ਪਿਛਲੇ ਹਫ਼ਤੇ ਬੜ੍ਹਤ 'ਚ ਬੰਦ ਬਾਜ਼ਾਰ, ਸਮਾਲ ਕੈਪ ਨੇ ਕੀਤਾ ਬਿਹਤਰ ਪ੍ਰਦਰਸ਼ਨ

03/13/2021 4:37:13 PM

ਮੁੰਬਈ- 12 ਮਾਰਚ ਨੂੰ ਸਮਾਪਤ ਹਫ਼ਤੇ ਵਿਚ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਪਰ ਇਹ ਬੜ੍ਹਤ ਦੇ ਨਾਲ ਬੰਦ ਹੋਣ ਵਿਚ ਸਫ਼ਲ ਰਿਹਾ। ਗਲੋਬਲ ਸੰਕੇਤਾਂ ਦੇ ਦਮ 'ਤੇ ਨਿਫਟੀ 15,000 ਤੋਂ ਉਪਰ ਬੰਦ ਹੋਇਆ। ਸੈਂਸੈਕਸ 386.76 ਅੰਕ ਯਾਨੀ 0.7 ਫ਼ੀਸਦੀ ਦੀ ਤੇਜ਼ੀ ਨਾਲ 50,792.08 ਦੇ ਪੱਧਰ 'ਤੇ ਬੰਦ ਹੋਇਆ।

ਇਸ ਹਫ਼ਤੇ ਬੀ. ਐੱਸ. ਈ. ਸੈਂਸੈਕਸ ਨੇ 51821.84 - 50318.26 ਵਿਚਕਾਰ ਕਾਰੋਬਾਰ ਕੀਤਾ। ਉੱਥੇ ਹੀ, ਨਿਫਟੀ 15336.3 -14919.9 ਦੇ ਦਾਇਰੇ ਵਿਚ ਰਿਹਾ।

ਪਿਛਲੇ ਹਫ਼ਤੇ ਬੀ. ਐੱਸ. ਈ. ਆਈ. ਟੀ. ਇੰਡੈਕਸ ਵਿਚ 3 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। 3i ਇੰਫੋਟੈੱਕ, ਕੇ. ਪੀ. ਆਈ. ਟੀ. ਟੈਕਨਾਲੋਜੀਜ਼, ਕੁਇਕ ਹੀਲ ਟੈਕਨਾਲੋਜੀਜ਼ ਆਈ. ਟੀ. ਦੇ ਪ੍ਰਮੁੱਖ ਗੇਨਰ ਰਹੇ। ਉੱਥੇ ਹੀ, ਰਿਐਲਟੀ ਇੰਡੈਕਸ ਵਿਚ 2.3 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਪਿਛਲੇ ਹਫ਼ਤੇ ਬੀ. ਐੱਸ. ਈ. ਸਮਾਲ ਕੈਪ ਵਿਚ 1 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। ਸਮਾਲ ਕੈਪ ਸ਼ੇਅਰਾਂ ਦੀ ਗੱਲ ਕਰੀਏ ਤਾਂ ਮਹਾਨਗਰ ਟੈਲੀਫੋਨ ਨਿਗਮ, ਆਈ. ਐੱਫ. ਸੀ. ਆਈ., ਜਿੰਦਲ ਪੋਲੀ ਫਿਲਮਜ਼, ਸਾਰੇਗਾਮਾ ਇੰਡੀਆ, ਰਿਲਾਇੰਸ ਕੈਪੀਟਲ, ਰਿਲਾਇੰਸ ਇੰਫਰਾਸਟ੍ਰਕਚਰ, ਮੋਰਪੇਨ ਲੈਬਾਰਟਰੀਜ਼, ਮੇਘਮਨੀ ਆਰਗੈਨਿਕਸ, ਓਲੇਕਟਰਾ ਗ੍ਰੀਨਟੈਕ, 3 ਆਈ ਇੰਫੋਟੈਕ, ਬੀ. ਈ. ਐੱਮ. ਐੱਲ., ਅਪੋਲੋ ਪਾਈਪ ਅਤੇ ਵੈਸਕੋਨ ਇੰਜੀਨੀਅਰ ਵਿਚ 20-57 ਫ਼ੀਸਦੀ ਤੱਕ ਦੀ ਬੜ੍ਹਤ ਦੇਖਣ ਨੂੰ ਮਿਲੀ।


Sanjeev

Content Editor

Related News