ਸੰਜੇ ਦੱਤ ਮਗਰੋਂ ਮੁਸ਼ਕਿਲਾਂ 'ਚ ਘਿਰੀ ਤਮੰਨਾ ਭਾਟੀਆ! ਮਹਾਰਾਸ਼ਟਰ ਸਾਈਬਰ ਸੈੱਲ ਨੇ ਭੇਜਿਆ ਸੰਮਨ, ਜਾਣੋ ਕੀ ਹੈ ਮਾਮਲਾ

Thursday, Apr 25, 2024 - 11:27 AM (IST)

ਨਵੀਂ ਦਿੱਲੀ - ਬਾਲੀਵੁੱਡ ਅਭਿਨੇਤਾ ਸੰਜੇ ਦੱਤ ਤੋਂ ਬਾਅਦ ਹੁਣ ਦੱਖਣੀ ਅਭਿਨੇਤਰੀ ਤਮੰਨਾ ਭਾਟੀਆ ਦਾ ਨਾਂ ਗੈਰ-ਕਾਨੂੰਨੀ IPL ਮੈਚ ਸਟ੍ਰੀਮਿੰਗ ਮਾਮਲੇ 'ਚ ਸਾਹਮਣੇ ਆਇਆ ਹੈ। 'ਬਾਹੂਬਲੀ' ਫੇਮ ਅਦਾਕਾਰਾ ਨੂੰ ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਇਸ ਮਾਮਲੇ ਦੇ ਸਿਲਸਿਲੇ 'ਚ ਪੁੱਛਗਿੱਛ ਲਈ ਬੁਲਾਇਆ ਹੈ। ਮਹਾਰਾਸ਼ਟਰ ਸਾਈਬਰ ਬ੍ਰਾਂਚ ਨੇ ਅਭਿਨੇਤਰੀ ਨੂੰ ਸੰਮਨ ਭੇਜ ਕੇ 29 ਅਪ੍ਰੈਲ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ਤੋਂ ਬਾਅਦ ਤਮੰਨਾ ਭਾਟੀਆ ਮੁਸੀਬਤ 'ਚ ਫਸਦੀ ਨਜ਼ਰ ਆ ਰਹੀ ਹੈ। 'ਬਾਹੂਬਲੀ' ਫੇਮ ਅਦਾਕਾਰਾ ਤਮੰਨਾ ਭਾਟੀਆ ਨੂੰ 29 ਅਪ੍ਰੈਲ ਨੂੰ ਪੁੱਛਗਿੱਛ ਲਈ ਸਾਈਬਰ ਬ੍ਰਾਂਚ 'ਚ ਪੇਸ਼ ਹੋਣਾ ਹੋਵੇਗਾ, ਜਿੱਥੇ ਉਸ ਨੂੰ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਮਹਾਰਾਸ਼ਟਰ ਸਾਈਬਰ ਨੇ ਫੇਅਰਪਲੇ ਐਪ 'ਤੇ IPL 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਸਬੰਧ 'ਚ ਤਮੰਨਾ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਇਹ ਖ਼ਬਰ ਵੀ ਪੜ੍ਹੋ - 65 ਕਰੋੜ ਰੁਪਏ ਦੇ ਕਰਜ਼ੇ 'ਚ ਡੁੱਬਿਆ ਮਸ਼ਹੂਰ ਅਦਾਕਾਰ! ਹੁਣ ਚੋਣਾਂ 'ਚ ਅਜ਼ਮਾਵੇਗਾ ਕਿਸਮਤ

29 ਅਪ੍ਰੈਲ ਨੂੰ ਹੋਵੇਗੀ ਪੁੱਛਗਿੱਛ
ਨਿਊਜ਼ ਏਜੰਸੀ ਏ. ਐੱਨ. ਆਈ. ਦੇ ਇੱਕ ਟਵੀਟ ਅਨੁਸਾਰ, ''ਮਹਾਰਾਸ਼ਟਰ ਸਾਈਬਰ ਨੇ ਫੇਅਰਪਲੇ ਐਪ 'ਤੇ ਆਈ. ਪੀ. ਐੱਲ. 2023 ਦੀ ਗੈਰਕਾਨੂੰਨੀ ਸਟ੍ਰੀਮਿੰਗ ਦੇ ਸਿਲਸਿਲੇ 'ਚ ਪੁੱਛਗਿੱਛ ਲਈ ਅਦਾਕਾਰਾ ਤਮੰਨਾ ਭਾਟੀਆ ਨੂੰ ਬੁਲਾਇਆ, ਜਿਸ ਨਾਲ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਉਸ ਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

PunjabKesari

ਤਾਰੀਖ 'ਤੇ ਨਹੀਂ ਪਹੁੰਚੇ ਸੰਜੇ ਦੱਤ, ਮੰਗਿਆ ਸਮਾਂ 
ਅਭਿਨੇਤਾ ਸੰਜੇ ਦੱਤ ਨੂੰ ਵੀ ਇਸ ਸਬੰਧ 'ਚ 23 ਅਪ੍ਰੈਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਉਨ੍ਹਾਂ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੀ ਬਜਾਏ, ਉਸ ਨੇ ਆਪਣਾ ਬਿਆਨ ਦਰਜ ਕਰਨ ਲਈ ਇੱਕ ਮਿਤੀ ਅਤੇ ਸਮਾਂ ਮੰਗਿਆ ਸੀ ਅਤੇ ਕਿਹਾ ਸੀ ਕਿ ਉਹ ਸੰਮਨ 'ਚ ਦਿੱਤੀ ਗਈ ਮਿਤੀ ਨੂੰ ਭਾਰਤ 'ਚ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲੜ ਸਕਦੇ ਨੇ ਲੋਕ ਸਭਾ ਚੋਣ!

ਪਿਛਲੇ ਸਾਲ Viacom18 ਨੇ ਕੀਤੀ ਸੀ ਸ਼ਿਕਾਇਤ 
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, ਸਤੰਬਰ 2023 'ਚ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ ਜਦੋਂ Viacom18 ਨੇ ਸ਼ਿਕਾਇਤ ਕੀਤੀ ਸੀ ਕਿ ਉਹ IPL ਮੈਚਾਂ ਨੂੰ ਸਟ੍ਰੀਮ ਕਰਨ ਲਈ ਬੌਧਿਕ ਸੰਪਤੀ ਅਧਿਕਾਰ (IPR) ਦੇ ਮਾਲਕ ਹਨ। ਇਸ ਦੇ ਬਾਵਜੂਦ ਸੱਟੇਬਾਜ਼ੀ ਐਪ ਫੇਅਰ ਪਲੇ ਪਲੇਟਫਾਰਮ ਆਪਣੇ ਪਲੇਟਫਾਰਮ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਮੈਚਾਂ ਦੀ ਸਟ੍ਰੀਮਿੰਗ ਕਰ ਰਹੀ ਸੀ। Viacom18 ਨੂੰ ਇਸ ਕਾਰਨ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।

ਇਹ ਸਿਤਾਰੇ ਵੀ ਫਸ ਚੁੱਕੇ ਨੇ
ਐੱਫ. ਆਈ. ਆਰ. ਤੋਂ ਬਾਅਦ ਬਾਦਸ਼ਾਹ, ਸੰਜੇ ਦੱਤ, ਜੈਕਲੀਨ ਫਰਨਾਂਡੀਜ਼ ਅਤੇ ਤਮੰਨਾ ਸਮੇਤ ਕਈ ਸਿਤਾਰਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਦਸੰਬਰ 2023 'ਚ ਸੱਟੇਬਾਜ਼ੀ ਐਪ ਦੇ ਇੱਕ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News