ਸੋਸ਼ਲ ਸਾਈਟ ''ਤੇ ਮਸ਼ਹੂਰ ਹੋਣ ਲਈ ਕੰਮ ਆਉਣਗੇ ਇਹ ਟਿਪਸ

Saturday, Nov 07, 2015 - 12:28 PM (IST)

ਸੋਸ਼ਲ ਸਾਈਟ ''ਤੇ ਮਸ਼ਹੂਰ ਹੋਣ ਲਈ ਕੰਮ ਆਉਣਗੇ ਇਹ ਟਿਪਸ

ਜਲੰਧਰ-ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ''ਚੋਂ ਹੋ ਜੋ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ''ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਤੁਹਾਨੂੰ ਫੋਲੋ ਕਰਨ ਤਾਂ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ । ਇਨ੍ਹਾਂ ਕੰਮਾਂ ਲਈ ਕੰਪਨੀਆਂ ਵੀ ਹਨ ਜੋ ਮਸ਼ਹੂਰ ਲੋਕਾਂ ਲਈ ਕੰਮ ਕਰਦੀਆਂ ਹਨ। ਜੇਕਰ ਤੁਸੀਂ ਵੀ ਫੋਟੋ ਸ਼ੇਅਰਿੰਗ ਐਪ Instagram ''ਤੇ ਆਪਣੇ ਫੋਲੋਅਰਜ਼ ਦੀ ਗਿਣਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਟਿਪਸ ਤੁਹਾਡੀ ਸਹਾਇਤਾ ਕਰ ਸਕਦੇ ਹਨ-

ਫੋਟੋ ਦੀ ਕਵਾਲਿਟੀ ਵੱਲ ਧਿਆਨ ਦਿਓ-
ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਫੋਟੋ ਦੀ ਕਵਾਲਿਟੀ ਵੱਲ ਜ਼ਰੂਰ ਧਿਆਨ ਦਿਓ । ਬਲਰ ਅਤੇ ਪਿਕਸਲ ਫੋਟੋਜ਼ ਨਾਲੋਂ ਚੰਗਾ ਹੈ ਕਿ ਫੋਟੋ ਅਜਿਹੇ ਸਟਾਇਲ ''ਚ ਹੋਵੇ ਕਿ ਲੋਕ ਕੁਮੈਂਟ ਕਰਨ ਲਈ ਮਜਬੂਰ ਹੋ ਜਾਣ ।

ਕੈਪਸ਼ਨ ਲਗਾਓ-
ਸਿਰਫ ਫੋਟੋ ਹੀ ਸੋਹਣੀ ਨਹੀਂ ਬਲਕਿ ਵਧੀਆ ਕੈਪਸ਼ਨ ਵੀ ਲਾਈਕਸ ਅਤੇ ਫੋਲੋਅਰਜ਼ ਨੂੰ ਵਧਾਉਂਦੀ ਹੈ । ਫੋਟੋ ਨੂੰ ਅਪਲੋਡ ਕਰਨ ਸਮੇਂ ਅੱਖਰਾਂ ''ਚ ਕੈਪਸ਼ਨ ਜ਼ਰੂਰ ਦਿਓ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਣਗੇ । ਫੋਟੋ ਦੇ ਨਾਲ ਦਿੱਤੀ ਗਈ ਕੈਪਸ਼ਨ ਨਾਲ ਲੋਕਾਂ ਨੂੰ ਫੋਟੋ ਦੀ ਭਾਵਨਾ ਸਮਝਣ ''ਚ ਆਸਾਨੀ ਹੋਵੇਗੀ।
ਟੈਗ ਕਰੋ-
ਕੋਈ ਵੀ ਫੋਟੋ ਸ਼ੇਅਰ ਕਰਨ ਵੇਲੇ ਕੁਝ ਲੋਕਾਂ ਨੂੰ ਟੈਗ ਜ਼ਰੂਰ ਕਰੋ, ਇਸ ਨਾਲ ਤੁਹਾਡੀ ਫੋਟੋ ਡਾਇਰੈਕਟ ਲੋਕਾਂ ਤੱਕ ਪਹੁੰਚੇਗੀ ।
ਹੈਸ਼ ਟੈਗ-
ਕੋਸ਼ਿਸ਼ ਕਰੋ ਕਿ ਫੋਟੋ ਦੇ ਨਾਲ ਕਿਸੇ ਹੈਸ਼ ਟੈਗ ਦੀ ਵੀ ਵਰਤੋਂ ਕਰੋ, ਇਸ ਨਾਲ ਨਾਮ ਸਰਚ ਕਰਨ ਵੇਲੇ ਫੋਟੋ ਲੋਕਾਂ ਤੱਕ ਪਹੁੰਚ ਸਕੇਗੀ।
ਜਗ੍ਹਾ ਦਾ ਨਾਂ ਲਿਖੋ-
ਜੇਕਰ ਫੋਟੋ ਕਿਸੇ ਖਾਸ ਜਗ੍ਹਾ ''ਤੇ ਖਿੱਚੀ ਗਈ ਹੈ ਤਾਂ ਉਸ ਜਗ੍ਹਾ ਦਾ ਨਾਂ ਜਿਵੇਂ ਕਿ ਸ਼ਹਿਰ, ਦੇਸ਼, ਹੋਟਲ ਆਦਿ ਬਾਰੇ ਜ਼ਰੂਰ ਲਿਖੋ । ਇਸ ਦਾ ਇਹ ਫਾਇਦਾ ਹੋਵੇਗਾ ਕਿ ਫੋਟੋ ਨਾਲ ਜੁੜੇ ਲੋਕ ਤੁਹਾਡੀ ਫੋਟੋ ਨੂੰ ਪ੍ਰਮੋਟ ਕਰਨਗੇ ਅਤੇ ਜੇਕਰ ਫੋਟੋ ਕਿਸੇ ਦੂਜੇ ਸ਼ਹਿਰ ਦੀ ਹੈ ਤਾਂ ਹੈਸ਼ ਟੈਗ ਨਾਲ ਜਗ੍ਹਾ ਦਾ ਨਾਂ ਵੀ ਲਿਖੋ।
ਰਾਈਟ ਟਾਈਮ ਚੁਣੋ-
ਸਮਾਂ ਆਪਣੀ ਖਾਸ ਅਹਿਮੀਅਤ ਰੱਖਦਾ ਹੈ, ਇਸ ਲਈ ਫੋਟੋ ਅਪਲੋਡ ਕਰਨ ਵੇਲੇ ਆਪਣੀ ਪੋਸਟ ਦਾ ਸਹੀ ਸਮਾਂ ਚੁਣੋ, ਜਿਵੇਂ ਕਿ ਲੰਚ ਦੀ ਫੋਟੋ ਦੁਪਹਿਰ ਵੇਲੇ ਅਤੇ ਡਿਨਰ ਦੀ ਫੋਟੋ ਰਾਤ ਵੇਲੇ ਵਧੀਆ ਰਹੇਗੀ । ਜੇਕਰ ਤੁਸੀਂ ਲਾਈਮਲਾਈਟ ''ਚ ਰਹਿਣਾ ਚਾਹੁੰਦੇ ਹੋ ਤਾਂ ਕਰੰਟ ਟਾਪਿਕ ''ਤੇ ਪੋਸਟ ਸ਼ੇਅਰ ਕਰੋ।


Related News