ਅੱਤਵਾਦੀ ਚੈਨਲ ਹੈ ‘ਅਲ ਜਜ਼ੀਰਾ’, ਇਜ਼ਰਾਈਲ ’ਚ ਇਸ ਦਾ ਸੰਚਾਲਨ ਬੰਦ ਕੀਤਾ ਜਾਵੇਗਾ : ਨੇਤਨਯਾਹੂ
Wednesday, Apr 03, 2024 - 11:35 AM (IST)
ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਸਦ ਵੱਲੋਂ ‘ਅਲ ਜਜ਼ੀਰਾ’ ਚੈਨਲ ਨੂੰ ਬੰਦ ਕਰਨ ਵਰਗੇ ਫੈਸਲੇ ਦੇ ਲਈ ਕਾਨੂੰਨ ਪਾਸ ਕਰਨ ਤੋਂ ਬਾਅਦ ਸੰਕਲਪ ਪ੍ਰਗਟਾਇਆ ਕਿ ਦੇਸ਼ ਵਿਚ ਇਸ ਚੈਨਲ ਦਾ ਸੰਚਾਲਨ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਇਹ ‘ਅੱਤਵਾਦੀ ਚੈਨਲ’ ਹੈ, ਜੋ ਭੜਕਾਉਂਦਾ ਹੈ। ਇਜ਼ਰਾਈਲੀ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਇਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ ਸਰਕਾਰ ਨੂੰ ਇਜ਼ਰਾਈਲ ਵਿਚ ਕਤਰ ਦੇ ਨਿਊਜ਼ ਚੈਨਲਾਂ ਦੇ ਪ੍ਰਸਾਰਣ ’ਤੇ ਪਾਬੰਦੀ ਲਗਾਉਣ ਦਾ ਅਧਿਕਾਰ ਮਿਲ ਗਿਆ। ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਅਲ ਜਜ਼ੀਰਾ ਨੇ ਇਜ਼ਰਾਈਲ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਇਆ, 7 ਅਕਤੂਬਰ ਦੇ ਕਤਲੇਆਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਜ਼ਰਾਈਲੀ ਫੌਜੀਆਂ ਵਿਰੁੱਧ ਭੜਕਾਇਆ। ਹੁਣ ਸਾਡੇ ਦੇਸ਼ ਵਿਚੋਂ ਹਮਾਸ ਦੇ ਗੁੰਡਿਆਂ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ: ਸਕੂਲ ਦੇ ਬਾਹਰ ਖੜ੍ਹੇ ਬੱਚਿਆਂ ਨੂੰ ਟਰੱਕ ਨੇ ਦਰੜਿਆ, 6 ਦੀ ਮੌਤ
ਇਜ਼ਰਾਈਲ ਦੇ ਅਲ ਜਜ਼ੀਰਾ ਨਾਲ ਲੰਬੇ ਸਮੇਂ ਤੋਂ ਸੰਬੰਧ ਖਰਾਬ ਰਹੇ ਹਨ। ਇਜ਼ਰਾਈਲ ਚੈਨਲ ’ਤੇ ਪੱਖਪਾਤੀ ਹੋਣ ਦਾ ਦੋਸ਼ ਲਾਉਂਦਾ ਹੈ। ਲਗਭਗ 2 ਸਾਲ ਪਹਿਲਾਂ ਦੋਵਾਂ ਵਿਚਾਲੇ ਸਬੰਧ ਉਦੋਂ ਹੋਰ ਵਿਗੜ ਗਏ ਸਨ ਜਦੋਂ ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਬੈਂਕ ਵਿਚ ਇਜ਼ਰਾਈਲੀ ਫੌਜੀ ਹਮਲੇ ਵਿਚ ਹੱਤਿਅਾ ਕਰ ਦਿੱਤੀ ਗਈ ਸੀ। ਅਲ ਜਜ਼ੀਰਾ ਉਨ੍ਹਾਂ ਕੁਝ ਅੰਤਰਰਾਸ਼ਟਰੀ ਮੀਡੀਆ ਹਾਊਸਾਂ ਵਿਚੋਂ ਇੱਕ ਹੈ ਜਿਨ੍ਹਾਂ ਨੇ ਗਾਜ਼ਾ ਤੋਂ ਪੂਰੀ ਜੰਗ ਦੌਰਾਨ ਖਬਰਾਂ ਦਿੱਤੀਆਂ , ਹਵਾਈ ਹਮਲਿਆਂ ਅਤੇ ਭੀੜ-ਭੜੱਕੇ ਵਾਲੇ ਹਸਪਤਾਲਾਂ ਦੇ ਖੂਨੀ ਦ੍ਰਿਸ਼ਾਂ ਦਾ ਪ੍ਰਸਾਰਣ ਕੀਤਾ ਹੈ ਅਤੇ ਇਜ਼ਰਾਈਲ 'ਤੇ ਕਤਲੇਆਮ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਜੱਜਾਂ ਨੂੰ ਵੀ ਜਾਨ ਦਾ ਖ਼ਤਰਾ, 8 ਨੂੰ ਮਿਲੀਆਂ ਧਮਕੀਆਂ
ਅਲ ਜਜ਼ੀਰਾ ਨੇ ਨੇਤਨਯਾਹੂ ਦੇ ਭੜਕਾਊ ਦਾਅਵੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਖਤਰਨਾਕ, ਹਾਸੋਹੀਣਾ ਅਤੇ ਝੂਠ ਦੱਸਿਆ। ਅਲ ਜਜ਼ੀਰਾ ਨੇ ਬਿਆਨ ਵਿਚ ਕਿਹਾ ਕਿ ਉਹ ਨੇਤਨਯਾਹੂ ਨੂੰ ਆਪਣੇ ਕਰਮਚਾਰੀਆਂ ਅਤੇ ਦਫਤਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਮੰਨਦਾ ਹੈ। ਚੈਨਲ ਦੇ ਅਨੁਸਾਰ ਉਸਦੇ ਪੱਤਰਕਾਰ ਆਪਣੀ ਦਲੇਰੀ ਅਤੇ ਪੇਸ਼ੇਵਰ ਕਵਰੇਜ ਜਾਰੀ ਰੱਖਣਗੇ ਅਤੇ ਇਹ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ, 40 ਕਰੋੜ ਰੁਪਏ ’ਚ ਹੋਈ ਨੀਲਾਮ, ਭਾਰਤ ਨਾਲ ਹੈ ਖ਼ਾਸ ਸਬੰਧ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।