ਬਿਨੂੰ ਢਿੱਲੋਂ ਤੇ ਪਾਇਲ ਰਾਜਪੂਤ ਨੇ ਨਵੀਂ ਫ਼ਿਲਮ ''ਖੁਸ਼ਖਬਰੀ'' ਦੀ ਕੀਤੀ ਅਨਾਊਂਸਮੈਂਟ

05/24/2024 5:29:13 PM

ਜਲੰਧਰ (ਬਿਊਰੋ) : ਪ੍ਰਸਿੱਧ ਅਦਾਕਾਰ ਬਿਨੂੰ ਢਿੱਲੋਂ ਨੇ ਆਪਣੇ ਹੁਨਰ ਤੇ ਮਿਹਨਤ ਸਦਕਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਖ਼ਾਸ ਮੁਕਾਮ ਹਾਸਲ ਕੀਤਾ ਹੈ। ਇੰਨੀਂ ਦਿਨੀਂ ਬਿਨੂੰ ਢਿੱਲੋਂ ਪੰਜਾਬ 'ਚ ਹੀ ਨਹੀਂ ਹੈ ਪਰ ਪੂਰੀ ਦੁਨੀਆ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਹਾਲ ਹੀ 'ਚ ਬਿਨੂੰ ਢਿੱਲੋਂ ਤੇ ਪਾਇਲ ਰਾਜਪੂਤ ਦੀ ਅਗਲੀ ਫ਼ਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਦਰਅਸਲ, ਹਾਲ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਦਾਕਾਰਾ ਨਿਰਮਲ ਰਿਸ਼ੀ, ਬਿਨੂੰ ਢਿੱਲੋਂ ਤੇ ਪਾਇਲ ਰਾਜਪੂਤ ਖੜ੍ਹੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਯੂਕੇ 'ਚ ਚੱਲ ਰਹੀ ਹੈ।

PunjabKesari

ਦੱਸ ਦਈਏ ਕਿ ਬਿਨੂੰ ਢਿੱਲੋਂ ਤੇ ਪਾਇਲ ਰਾਜਪੂਤ ਦੀ ਫ਼ਿਲਮ ਦਾ ਨਾਂ 'ਖੁਸ਼ਖਬਰੀ' ਹੈ। ਇਸ ਫ਼ਿਲਮ 'ਚ ਨਿਰਮਲ ਰਿਸ਼ੀ, ਬਿਨੂੰ ਢਿੱਲੋਂ ਤੇ ਪਾਇਲ ਰਾਜਪੂਤ ਸਣੇ ਹਾਰਹੀ ਸੰਘਾ ਤੇ ਅਕਰਮ ਉਦਾਸ ਅਤੇ ਦੀਦਾਰ ਗਿੱਲ ਸਣੇ ਕਈ ਕਲਾਕਾਰ ਮੁੱਖ ਭੂਮਿਕਾ 'ਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀਆਂ ਕੁਝ ਤਸਵੀਰਾਂ ਪਾਇਲ ਨੇ ਆਪਣੇ ਸੋਸ਼ਲ ਮੀਡੀਆ ਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਇਸੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesari

ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਡਾਇਰੈਕਟਰ ਲਾਡੀ ਘੁੰਮਣ ਹਨ ਅਤੇ ਇਹ ਫ਼ਿਲਮ ਜ਼ੋਰੀਆ ਪ੍ਰੋਡਕਸ਼ਨ ਤੇ ਪੰਜ ਤਾਰਾ ਮੋਸ਼ਨ ਪਿਕਚਰਸ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਹੈ, ਜਿਸ ਦੇ ਨਿਰਮਾਤਾ ਗੁਰਦੀਪ ਸਿੰਘ, ਜਤਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹਨ। 'ਓਮਜੀ ਗਰੁੱਪ' ਵਲੋਂ ਇਸ ਫ਼ਿਲਮ ਨੂੰ ਇਸੇ ਸਾਲ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਫ਼ਿਲਹਾਲ ਫ਼ਿਲਮ ਦੀ ਕੋਈ ਰਿਲੀਜ਼ਿੰਗ ਡੇਟ ਨਹੀਂ ਦੱਸੀ ਗਈ ਹੈ। ਲਾਡੀ ਘੁੰਮਣ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ 'ਕਦੇ ਦਾਦੇ ਤੇ ਕਦੇ ਪੋਤੇ ਦੀਆਂ' ਬਣਾ ਚੁੱਕੇ ਹਨ।

PunjabKesari


sunita

Content Editor

Related News