ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ : ਘੋਸ਼ਾਲ ਤੀਜੇ ਦੌਰ ''ਚ

12/13/2017 8:55:32 AM

ਚੇਨਈ, (ਬਿਊਰੋ)— ਭਾਰਤ ਦੇ ਸੌਰਵ ਘੋਸ਼ਾਲ ਨੇ ਇੰਗਲੈਂਡ ਦੇ ਬੇਨ ਕੋਲੇਮੈਨ ਨੂੰ 11-4, 11-3, 11-4 ਨਾਲ ਹਰਾ ਕੇ ਇੰਗਲੈਂਡ ਦੇ ਮੈਨਚੈਸਟਰ 'ਚ ਚਲ ਰਹੀ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਜਗ੍ਹਾ ਬਣਾਈ । ਰਾਸ਼ਟਰੀ ਚੈਂਪੀਅਨ ਘੋਸ਼ਾਲ ਨੂੰ ਅਗਲੇ ਦੌਰ 'ਚ ਮਿਸਰ ਦੇ ਦੂਜਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ ਚੌਥੇ ਨੰਬਰ ਦੇ ਖਿਡਾਰੀ ਕਰੀਬ ਅਬਦੇਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ। 

ਭਾਰਤ ਦੀਆਂ ਦੋ ਚੋਟੀ ਦੀ ਮਹਿਲਾ ਖਿਡਾਰਨਾਂ 14ਵਾਂ ਦਰਜਾ ਪ੍ਰਾਪਤ ਜੋਸ਼ਨਾ ਪੋਨੱਪਾ ਅਤੇ ਦੀਪਿਕਾ ਪੱਲੀਕਲ ਕਾਰਤਿਕ ਨੂੰ ਹਾਲਾਂਕਿ ਪਹਿਲੇ ਦੌਰ 'ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਮਿਸਰ ਦੀ ਗੈਰ ਦਰਜਾ ਪ੍ਰਾਪਤ ਸਲਮਾ ਹੇਨੀ ਨੇ ਜੋਸ਼ਨਾ ਨੂੰ 11-9, 11-13, 11-5, 11-9 ਨਾਲ ਹਰਾਇਆ ਜਦਕਿ ਅਮਰੀਕਾ ਦੀ 13ਵਾਂ ਦਰਜਾ ਪ੍ਰਾਪਤ ਓਲੀਵੀਆ ਨੇ ਦੀਪਿਕਾ ਨੂੰ 11-7, 5-11, 11-9, 12-14, 11-8 ਨਾਲ ਹਰਾਇਆ।


Related News