ਪੰਜਾਬ ''ਚ ਮਸ਼ਹੂਰ ਮਠਿਆਈ ਕਾਰੋਬਾਰੀ ਦਾ ਪਾਕਿ ਕੁਨੈਕਸ਼ਨ ਆਇਆ ਸਾਹਮਣੇ! ਹੋਇਆ ਵੱਡਾ ਖ਼ੁਲਾਸਾ
Friday, Nov 28, 2025 - 03:07 PM (IST)
ਸ਼ਾਹਕੋਟ- ਸ਼ਾਹਕੋਟ ਵਿਖੇ ਲੰਮੇ ਸਮੇਂ ਤੋ ਮਠਿਆਈ ਦਾ ਕਾਰੋਬਾਰ ਕਰਨ ਵਾਲੇ ਅਜੈ ਅਰੋੜਾ ਦੀ ਅਸਲੀਅਤ ਉਸ ਵੇਲੇ ਬੇਨਕਾਬ ਹੋਈ, ਜਦੋਂ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀ ਪੁਲਸ ਨੇ ਬੁੱਧਵਾਰ ਨੂੰ ਉਸ ਨੂੰ ਜਲੰਧਰ ਦੇ ਮਲਸੀਆਂ ਤੋਂ ਗ੍ਰਿਫ਼ਤਾਰ ਕਰ ਲਿਆ। ਅਜੈ ਅਰੋੜਾ 'ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਹਵਾਲੇ ਰਾਹੀਂ ਪੈਸਿਆਂ ਦੀ ਫੰਡਿੰਗ ਅਤੇ ਜਾਸੂਸੀ ਨੈੱਟਵਰਕ 'ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗੇ ਹਨ। ਇਹ ਸਾਰੀ ਕਾਰਵਾਈ ਨੂੰਹ ਪੁਲਸ ਨੇ ਸ਼ਾਹਕੋਟ ਥਾਣਾ ਟੀਮ ਦੀ ਮਦਦ ਨਾਲ ਕੀਤੀ। ਇਹ ਸਾਰਾ ਮਾਮਲਾ ਉਸ ਸਮੇਂ ਪਤਾ ਲੱਗਾ ਸੀ ਕਿ ਜਦੋਂ ਨੂੰਹ ਪੁਲਸ ਨੇ ਤਾਵਡ ਦੇ ਪਿੰਡ ਖੜਖੜੀ ਦੇ ਵਕੀਲ ਰਿਜ਼ਵਾਨ ਨੂੰ ਆਈ. ਐੱਸ. ਆਈ. ਨਾਲ ਜੁੜੇ ਹਵਾਲਾ ਨੈੱਟਵਰਕ 'ਚ ਗ੍ਰਿਫ਼ਤਾਰ ਕੀਤਾ ਸੀ। ਰਿਜ਼ਵਾਨ ਦੀ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਪੰਜਾਬ ਨੂੰ ਅਸਥਿਰ ਕਰਨ ਦੀ ਸਾਜ਼ਿਸ਼ 'ਚ ਜਲੰਧਰ ਦੇ ਸ਼ਾਹਕੋਟ, ਪੱਤੀ ਮਲਸੀਆਂ ਦਾ ਮਠਿਆਈ ਵਪਾਰੀ ਅਜੈ ਅਰੋੜਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ACP ਤੇ SHO ਧਮਕਾ ਰਹੇ, ਸਾਡੀ ਜਾਨ ਨੂੰ ਖ਼ਤਰਾ! ਜਲੰਧਰ 'ਚ ਰੇਪ ਮਗਰੋਂ ਕਤਲ ਕੀਤੀ ਕੁੜੀ ਦੀ ਮਾਂ ਨੇ ਲਾਏ ਦੋਸ਼
ਪੁੱਛਗਿੱਛ ਦੌਰਾਨ ਰਿਜ਼ਵਾਨ ਨੇ ਮੰਨਿਆ ਕਿ ਉਸ ਨੇ ਹਾਲ ਹੀ 'ਚ ਕਰੀਬ 30-35 ਲੱਖ ਰੁਪਏ ਹਵਾਲੇ ਰਾਹੀਂ ਅਜੈ ਅਰੋੜਾ ਨੂੰ ਭੇਜੇ ਸਨ, ਜੋ ਅੱਗੇ ਵਿਦੇਸ਼ 'ਚ ਰਹਿੰਦੇ ਇਕ ਵਪਾਰੀ ਤੱਕ ਪਹੁੰਚਾਏ ਗਏ ਸਨ। ਇਹ ਪੈਸੇ ਕਿਹੜੇ ਮਕਸਦ ਨਾਲ ਭੇਜਿਆ ਗਿਆ, ਇਸ ਬਾਰੇ ਤਾਂ ਜਾਂਚ ਦੌਰਾਨ ਹੀ ਪਤਾ ਲੱਗੇਗਾ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਸਾਰੀ ਰਕਮ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਵਰਤੀ ਜਾਣ ਦੀ ਸੰਭਾਵਨਾ ਹੈ। ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਨੂੰਹ ਪੁਲਸ ਉਸ ਦੇ ਸ਼ਾਹਕੋਟ ਸਥਿਤ ਘਰ 'ਤੇ ਪਹੁੰਚੀ ਅਤੇ ਤਕਰੀਬਨ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ। ਛਾਪੇ ਦੌਰਾਨ ਅਜੈ ਦੀ ਪਤਨੀ ਵੀ ਮੌਜੂਦ ਸੀ। ਪੁੱਛਗਿੱਛ ਤੋਂ ਬਾਅਦ ਪੁਲਸ ਅਰੋੜਾ ਨੂੰ ਆਪਣੇ ਨਾਲ ਲੈ ਗਈ, ਜਦਕਿ ਉਸ ਦੀ ਪਤਨੀ ਨੂੰ ਘਰ ਵਿਚ ਛੱਡ ਦਿੱਤਾ ਗਿਆ। ਹੁਣ ਪੁਲਸ ਉਸ ਦੇ ਬੈਂਕ ਖਾਤਿਆਂ, ਲੈਣ-ਦੇਣ ਅਤੇ ਵਿਦੇਸ਼ੀ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਸਬੰਧੀ ਨਵੇਂ ਹੁਕਮ ਜਾਰੀ, 3 ਕੈਟਾਗਿਰੀਆਂ 'ਚ...
