ਜ਼ਿੰਬਾਬਵੇ ਦੇ ਗੇਂਦਬਾਜ਼ ਕਾਇਲ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਕੀਤਾ ਸੰਨਿਆਸ ਦਾ ਐਲਾਨ

Friday, Jun 18, 2021 - 03:25 AM (IST)

ਜ਼ਿੰਬਾਬਵੇ ਦੇ ਗੇਂਦਬਾਜ਼ ਕਾਇਲ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਕੀਤਾ ਸੰਨਿਆਸ ਦਾ ਐਲਾਨ

ਹਰਾਰੇ- ਜ਼ਿੰਬਾਬਵੇ ਦੇ ਗੇਂਦਬਾਜ਼ ਕਾਇਲ ਜਾਰਵਿਸ ਨੇ 32 ਸਾਲ ਦੀ ਉਮਰ ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਪਿਛਲੇ ਡੇਢ ਸਾਲ ਵਿਚ ਲੱਗੀਆਂ ਸੱਟਾਂ ਤੇ ਬੀਮਾਰੀਆਂ ਦਾ ਵਧਣਾ ਉਸਦੇ ਸੰਨਿਆਸ ਲੈਣ ਦਾ ਪ੍ਰਮੁੱਖ ਕਾਰਨ ਹੈ। ਜਾਰਵਿਸ ਨੇ ਆਪਣੇ ਹੁਣ ਤੱਕ ਦੇ ਕ੍ਰਿਕਟ ਕਰੀਅਰ ਵਿਚ 84 ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ 'ਚ 132 ਵਿਕਟਾਂ ਹਾਸਲ ਕੀਤੀਆਂ ਹਨ। ਇਨ੍ਹਾਂ ਵਿਚ 46 ਟੈਸਟ ਵਿਕਟਾਂ, 58 ਵਨ ਡੇ ਟੀ-20 ਵਿਚ 28 ਅਤੇ 320 ਵਿਕਟਾਂ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਲਈਆਂ ਹਨ। ਉਨ੍ਹਾਂ ਨੇ ਆਖਰੀ ਵਾਰ 32 ਸਾਲ ਦੀ ਉਮਰ ਵਿਚ ਜ਼ਿੰਬਾਬਵੇ ਦੇ ਲਈ ਜਨਵਰੀ 2020 ਵਿਚ ਹਰਾਰੇ 'ਚ ਸ਼੍ਰੀਲੰਕਾ ਵਿਰੁੱਧ ਇਕ ਟੈਸਟ ਖੇਡਿਆ ਸੀ ਅਤੇ ਫਿਰ ਪਿੱਠ ਦੇ ਹੇਠਲੇ ਹਿੱਸੇ 'ਚ ਸੱਟ ਲੱਗ ਗਈ ਸੀ। 

ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ

PunjabKesari
ਜ਼ਿੰਬਾਬਵੇ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਵੀਰਵਾਰ ਨੂੰ ਆਪਣੇ ਸੰਨਿਆਸ ਲੈਣ 'ਤੇ ਕਿਹਾ ਕਿ ਇਹ ਇਕ ਬਹੁਤ ਹੀ ਮੁਸ਼ਕਿਲ ਫੈਸਲਾ ਸੀ ਕਿ ਮੈਂ ਸੰਨਿਆਸ ਲੈ ਲਿਆ ਅਤੇ ਇਹ ਇਕ ਅਜਿਹਾ ਫੈਸਲਾ ਹੈ, ਜਿਸ ਨੂੰ ਸਮਝਣ ਵਿਚ ਬਹੁਤ ਸਮਾਂ ਲੱਗਿਆ। ਕੋਈ ਵੀ ਵਿਅਕਤੀ ਉਸ ਕੰਮ ਨੂੰ ਕਰਨਾ ਬੰਦ ਨਹੀਂ ਕਰਨਾ ਚਾਹੁੰਦਾ, ਜਿਸ ਨਾਲ ਉਹ ਪਿਆਰ ਕਰਦਾ ਹੈ। ਪਿਛਲੇ ਸਾਲ ਮੇਰੀ ਪਿੱਠ ਦੀ ਸੱਟ ਤੋਂ ਬਾਅਦ ਬਹੁਤ ਅਨਿਸ਼ਚਿਤਤਾ ਸੀ ਕਿ 6 ਤੋਂ 8 ਮਹੀਨੇ ਬਾਅਦ ਮੈਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਪਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਭਵਿੱਖ ਦੇ ਲਈ ਯੋਜਨਾ ਬਣਾਉਣੀ ਸ਼ੁਰੂ ਕਰਨੀ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News