ਵਰਲਡ ਕੱਪ ਖੇਡ ਚੁੱਕੇ ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਸਰਕਾਰ ਨੇ ਕੀਤਾ ਬਰਖਾਸਤ

Saturday, Jun 22, 2019 - 12:31 PM (IST)

ਵਰਲਡ ਕੱਪ ਖੇਡ ਚੁੱਕੇ ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਸਰਕਾਰ ਨੇ ਕੀਤਾ ਬਰਖਾਸਤ

ਨਵੀਂ ਦਿੱਲੀ : ਜ਼ਿੰਬਾਬਵੇ ਕ੍ਰਿਕਟ ਬੋਰਡ ਨੂੰ ਸ਼ੁੱਕਰਵਾਰ 21 ਜੂਨ ਨੂੰ ਜ਼ਿੰਬਾਬਵੇ ਦੇ ਸਪੋਰਟਸ ਕਮੀਸ਼ਨ ਨੇ ਤਤਕਾਲ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ। ਬੋਰਡ ਵਿਚ ਹੋ ਰਹੇ ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਜ਼ਿੰਬਾਬਵੇ ਸਰਕਾਰ ਨੇ ਇਹ ਕਦਮ ਚੁੱਕਿਆ। ਜ਼ਿੰਬਾਬਵੇ ਕ੍ਰਿਕਟ ਬੋਰਡ ਦੇ ਮੌਜੂਦਾ ਮੈਨੇਜਿੰਗ ਡਾਈਰੈਕਟਰ ਗੇਟਮੋਰ ਮਕੋਨੀ ਨੂੰ ਵੀ ਉਸਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ।

PunjabKesari

ਸਪੋਰਟਸ ਕਮੀਸ਼ਨ ਨੇ ਜ਼ਿੰਬਾਬਵੇ ਕ੍ਰਿਕਟ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਜਦੋਂ ਤੱਕ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਨਹੀਂ ਹੋ ਜਾਂਦੀ, ਤਦ ਤਕ ਬੋਰਡ ਕਿਸੇ ਵੀ ਅਹੁਦੇ ਲਈ ਚੌਣਾਂ ਨਹੀਂ ਕਰਾਏਗਾ। ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਜ਼ਿੰਬਾਬਵੇ ਕ੍ਰਿਕਟ 'ਤੇ ਧੋਖਾਧੜੀ ਅਤੇ ਪੈਸਿਆਂ ਦੇ ਹੇਰ-ਫੇਰ ਦੇ ਮਾਮਲੇ ਚੱਲ ਰਹੇ ਹਨ।


Related News