ਭਾਰਤੀ ਬੈਂਕਾਂ 'ਚ ਪਿਛਲੇ 10 ਸਾਲਾਂ 'ਚ 5.3 ਲੱਖ ਕਰੋੜ ਰੁਪਏ ਦੀ ਧੋਖਾਦੇਹੀ, ਮਹਾਰਾਸ਼ਟਰ ਸਭ ਤੋਂ ਅੱਗੇ

03/28/2024 10:16:58 AM

ਨਵੀਂ ਦਿੱਲੀ (ਇੰਟ.)- ਭਾਰਤੀ ਬੈਂਕਾਂ 'ਚ ਪਿਛਲੇ 10 ਸਾਲਾਂ 'ਚ 5.3 ਲੱਖ ਕਰੋੜ ਰੁਪਏ ਦੀ ਧੋਖਾਦੇਹੀ ਹੋਈ ਹੈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਕ ਆਰ. ਟੀ. ਆਈ. ਦੇ ਜਵਾਬ 'ਚ ਦਿੱਤੀ ਹੈ। ਅੰਕੜਿਆਂ ਮੁਤਾਬਕ ਨਿੱਜੀ ਅਤੇ ਜਨਤਕ ਖੇਤਰ ਦੇ ਬੈਂਕਾਂ 'ਚ 2013-14 ਤੋਂ 2022-23 ਦਰਮਿਆਨ ਧੋਖਾਦੇਹੀ ਦੇ ਕੁੱਲ 4,62,733 ਮਾਮਲੇ ਸਾਹਮਣੇ ਆਏ ਹਨ। ਆਰ. ਬੀ. ਆਈ. ਨੇ ਦੱਸਿਆ ਕਿ ਪਿਛਲੇ ਇਕ ਦਹਾਕੇ 'ਚ ਧੋਖਾਦੇਹੀ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਆਰ. ਬੀ. ਆਈ. ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਪਿਛਲੇ 10 ਵਿੱਤੀ ਸਾਲਾਂ 'ਚ ਬੈਂਕ ਧੋਖਾਦੇਹੀ ਨਾਲ ਜੁੜੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ

ਇਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਧੋਖਾਦੇਹੀ ਦੇ ਮਾਮਲੇ
ਮਹਾਰਾਸ਼ਟਰ ਤੋਂ ਬਾਅਦ ਦਿੱਲੀ, ਹਰਿਆਣਾ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ 'ਚ ਬੈਂਕ ਧੋਖਾਦੇਹੀ ਦੇ ਸਭ ਤੋਂ ਵੱਧ ਮਾਮਲੇ ਦੇਖੇ ਗਏ। ਇਸ ਤੋਂ ਬਾਅਦ ਪਿਛਲੇ 10 ਵਿੱਤੀ ਸਾਲਾਂ 'ਚ 8000 ਤੋਂ 12000 ਦੇ ਦਰਮਿਆਨ ਕੁੱਲ ਬੈਂਕ ਧੋਖਾਦੇਹੀ ਦੇ ਨਾਲ ਕਰਨਾਟਕ, ਗੁਜਰਾਤ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਰਾਜਸਥਾਨ ਦਾ ਨੰਬਰ ਆਉਂਦਾ ਹੈ। ਕੇਅਰਰੇਟਿੰਗਜ਼ 'ਚ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ ਦੇ ਸੀਨੀਅਰ ਡਾਇਰੈਕਟਰ ਸੰਜੇ ਅਗਰਵਾਲ ਨੇ ਕਿਹਾ ਕਿ ਬੈਂਕਾਂ 'ਚ ਧੋਖਾਦੇਹੀ 'ਚ ਵਾਧਾ ਦੇਖਿਆ ਗਿਆ ਹੈ ਪਰ ਬੈਂਕ ਕ੍ਰੈਡਿਟ ਰਿਸਕ ਅਸੈੱਸਮੈਂਟ 'ਤੇ ਫੋਕਸ ਕਰ ਰਹੇ ਹਨ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਕਾਰਡ ਅਤੇ ਇੰਟਰਨੈੱਟ ਬੈਂਕਿੰਗ ਰਾਹੀਂ ਹੋਈ ਸਭ ਤੋਂ ਵੱਧ ਧੋਖਾਦੇਹੀ
ਕੇਂਦਰੀ ਬੈਂਕ ਦੀਆਂ ਕੁਝ ਤਾਜ਼ਾ ਸਾਲਾਨਾ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਧੋਖਾਦੇਹੀ ਐਡਵਾਂਸ, ਕਾਰਡ ਅਤੇ ਡਿਜੀਟਲ ਜਾਂ ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਹੋਈ ਹੈ। ਉਦਾਹਰਨ ਲਈ, ਵਿੱਤੀ ਸਾਲ 2023 'ਚ ਬੈਂਕਾਂ ਨੇ ਕਾਰਡ ਅਤੇ ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਸਭ ਤੋਂ ਵੱਧ ਧੋਖਾਦੇਹੀ ਦੀ ਜਾਣਕਾਰੀ ਦਿੱਤੀ। ਕਾਰਡ 'ਚ ਡੈਬਿਟ ਅਤੇ ਕ੍ਰੈਡਿਟ ਕਾਰਡ ਸ਼ਾਮਲ ਹਨ। ਦਰਜ ਕੀਤੇ ਗਏ 13,530 ਮਾਮਲਿਆਂ 'ਚੋਂ 6,659 ਮਾਮਲੇ ਕਾਰਡ ਅਤੇ ਇੰਟਰਨੈੱਟ ਬੈਂਕਿੰਗ ਰਾਹੀਂ ਹੋਏ। ਐਡਵਾਂਸ ਨਾਲ ਹੋਣ ਵਾਲੀ ਧੋਖਾਦੇਹੀ ਦੀ ਗਿਣਤੀ ਵੀ 4,109 ਰਹੀ। ਇਕ ਸਾਲ ਪਹਿਲਾਂ, ਵਿੱਤੀ ਸਾਲ 2022 'ਚ ਕੁੱਲ 9,097 ਧੋਖਾਦੇਹੀ ਦੇ ਮਾਮਲਿਆਂ 'ਚੋਂ ਐਡਵਾਂਸ ਨਾਲ ਹੋਣ ਵਾਲੀ ਧੋਖਾਦੇਹੀ ਦੇ 3,833 ਮਾਮਲੇ ਰਹੇ। ਉੱਥੇ ਹੀ, ਕਾਰਡ ਅਤੇ ਇੰਟਰਨੈੱਟ ਜ਼ਰੀਏ 3,596 ਧੋਖਾਦੇਹੀ ਦੇ ਮਾਮਲੇ ਦੇਖੇ ਗਏ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਕੀ ਹੈ ਮਾਹਿਰਾਂ ਦੀ ਰਾਏ
ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਡਿਜੀਟਲ ਬੈਂਕਿੰਗ ਅਤੇ ਭੁਗਤਾਨ ਸੇਵਾਵਾਂ ਦੀ ਵਰਤੋਂ ਵਧਣ ਕਾਰਨ ਬੈਂਕ ਧੋਖਾਦੇਹੀ 'ਚ ਵਾਧਾ ਦੇਖਿਆ ਗਿਆ ਹੈ। ਆਰ. ਬੀ. ਆਈ. ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਚੰਦਨ ਸਿਨ੍ਹਾ ਨੇ ਕਿਹਾ, 'ਡਿਜ਼ੀਟਲ ਬੈਂਕਿੰਗ ਸੇਵਾਵਾਂ ਦੀ ਵਰਤੋਂ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਗਾਹਕ ਕਈ ਬੈਂਕਿੰਗ ਸੇਵਾਵਾਂ ਲਈ ਬੈਂਕਾਂ ਦੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰਨ ਲੱਗੇ ਹਨ। ਇਸ ਕਾਰਨ ਸ਼ਿਕਾਇਤਾਂ ਦੀ ਗਿਣਤੀ ਅਤੇ ਧੋਖਾਦੇਹੀ 'ਚ ਵਾਧਾ ਹੋਇਆ ਹੈ।'

7 ਮਾਰਚ, 2023 ਨੂੰ ਇਕ ਚਰਚਾ ਦੌਰਾਨ, ਆਰ. ਬੀ. ਆਈ. ਦੇ ਕਾਰਜਕਾਰੀ ਨਿਰਦੇਸ਼ਕ ਅਜੇ ਕੁਮਾਰ ਚੌਧਰੀ ਨੇ ਕਿਹਾ ਕਿ ਕੇਂਦਰੀ ਬੈਂਕ ਨੇ ਆਨਲਾਈਨ ਧੋਖਾਦੇਹੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਚੌਧਰੀ ਨੇ ਕਿਹਾ, 'ਡਾਟਾ ਪ੍ਰਾਈਵੇਸੀ ਲਾਅ ਆਨਲਾਈਨ ਫੇਕ ਮੈਸੇਜ ਧੋਖਾਦੇਹੀ ਨਾਲ ਨਜਿੱਠਣ 'ਚ ਮਦਦ ਕਰੇਗਾ।'

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News