ਚਰਚ ''ਚ ਹੋਈ ਬੇਅਦਬੀ ਨੂੰ ਲੈ ਕੇ ਈਸਾਈ ਭਾਈਚਾਰੇ ''ਚ ਰੋਸ, ਜਥੇਦਾਰ ''ਤੇ ਝੂਠੇ ਬਿਆਨ ਦੇਣ ਦੇ ਲਾਏ ਇਲਜ਼ਾਮ

Wednesday, Aug 31, 2022 - 02:25 PM (IST)

ਚਰਚ ''ਚ ਹੋਈ ਬੇਅਦਬੀ ਨੂੰ ਲੈ ਕੇ ਈਸਾਈ ਭਾਈਚਾਰੇ ''ਚ ਰੋਸ, ਜਥੇਦਾਰ ''ਤੇ ਝੂਠੇ ਬਿਆਨ ਦੇਣ ਦੇ ਲਾਏ ਇਲਜ਼ਾਮ

ਤਰਨਤਾਰਨ (ਸੁਨੀਲ ਮਹਾਜਨ) : ਜ਼ਿਲ੍ਹਾ ਤਰਨਤਾਰਨ 'ਚ ਪੈਂਦੇ ਪੱਟੀ ਮੋਡ 'ਚ ਈਸਾਈ ਭਾਈਚਾਰੇ ਦੀ ਚਰਚ 'ਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਮਾਂ ਮਰੀਅਮ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ ਅਤੇ ਚਰਚ 'ਚ ਖੜ੍ਹੀ ਕਾਰ ਨੂੰ ਵੀ ਅੱਗ ਲੱਗਾ ਦਿੱਤੀ ਗਈ। ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਇਸੇ ਪੰਜਾਬ ਦੇ ਮੁਖੀ ਕ੍ਰਿਸਚੀਅਨ ਮੋਮੈਂਟਲ ਨੇ ਉਕਤ ਸਿੱਖਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ 400 ਸਾਲ ਪਹਿਲਾਂ ਸਿੱਖ ਕਿੱਥੇ ਸਨ? ਸਿੱਖਾਂ ਨੇ ਤਾਂ ਖੁਦ ਧਰਮ ਪਰਿਵਰਤਨ ਕੀਤਾ ਹੈ ਤੇ ਫ਼ਿਰ ਉਹ ਕਿਸੇ 'ਤੇ ਇਲਜ਼ਾਮ ਕਿਵੇਂ ਲੱਗਾ ਸਕਦੇ ਹਨ। ਉਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ 'ਤੇ ਵੀ ਈਸਾਈ ਭਾਈਚਾਰੇ ਦੇ ਲੋਕਾਂ ਲਈ ਝੂਠੀ ਬਿਆਨਬਾਜ਼ੀ ਕਰਨ ਦਾ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ : ਫੁੱਟਬਾਲ ਦੇ ਚਲਦੇ ਮੈਚ 'ਚ ਭਿੜੇ ਖਿਡਾਰੀ, ਰੈਫਰੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਉਨ੍ਹਾਂ ਕਿਹਾ ਕਿ ਮਾਤਾ ਮਰੀਅਮ ਦੀ ਮੂਰਤੀ ਦੀ ਜੋ ਬੇਅਦਬੀ ਕੀਤੀ ਗਈ ਹੈ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀ ਬੇਅਦਬੀ ਮੁੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਈਸਾਈ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ ਹਨ, ਖਾਸ ਕਰਕੇ ਹੁਣ ਉਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਤੋਂ ਚਿੰਤਤ ਹਨ। ਪੰਜਾਬ 'ਚ ਹੁਣ ਜੋ ਕੁਝ ਵੀ ਵਾਪਰ ਰਿਹਾ ਹੈ, ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨਾਂ ਕਾਰਨ ਹੋ ਰਿਹਾ ਹੈ ਅਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਰੋਕਣਾ ਚਾਹੀਦਾ ਹੈ।


author

Anuradha

Content Editor

Related News