ਇਹ ਹੈ ਯੋਗੇਸ਼ਵਰ ਦੱਤ ਦੀ ਹੋਣ ਵਾਲੀ ਲਾੜੀ, ਸੋਮਵਾਰ ਨੂੰ ਹੈ ਵਿਆਹ

01/14/2017 12:43:06 PM

ਸੋਨੀਪਤ— ਲਗਾਤਾਰ ਚਾਰ ਵਾਰ ਦੇ ਓਲੰਪੀਅਨ ਅਤੇ 2012 ਦੇ ਲੰਡਨ ਓਲੰਪਿਕ ਦੇ ਤਾਂਬਾ (ਬਰੋਨਜ਼) ਮੈਡਲ ਜੇਤੂ ਯੋਗੇਸ਼ਵਰ ਦੱਤ ਵਿਆਹ ਦੇ ਬੰਧਨ ''ਚ ਬੱਝਨ ਜਾ ਰਹੇ ਹਨ। 16 ਜਨਵਰੀ ਭਾਵ ਆਉਣ ਵਾਲੇ ਸੋਮਵਾਰ ਨੂੰ ਯੋਗੇਸ਼ਵਰ ਹਮੇਸ਼ਾ-ਹਮੇਸ਼ਾ ਲਈ ਕਾਂਗਰਸ ਨੇਤਾ ਜੈਭਗਵਾਨ ਸ਼ਰਮਾ ਦੀ ਬੇਟੀ ਸ਼ੀਤਲ ਦੇ ਹੋ ਜਾਣਗੇ। ਸ਼ਨੀਵਾਰ ਨੂੰ ਸੋਨੀਪਤ ਦੇ ਮੁਰਥਲ ਰੋਲ ਸਥਿਤ ਗੀਤਾਂਜਲੀ ਗਾਰਡਨ ''ਚ ਉਨ੍ਹਾਂ ਦੀ ਸਗਾਈ ਹੋਵੇਗੀ। ਤਿੰਨਾਂ ਭੈਣਾਂ ਰੇਣੁ, ਕਵਿਤਾ ਅਤੇ ਸੀਮਾ ਮਿਹਮਾਨਾਂ ਦੇ ਸਵਾਗਤ ''ਚ ਲੱਗੀਆਂ ਹਨ। ਮਾਂ ਸੁਸ਼ੀਲਾ ਦੇਵੀ ਵੀ ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ ਖੁਸ਼ ਹਨ। ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਹਨ। ਵਿਆਹ ਤੋਂ ਪਹਿਲਾਂ ਘਰ ''ਚ  ਰਵਇਤੀ ਹਰਿਆਣਵੀ ਗੀਤ ਗੁੰਜਨ ਲੱਗੇ ਹਨ। 
ਯੋਗੇਸ਼ਵਰ ਦੱਤ ਨੇ ਪੀ.ਐਮ. ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਖੇਡ ਮੰਤਰੀ ਅਨਿਲ ਵਿਜ, ਵਿੱਤ ਮੰਤਰੀ ਕੈਪਟਨ ਅਭਿਮਨਿਊ, ਸਮੇਤ ਹੋਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਇੰਨੀ ਸ਼ੋਹਰਤ ਅਤੇ ਦੌਲਤ ਆ ਜਾਣ ਦੇ ਬਾਵਜੂਦ ਯੋਗੇਸ਼ਵਰ ਅੱਜ ਵੀ ਆਪਣੀ ਜ਼ਮੀਨ ਨਾਲ ਜੁੜ੍ਹੇ ਹੋਏ ਹਨ। ਇਸ ਦੀ ਝਲਕ ਉਨ੍ਹਾਂ ਦੇ ਵਿਆਹ ਦੇ ਕਾਰਡ ''ਤੇ ਵੀ ਦੇਖਣ ਨੂੰ ਮਿਲਦੀ ਹੈ। ਗੱਲ ਕਰਦੇ ਹੋਏ ਯੋਗੇਸ਼ਵਰ ਕਹਿੰਦੇ ਹਨ ਕਿ ਵਿਆਹ ਦਾ ਕਾਰਡ ਬਿਲਕੁਲ ਮੇਰੀ ਤਰ੍ਹਾਂ ਬਹੁਤ ਸਾਧਾਰਨ ਅਤੇ ਸਾਦਾ ਹੈ। ਯੋਗੇਸ਼ਵਰ ਦੀ ਹੋਣ ਵਾਲੀ ਪਤਨੀ ਸ਼ੀਤਲ ਜੇ.ਬੀ.ਟੀ ਅਤੇ ਸੀ.ਟੈਟ ਕਰਨ ਤੋਂ ਬਾਅਦ ਸੋਨੀਪਤ ਦੇ ਜੀ.ਵੀ.ਐਮ. ਕਾਲਜ ਤੋਂ ਬੀ.ਏ. ਫਾਈਨਲ ਸਾਲ ਦੀ ਵਿਦਿਆਰਥਣ ਹੈ। ਵਿਆਹ ਤੋਂ ਬਾਅਦ ਯੋਗੇਸ਼ਵਰ ਅਤੇ ਉਨ੍ਹਾਂ ਦਾ ਪਰਿਵਾਰ ਤੈਅ ਕਰੇਗਾ ਕਿ ਅੱਗੇ ਪੜ੍ਹਾਈ ਜਾਰੀ ਰੱਖਣੀ ਹੈ ਜਾਂ ਨਹੀਂ।


Related News