ਵਪਾਰ ਯੁੱਧ ਦੀ ਚਿੰਤਾ ਹਾਵੀ, ਡਾਓ 220 ਪੁਆਇੰਟ ਡਿੱਗ ਕੇ ਬੰਦ

02/08/2019 9:03:25 AM

ਨਵੀਂ ਦਿੱਲੀ—ਗਲੋਬਲ ਸੰਕੇਤ ਦੀ ਗੱਲ ਕਰੀਏ ਤਾਂ ਏਸ਼ੀਆ ਦੇ ਜ਼ਿਆਦਾਤਰ ਬਾਜ਼ਾਰਾਂ 'ਚ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਚੀਨ ਅਤੇ ਤਾਈਵਾਨ ਦੇ ਬਾਜ਼ਾਰ ਵੀ ਬੰਦ ਹਨ। ਅੱਜ ਦੇ ਕਾਰੋਬਾਰ 'ਚ ਐੱਸ.ਜੀ.ਐਕਸ ਨਿਫਟੀ ਵੀ ਦਬਾਅ 'ਚ ਹੈ। ਉੱਧਰ ਟਰੰਪ ਅਤੇ ਸ਼ੀ ਜਿਨਪਿੰਗ ਟਰੇਡ ਵਾਰਤਾ ਟਲਨ ਨਾਲ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। 
ਅਮਰੀਕੀ ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਯੂ.ਐੱਸ. ਮਾਰਕਿਟ 'ਚ ਟਰੇਡ ਫਿਰ ਹਾਵੀ ਹੋ ਗਿਆ ਹੈ। ਕੱਲ੍ਹ ਦੇ ਕਾਰੋਬਾਰ 'ਚ ਡਾਓ 220 ਪੁਆਇੰਟ ਡਿੱਗ ਕੇ ਬੰਦ ਹੋਇਆ ਹੈ। ਟਰੰਪ ਨੇ ਸ਼ੀ ਜਿਨਪਿੰਗ ਨਾਲ ਮੁਲਾਕਾਤ ਟਾਲ ਦਿੱਤੀ ਹੈ। ਟਰੰਪ ਨੇ ਕਿਹਾ ਕਿ 2 ਮਾਰਚ ਦੀ ਡੈੱਡਲਾਈਨ ਤੋਂ ਪਹਿਲਾਂ ਟਰੇਡ ਡੀਲ 'ਤੇ ਅੱਗੇ ਗੱਲ ਨਹੀਂ ਕਰਨਗੇ। ਚੀਨ 'ਤੇ ਟਰੰਪ ਦੇ ਬਿਆਨ ਨਾਲ ਡਾਓ 220 ਅੰਕ ਡਿੱਗ ਕੇ ਬੰਦ ਹੋਇਆ ਹੈ। 
ਦੱਸ ਦੇਈਏ ਕਿ 1 ਮਾਰਚ ਨੂੰ ਟੈਰਿਫ ਲਗਾਇਆ ਜਾਣਾ ਹੈ। ਕੱਲ ਦੇ ਕਾਰੋਬਾਰ 'ਚ ਐੱਸ ਐਂਡ ਪੀ 500 ਇੰਡੈਕਸ ਅਤੇ ਨੈਸਡੈਕ ਵੀ ਕਰੀਬ 1 ਫੀਸਦੀ ਫਿਸਲ ਕੇ ਬੰਦ ਹੋਏ ਹਨ। ਉੱਧਰ ਕੱਚਾ ਤੇਲ ਵੀ 2 ਫੀਸਦੀ ਫਿਸਲ ਗਿਆ ਹੈ ਅਤੇ ਬ੍ਰੈਂਟ 62 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਆ ਗਿਆ ਹੈ।


Aarti dhillon

Content Editor

Related News