ਫੁੱਟਬਾਲਰ ਅਲੈਕਸ ਨੇ ਸਟੇਡੀਅਮ 'ਚ. ਟੀ. ਵੀ. ਪ੍ਰੇਮਿਕਾ ਵਲਾਦਾ ਨੂੰ ਕੀਤਾ ਵਿਆਹ ਲਈ ਪ੍ਰਪੋਜ਼ (ਵੇਖੋ ਤਸਵੀਰਾਂ)

10/18/2019 3:54:59 PM

ਸਪੋਰਟਸ ਡੈਸਕ—  ਯੂਰੋ 2020 ਵਿਚ ਯੂਕ੍ਰੇਨ ਦੇ ਕੁਆਲੀਫਿਕੇਸ਼ਨ ਰਾਊਂਡ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਛਾਏ ਫੁੱਟਬਾਲਰ ਅਲੈਕਸ ਜਿਨਚੇਂਕੋ ਨੇ ਟੀ. ਵੀ. ਪੱਤਰਕਾਰ ਪ੍ਰੇਮਿਕਾ ਵਲਾਦਾ ਸੇਡਾਨ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਹੈ। ਇਸਦੇ ਲਈ ਅਲੈਕਸ ਆਪਣੀ ਗਰਲਫ੍ਰੈਂਡ ਨੂੰ ਕੀਵ ਦੇ ਓਲੰਪਿਕ ਸਟੇਡੀਅਮ ਵਿਚ ਲੈ ਗਿਆ ਤੇ ਉਥੇ ਫੁੱਲਾਂ ਨਾਲ ਬਣੇ 'ਵੱਡੇ ਦਿਲ' ਦੇ ਸਾਹਮਣੇ ਉਸ ਨੇ ਇਕ ਗੋਢੇ 'ਤੇ ਬੈਠ ਕੇ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰੋਪਜ਼ ਕੀਤਾ। ਵਲਾਦਾ ਵੀ ਇਹ ਪ੍ਰਪੋਜ਼ ਦੇਖ ਕੇ ਮਨ੍ਹਾ ਨਹੀਂ ਕਰ ਸਕੀ। ਅਲੈਕਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਫੋਟੋ ਅਪਲੋਡ ਕਰ ਕੇ ਲਿਖਿਆ, ''ਮੇਰੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਹਾਂ।''PunjabKesari
ਦੋਵਾਂ ਵਿਚਾਲੇ ਰਿਸ਼ਤੇ ਦਾ ਦੁਨੀਆ ਨੂੰ ਉਦੋਂ ਪਤਾ ਲੱਗਾ ਸੀ, ਜਦੋਂ ਸਰਬੀਆ 'ਤੇ ਯੂਕ੍ਰੇਨ ਦੀ 5-0 ਦੀ ਜਿੱਤ ਤੋਂ ਬਾਅਦ ਅਲੈਕਸ ਨੇ ਟੀ. ਵੀ. ਪੱਤਰਕਾਰ ਵਲਾਦਾ ਨੂੰ ਲਾਈਵ ਕੈਮਰੇ 'ਤੇ ਚੁੰਮ ਲਿਆ ਸੀ। ਜ਼ਿਕਰਯੋਗ ਹੈ ਕਿ ਵਲਾਦਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਹੀ 2.2 ਲੱਖ ਫਾਲੋਅਰਸ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਆਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।PunjabKesariPunjabKesariPunjabKesariPunjabKesariPunjabKesariPunjabKesari