ਜਾਵੀ ਹਰਨਾਂਡੇਜ਼ ਮੁੱਖ ਕੋਚ ਬਣ ਕੇ ਬਾਰਸੀਲੋਨਾ ਵਾਪਸ ਪਰਤੇ

Sunday, Nov 07, 2021 - 10:39 AM (IST)

ਜਾਵੀ ਹਰਨਾਂਡੇਜ਼ ਮੁੱਖ ਕੋਚ ਬਣ ਕੇ ਬਾਰਸੀਲੋਨਾ ਵਾਪਸ ਪਰਤੇ

ਬਾਰਸੀਲੋਨਾ- ਬਾਰਸੀਲੋਨਾ ਫ਼ੁੱਟਬਾਲ ਟੀਮ ਦੇ ਸਾਬਕਾ ਕਪਤਾਨ ਜਾਵੀ ਹਰਨਾਂਡੇਜ਼ ਦੀ ਕੋਚ ਦੇ ਤੌਰ 'ਤੇ ਸ਼ਨੀਵਰ ਨੂੰ ਕਲੱਬ 'ਚ ਵਾਪਸੀ ਦੀ ਪੁਸ਼ਟੀ ਹੋ ਗਈ। ਕਲੱਬ ਨੇ ਦੱਸਿਆ ਕਿ ਹਰਨਾਂਡੇਜ਼ ਨਾਲ 3 ਸਾਲਾ ਦਾ ਕਰਾਰ ਕੀਤਾ ਗਿਆ ਹੈ ਜੋ ਰੋਨਾਲਡ ਕੋਮੈਨ ਦੀ ਜਗ੍ਹਾ ਲੈਣਗੇ। ਹਰਨਾਂਡੇਜ਼ ਅਲ ਸਾਦ ਨੂੰ ਕੋਚਿੰਗ ਦੇ ਰਹੇ ਸਨ ਤੇ ਕਤਰ ਦੇ ਕਲੱਬ ਨਾਲ ਜੁੜੀ ਸ਼ਰਤਾਂ ਨੂੰ ਪੂਰਾ ਕਰਨ ਦੇ ਬਾਅਦ ਉਨ੍ਹਾਂ ਨੂੰ ਫਿਰ ਤੋਂ ਬਾਰਸੀਲੋਨਾ ਨਾਲ ਜੁੜਨ ਦੀ ਇਜਾਜ਼ਤ ਮਿਲ ਗਈ। ਇਸ 41 ਸਾਲ ਦੇ ਸਾਬਕਾ ਖਿਡਾਰੀ ਨੇ ਬਾਰਸੀਲੋਨਾ ਦੇ ਲਈ 779 ਮੈਚ ਖੇਡੇ ਹਨ ਤੇ 25 ਖ਼ਿਤਾਬ ਜਿੱਤੇ ਹਨ। ਉਨ੍ਹਾਂ ਨੇ 2015 ਤਕ ਬਾਰਸੀਲੋਨਾ ਦੀ ਨੁਮਾਇੰਦਗੀ ਕੀਤੀ ਸੀ ਪਰ ਫਿਰ ਅਲ ਸਾਦ ਨਾਲ ਜੁੜੇ ਸਨ। 


author

Tarsem Singh

Content Editor

Related News