜੇ ਨੂੰ ਚੁੱਕ ਰਹੀ ਹੈ। ਕਾਮੀ ਰੀਤਾ ਨੇ ਕਿਹਾ,“ਫਿਲਹਾਲ, ਕੈਂਪ ਤਿੰਨ ਜਾਂ ਚਾਰ ਤੋਂ ਲੋੜੀਂਦੀ ਮਾਤਰਾ ਵਿੱਚ ਕੂੜਾ ਨਹੀਂ ਚੁੱਕਿਆ ਗਿਆ ਹੈ। ਸਫਾਈ ਅਭਿਆਨ ਕੀਤੇ ਗਏ ਸਨ ਪਰ ਉਹ ਸਾਰੇ ਕੈਂਪਾਂ ਲਈ ਦੋ ਜਾਂ ਘੱਟ ਸਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪਰਬਤਾਰੋਹੀ ਨੇ ਬਣਾਇਆ ਰਿਕਾਰਡ, ਇਕ ਸੀਜ਼ਨ ’ਚ 2 ਚੋਟੀਆਂ ਦੀ ਦੋਹਰੀ ਚੜ੍ਹਾਈ ਕੀਤੀ ਪੂਰੀ
ਕਾਮੀ ਰੀਤਾ ਨੇ ਕਿਹਾ ਕਿ ਮਾਊਂਟ ਐਵਰੈਸਟ 'ਤੇ ਕੰਮ ਕਰਨ ਵਾਲੇ ਸ਼ੇਰਪਾ ਗਾਈਡਾਂ ਨੂੰ ਬਿਹਤਰ ਹਾਲਾਤ ਅਤੇ ਲਾਭ ਮਿਲਣੇ ਚਾਹੀਦੇ ਹਨ। ਉਸਨੇ ਕਿਹਾ,"ਬੀਮੇ ਦੀ ਰਕਮ ਨੂੰ ਵਧਾ ਕੇ 60 ਲੱਖ ਰੁਪਏ (45,000 ਅਮਰੀਕੀ ਡਾਲਰ) ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਾਵੀਡੈਂਟ ਫੰਡ ਦਾ ਪ੍ਰਬੰਧ ਹੋਣਾ ਚਾਹੀਦਾ ਹੈ।" 54 ਸਾਲਾ ਕਾਮੀ ਰੀਤਾ ਨੇ ਇਸ ਮਹੀਨੇ ਦੋ ਵਾਰ 8,849-ਮੀਟਰ (29,032-ਫੁੱਟ) ਦੀ ਚੋਟੀ ਸਰ ਕੀਤੀ, ਜਿਸ ਨਾਲ ਉਸ ਨੇ ਸਭ ਤੋਂ ਸਫਲ ਚੜ੍ਹਾਈ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਉਸਦਾ ਸਭ ਤੋਂ ਨਜ਼ਦੀਕੀ ਵਿਰੋਧੀ ਸ਼ੇਰਪਾ ਗਾਈਡ ਪਾਸੰਗ ਦਾਵਾ ਹੈ, ਜਿਸ ਨੇ 27 ਵਾਰ ਸਫਲ ਚੜ੍ਹਾਈ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।