ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਕੀਤਾ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ

Tuesday, Dec 22, 2020 - 09:18 PM (IST)

ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਕੀਤਾ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ

ਨਵੀਂ ਦਿੱਲੀ - ਕ੍ਰਿਕਟਰ ਯੁਜਵੇਂਦਰ ਚਾਹਲ ਨੇ ਆਪਣੀ ਮੰਗੇਤਰ ਧਨਾਸ਼੍ਰੀ ਵਰਮਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੱਸ ਦਈਏ ਕਿ ਦੋਨਾਂ ਕਪਲ ਨੇ ਅਗਸਤ ਵਿੱਚ ਹੀ ਸਗਾਈ ਕੀਤੀ ਸੀ। ਸੋਸ਼ਲ ਮੀਡੀਆ 'ਤੇ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਧਨਾਸ਼੍ਰੀ ਵਰਮਾ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੈਂਸ ਤਸਵੀਰ 'ਤੇ ਕਾਫੀ ਕੁਮੈਂਟ ਕਰ ਰਹੇ ਹਨ। ਆਈ.ਪੀ.ਐੱਲ. 2020 ਲਈ ਦੁਬਈ ਜਾਣ ਤੋਂ ਪਹਿਲਾਂ ਹੀ ਚਾਹਲ ਨੇ ਧਨਾਸ਼੍ਰੀ ਨਾਲ ਸਗਾਈ ਕੀਤੀ ਸੀ। ਕ੍ਰਿਕਟਰ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ। ਆਈ.ਪੀ.ਐੱਲ. ਦੌਰਾਨ ਧਨਾਸ਼੍ਰੀ ਵੀ ਦੁਬਈ ਗਈ ਸੀ। ਆਈ.ਪੀ.ਐੱਲ. ਮੈਚ ਦੌਰਾਨ ਧਨਾਸ਼ਰੀ ਆਰ.ਸੀ.ਬੀ. ਦੀ ਟੀਮ ਨੂੰ ਸਪੋਰਟ ਕਰਦੀ ਨਜ਼ਰ ਆਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News