ਕੋਰੋਨਾ ਕਾਲ ’ਚ ਸ਼ੇਅਰ ਬਾਜ਼ਾਰ ਨੂੰ ਲੱਗੇ ਕਈ ਵੱਡੇ ਝਟਕੇ

09/22/2020 2:00:19 PM

ਮੁੰਬਈ– ਕੋਰੋਨਾ ਕਾਲ ’ਚ ਸ਼ੇਅਰ ਬਾਜ਼ਾਰ ਨੂੰ ਕਈ ਵੱਡੇ ਝਟਕੇ ਲੱਗੇ ਹਨ। ਖਰਾਬ ਗਲੋਬਲ ਸੰਕੇਤਾਂ ਦਰਮਿਆਨ ਸ਼ੇਅਰ ਬਾਜ਼ਾਰ ’ਚ ਅੱਜ ਇਸ ਮਹੀਨੇ ਦੀ ਸਭ ਤੋਂ ਵੱਡੀ ਗਿਰਾਵਟ ਰਹੀ। 18 ਮਈ ਤੋਂ ਬਾਅਦ ਨਿਫਟੀ ’ਚ ਇੰਟ੍ਰਾ-ਡੇ ’ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਐੱਚ. ਐੱਸ. ਬੀ. ਸੀ. ’ਚ 8 ਕਰੋੜ ਡਾਲਰ ਦੀ ਪੋਂਜੀ ਸਕੀਮ ਦੇ ਦੋਸ਼ ’ਚ ਫਸਲਣ ਦੀ ਖਬਰ ਤੋਂ ਬਾਅਦ ਗਲੋਬਲ ਮਾਰਕੀਟਸ ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ’ਤੇ ਵੀ ਪਿਆ। ਅੱਜ ਨਿਫਟੀ 254.40 ਅੰਕ ਡਿਗ ਕੇ 11,250.40 ’ਤੇ ਬੰਦ ਹੋਇਆ। ਉਥੇ ਹੀ ਸੈਂਸੈਕਸ 811.68 ਅੰਕ ਡਿਗ ਕੇ 38,034.14 ’ਤੇ ਬੰਦ ਹੋਇਆ ਹੈ। ਕੋਰੋਨਾ ਕਾਰਣ ਇਸ ਸਾਲ ਕਈ ਵਾਰ ਸੋਮਵਾਰ ‘ਬਲੈਕ ਮੰਡੇ’ ਸਾਬਤ ਹੋਇਆ। ਆਓ ਜਾਣੀਏ ਇਸ ਸਾਲ ਦੀਆਂ ਹੁਣ ਤੱਕ ਦੀਆਂ ਵੱਡੀਆਂ ਗਿਰਾਵਟਾਂ ਬਾਰੇ :
 

ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ
23 ਮਾਰਚ 2020 ਤੱਕ ਦੁਨੀਆ ਭਰ ’ਚ ਕੋਰੋਨਾ ਦੇ ਸਿਰਫ 3 ਲੱਖ ਮਾਮਲੇ ਸਾਹਮਣੇ ਆਏ ਸਨ ਅਤੇ 13,000 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਨ੍ਹਾਂ ਅੰਕੜਿਆਂ ਤੋਂ ਬਾਅਦ ਗਲੋਬਲ ਮਾਰਕੀਟ ’ਚ ਕੋਹਰਾਮ ਮਚ ਗਿਆ, ਜਿਸ ਕਾਰਣ ਭਾਰਤੀ ਸ਼ੇਅਰ ਬਾਜ਼ਾਰ ’ਚ ਸੁਨਾਮੀ ਆ ਗਈ। ਸੈਂਸੈਕਸ 3934 ਅੰਕ ਦਾ ਗੋਤਾ ਲਗਾ ਕੇ 25,981.24 ਦੇ ਪੱਧਰ ’ਤੇ ਬੰਦ ਹੋਇਆ ਸੀ। ਉਥੇ ਹੀ ਨਿਫਟੀ 1110 ਅੰਕ ਡੁੱਬ ਕੇ 7634 ਦੇ ਪੱਧਰ ’ਤੇ ਰਿਹਾ।
 

16 ਮਾਰਚ ਨੂੰ ਹੋਈ ਸੀ 8ਵੀਂ ਵੱਡੀ ਗਿਰਾਵਟ
ਇਸ ਸਾਲ ਘਰੇਲੂ ਸ਼ੇਅਰ ਬਾਜ਼ਾਰ ਲਈ ਇਕ ‘ਬਲੈਕ ਮੰਡੇ’ ਸਾਬਤ ਹੋਇਆ 16 ਮਾਰਚ ਦਾ ਦਿਨ। ਇਸ ਤੋਂ ਪਹਿਲਾਂ 9 ਮਾਰਚ ਨੂੰ ਬਾਜ਼ਾਰ ਨੇ ਇਤਿਹਾਸਿਕ ਗਿਰਾਵਟ ਦੇਖੀ ਸੀ। ਪਿਛਲੇ ਸੋਮਵਾਰ ਨੂੰ ਬਾਜ਼ਾਰ ਨੇ ਇਕ ਦਿਨ ’ਚ ਇਤਿਹਾਸ ਦੀ ਸਭ ਤੋਂ ਵੱਡੀ ਇੰਟ੍ਰਾ ਡੇ ਦੀ 2467 ਅੰਕਾਂ ਦੀ ਗਿਰਾਵਟ ਦੇਖੀ। 16 ਮਾਰਚ ਨੂੰ ਸੈਂਸੈਕਸ ਨੇ ਜਿਥੇ 2713.41 ਅੰਕਾਂ ਦਾ ਗੋਤਾ ਲਗਾਇਆ ਤਾਂ ਉਥੇ ਹੀ ਨਿਫਟੀ ਵੀ 757.80 ਅੰਕ ਟੁੱਟ ਗਿਆ। ਕਾਰੋਬਾਰ ਦੇ ਅੰਤ ’ਚ ਸੈਂਸੈਕਸ 31,390.07 ਦੇ ਪੱਧਰ ’ਤੇ ਬੰਦ ਹੋਇਆ ਅਤੇ ਨਿਫਟੀ 9,197.40 ਦੇ ਪੱਧਰ ’ਤੇ। ਸ਼ੇਅਰ ਬਾਜ਼ਾਰ ’ਚ ਇਸ ਸਾਲ ਦੀ ਇਹ 8ਵੀਂ ਅਤੇ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ।
 

9 ਮਾਰਚ ਨੂੰ ਬਣਿਆ ਕਾਲਾ ਸੋਮਵਾਰ
ਸੈਂਸੈਕਸ ਨੇ ਇਕ ਦਿਨ ’ਚ ਇਤਿਹਾਸ ਦੀ ਸਭ ਤੋਂ ਵੱਡੀ ਇੰਟ੍ਰਾ ਡੇ ਦੀ 2467 ਅੰਕਾਂ ਦੀ ਗਿਰਾਵਟ ਦੇਖੀ। ਬਾਅਦ ’ਚ ਸੈਂਸੈਕਸ 5.17 ਫੀਸਦੀ ਯਾਨੀ 1941 ਅੰਕ ਹੇਠਾਂ ਡਿਗ ਕੇ 35,634 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ’ 538 ਅੰਕਾਂ ਦੀ ਗਿਰਾਵਟ ਆਈ ਅਤੇ ਇਹ 10,451 ਦੇ ਪੱਧਰ ’ਤੇ ਬੰਦ ਹੋਇਆ।


Sanjeev

Content Editor

Related News