ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ
Saturday, Apr 20, 2024 - 09:22 AM (IST)

ਕੈਲੀਫੋਰਨੀਆ (ਏ. ਐੱਨ. ਆਈ)– ਈਰਾਨ ਦੇ ਇਸਪਹਾਨ ਸ਼ਹਿਰ ’ਤੇ ਇਜ਼ਰਾਈਲੀ ਹਮਲੇ ਦੀਆਂ ਰਿਪੋਰਟ ਤੋਂ ਬਾਅਦ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਕਿ ਸਾਨੂੰ ਇਕ-ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ ਇਨ੍ਹਾਂ ਰਾਕੇਟਾਂ ਨੂੰ ਸਿਤਾਰਿਆਂ ਵੱਲ ਦਾਗਣਾ ਚਾਹੀਦਾ ਹੈ। ‘ਐਕਸ’ ’ਤੇ ਮਸਕ ਦੀ ਪੋਸਟ ਈਰਾਨ ’ਚ ਧਮਾਕਿਆਂ ਦੀ ਸੂਚਨਾ ਮਿਲਣ ਤੋਂ ਠੀਕ ਬਾਅਦ ਆਈ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਡਾਈਟ ’ਤੇ ਸਿਆਸੀ ਫਾਈਟ; ਵਕੀਲ ਦਾ ਦਾਅਵਾ, ਸ਼ੂਗਰ ਫਰੀ ਮਠਿਆਈ ਖਾ ਰਹੇ CM
ਮਸਕ ਨੇ ਕਿਹਾ, ‘ਵਿਸ਼ਵ ਨੇਤਾਵਾਂ ਨੂੰ ਇਕ-ਦੂਜੇ ’ਤੇ ‘ਮੀਮਜ਼’ ਪਾਉਣੇ ਚਾਹੀਦੇ ਹਨ ਅਤੇ ਜਨਤਾ ਨੂੰ ਵੋਟ ਪਾਉਣ ਦੇਣਾ ਚਾਹੀਦਾ ਹੈ ਕਿ ਕੌਣ ਜਿੱਤਦਾ ਹੈ। ਮੈਂ ਅਸਲ ਜੰਗ ਨਾਲੋਂ ‘ਮੀਮਜ਼ ਜੰਗ’ ਨੂੰ ਤਰਜੀਹ ਦੇਵਾਂਗਾ।’ ਇਹ ਪਹਿਲਾ ਮੌਕਾ ਨਹੀਂ ਹੈ ਕਿ ਮਸਕ ਨੇ ਮੱਧ ਪੂਰਬ ਵਿਚ ਚਲ ਰਹੀ ਜੰਗ ਅਤੇ ਤਨਾਅਪੂਰਨ ਸਥਿਤੀ ਉਤੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਹਨ। ਇਸ ਤੋਂ ਪਹਿਲਾਂ, ਉਸ ਨੂੰ ‘ਐਕਸ’ ’ਤੇ ਜ਼ਬਰਦਸਤ ਯਹੂਦੀ ਵਿਰੋਧੀ ਟਿੱਪਣੀ ਦਾ ਸਮਰਥਨ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: IMF ਨੇ ਚੋਣਾਂ ਵਾਲੇ ਸਾਲ ’ਚ ਵਿੱਤੀ ਅਨੁਸ਼ਾਸਨ ਬਣਾਈ ਰੱਖਣ ਲਈ ਭਾਰਤ ਦੀ ਕੀਤੀ ਸ਼ਲਾਘਾ
ਮਸਕ ਨੇ ਬਾਅਦ ’ਚ ਇਜ਼ਰਾਈਲ ਦਾ ਦੌਰਾ ਕੀਤਾ ਜਿੱਥੇ ਉਸਨੇ ਰਾਸ਼ਟਰਪਤੀ ਇਸਹਾਕ ਹਰਜੋਗ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਦੇਸ਼ ਦੇ ਪ੍ਰਮੁੱਖ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮਸਕ ਨੇ ਇਹ ਵੀ ਐਲਾਨ ਕੀਤਾ ਸੀ ਕਿ ‘ਐਕਸ’ ਗਾਜ਼ਾ ਵਿਚ ਜੰਗ ਨਾਲ ਜੁੜੇ ਇਸ਼ਤਿਹਾਰ ਅਤੇ ਮੈਂਬਰੀ ਤੋਂ ਆਇਆ ਸਾਰਾ ਮਾਲੀਆ ਇਜ਼ਰਾਈਲ ਦੇ ਹਸਪਤਾਲਾਂ ਅਤੇ ਗਾਜ਼ਾ ਵਿਚ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਨੂੰ ਦਾਨ ਕਰੇਗਾ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਸੁਨਹਿਰੀ ਭਵਿੱਖ ਲਈ UK ਗਏ 2 ਭਾਰਤੀ ਵਿਦਿਆਰਥੀਆਂ ਦੀ ਝਰਨੇ 'ਚ ਡੁੱਬਣ ਕਾਰਨ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।