ਰਿਸ਼ਤੇਦਾਰ ਤੇ ਗੁਆਂਢੀ ਵੀ ਹੋਏ ਹੈਰਾਨ
ਅਜੈ ਅਰੋੜਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣ ਕੇ ਉਸ ਦੇ ਗੁਆਂਢੀ ਅਤੇ ਰਿਸ਼ਤੇਦਾਰ ਵੀ ਹੈਰਾਨ ਹਨ। ਉਹ ਕਹਿੰਦੇ ਹਨ ਕਿ ਅਜੈ ਬਹੁਤ ਹੀ ਸ਼ਾਤ, ਸਾਦਾ ਅਤੇ ਸ਼ਰਾਫਤ ਨਾਲ ਵਿਹਾਰ ਕਰਨ ਵਾਲਾ ਵਿਅਕਤੀ ਸੀ। ਕਦੇ ਵੀ ਅਜਿਹਾ ਸ਼ੱਕ ਨਹੀਂ ਹੋਇਆ ਕਿ ਉਹ ਕਿਸੇ ਦੇਸ਼ ਵਿਰੋਧੀ ਗਤੀਵਿਧੀ ਨਾਲ ਜੁੜਿਆ ਹੋ ਸਕਦਾ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਅਜੈ ਦੇ ਤਿੰਨ ਬੱਚੇ, ਦੋ ਪੁੱਤਰ ਅਤੇ ਇਕ ਧੀ ਅਮਰੀਕਾ 'ਚ ਰਹਿੰਦੇ ਹਨ।
ਲੋਹੀਆ ਰੋਡ, ਮਲਸੀਆਂ 'ਤੇ ਉਸ ਦੀ ਅਰੋੜਾ ਸਵੀਟਸ ਦੇ ਨਾਮ ਨਾਲ ਪੁਸ਼ਤੈਨੀ ਦੁਕਾਨ ਹੈ ਅਤੇ ਨਾਲ ਹੀ ਉਹ ਵੈਸਟਰਨ ਯੂਨੀਅਨ ਦਾ ਕੰਮ ਵੀ ਕਰਦਾ ਸੀ। ਹੋਰ ਖ਼ੁਲਾਸੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅਜੈ ਅਰੋੜਾ ਦਾ ਪਰਿਵਾਰ ਭਾਜਪਾ ਨਾਲ ਜੁੜਿਆ ਹੋਇਆ ਸੀ ਅਤੇ ਪਾਰਟੀ ਦੇ ਕਈ ਪ੍ਰੋਗਰਾਮਾ 'ਚ ਉਹ ਸਰਗਰਮ ਭੂਮਿਕਾ ਨਿਭਾਉਦਾ ਸੀ। ਅਜੈ ਅਰੋੜਾ ਦੀ ਗ੍ਰਿਫ਼ਤਾਰੀ ਨੇ ਪੂਰੇ ਜਲੰਧਰ ਅਤੇ ਸ਼ਾਹਕੋਟ 'ਚ ਸਨਸਨੀ ਫੈਲਾ ਦਿੱਤੀ ਹੈ। ਥਾਣਾ ਸ਼ਾਹਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੂੰਹ ਪੁਲਸ ਨੇ ਕਾਰਵਾਈ ਤੋਂ ਪਹਿਲਾ ਸ਼ਾਹਕੋਟ ਪੁਲਸ ਨੂੰ ਸਿਰਫ਼ ਸੀਮਿਤ ਜਾਣਕਾਰੀ ਦਿੱਤੀ ਸੀ। ਇਹੀ ਦੱਸਿਆ ਗਿਆ ਕਿ ਮਾਮਲਾ ਹਵਾਲੇ ਦੇ ਵੱਡੇ ਲੈਣ-ਦੇਣ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ। ਪੰਜਾਬ ਪੁਲਸ ਹੁਣ ਹਵਾਲਾ ਚੈਨਲ, ਵਿਦੇਸ਼ੀ ਸੰਪਰਕਾਂ ਤੇ ਆਈ. ਐੱਸ. ਆਈ. ਨਾਲ ਜੁੜੀਆਂ ਜਾਸੂਸੀ ਗਤੀਵਿਧੀਆ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ! ਫਿਰ ਤੋਂ ਜਲੰਧਰ ਵਿਖੇ ਰੂਹ ਕੰਬਾਊ ਘਟਨਾ, 4 ਵਿਅਕਤੀਆਂ ਵੱਲੋਂ ਮਾਂ-ਧੀ ਨਾਲ ਗੈਂਗਰੇਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
