ਭਾਰਤ ਨੂੰ ਪਿੱਛੇ ਛੱਡ ਵਰਲਡ ਦੀ ਨੰਬਰ ਇਕ ਟੀਮ ਬਣ ਸਕਦੈ ਸਾਊਥ ਅਫਰੀਕਾ

Sunday, Jan 21, 2018 - 11:06 AM (IST)

ਭਾਰਤ ਨੂੰ ਪਿੱਛੇ ਛੱਡ ਵਰਲਡ ਦੀ ਨੰਬਰ ਇਕ ਟੀਮ ਬਣ ਸਕਦੈ ਸਾਊਥ ਅਫਰੀਕਾ

ਜੋਹਾਨਸਬਰਗ (ਬਿਊਰੋ)— ਸਾਊਥ ਅਫਰੀਕੀ ਕ੍ਰਿਕਟ ਟੀਮ ਇਸ ਸਮੇਂ ਭਾਰਤ ਨੂੰ ਕਲੀਨ ਸਵੀਪ ਕਰਨ ਦੇ ਸੁਪਨੇ ਦੇਖ ਰਹੀ ਹੈ। ਅਫਰੀਕੀ ਟੀਮ ਵਰਲਡ ਨੰਬਰ-1 ਟੈਸਟ ਟੀਮ ਭਾਰਤ ਖਿਲਾਫ ਆਪਣੇ ਇਸ ਇਰਾਦੇ ਨਾਲ ਹੀ ਤੀਜੇ ਤੇ ਆਖਰੀ ਮੈਚ 'ਚ ਉੱਤਰੇਗੀ। 3 ਮੈਚਾਂ ਦੀ ਟੈਸਟ ਸੀਰੀਜ਼ 'ਚ ਉਹ ਪਹਿਲਾਂ ਹੀ 2-0 ਦੀ ਅਜੇਤੂ ਲੀਡ ਬਣਾਏ ਹੋਏ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤ ਉਸ ਨੂੰ ਇਸ਼ ਇਰਾਦੇ 'ਚ ਕਾਮਯਾਮ ਹੋਣ ਦਿੰਦਾ ਹੈ ਜਾਂ ਨਹੀਂ।

ਨੰਬਰ 1 ਬਨਣ ਦਾ ਮੌਕਾ
ਸਾਊਥ ਅਫਰੀਕਾ ਅੱਜ ਤੱਕ ਟੈਸਟ ਵਿਚ ਭਾਰਤੀ ਟੀਮ ਦਾ ਸਫਾਇਆ ਨਹੀਂ ਕਰ ਪਾਇਆ ਹੈ। ਸਭ ਤੋਂ ਕਰੀਬੀ ਮੌਕਾ ਉਨ੍ਹਾਂ ਨੂੰ 1996-97 ਵਿਚ ਮਿਲਿਆ ਸੀ, ਜਦੋਂ ਹੈਂਸੀ ਕਰੋਨਿਏ ਦੀ ਟੀਮ ਨੇ ਸਚਿਨ ਦੀ ਟੀਮ ਨੂੰ ਤਿੰਨ ਮੈਚਾਂ ਦੀ ਸੀਰੀਜ 2-0 ਨਾਲ ਹਰਾਈ ਸੀ। ਸਾਊਥ ਅਫਰੀਕਾ ਕੋਲ ਇਸ ਵਾਰ ਵਾਈਟਵਾਸ਼ ਦੇ ਨਾਲ-ਨਾਲ ਦੁਨੀਆ ਦੀ ਨੰਬਰ ਇਕ ਟੀਮ ਦੇ ਬਰਾਬਰ ਆਈ.ਸੀ.ਸੀ. ਰੈਂਕਿੰਗ ਲਿਸਟ ਵਿਚ ਬਰਾਬਰ 118 ਪੁਆਇੰਟ ਬਣਾਉਣ ਦਾ ਵੀ ਮੌਕਾ ਹੋਵੇਗਾ।

ਭਾਰਤੀ ਟੀਮ ਦੀ ਅਗਲੀ ਸੀਰੀਜ਼ ਇੰਗਲੈਂਡ 'ਚ ਅਗਸਤ ਤੋਂ ਹੈ, ਜਦੋਂ ਕਿ ਸਾਊਥ ਅਫਰੀਕਾ ਨੂੰ ਉਸ ਤੋਂ ਪਹਿਲਾਂ ਹੀ ਹੋਮ ਗਰਾਊਂਡ ਉੱਤੇ ਆਸਟਰੇਲੀਆ ਖਿਲਾਫ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਉਸ ਸੀਰੀਜ਼ ਵਿਚ ਸਾਊਥ ਅਫਰੀਕੀ ਟੀਮ 2-0 ਜਾਂ ਫਿਰ 3-1 ਨਾਲ ਜਿੱਤ ਹਾਸਲ ਕਰਨ ਵਿੱਚ ਸਫਲ ਰਹਿੰਦੀ ਹੈ, ਤਾਂ ਉਹ ਭਾਰਤ ਨੂੰ ਪਿੱਛੇ ਧਕੇਲਦੇ ਹੋਏ ਆਈ.ਸੀ.ਸੀ. ਰੈਂਕਿੰਗ ਵਿਚ ਨੰਬਰ ਇਕ ਪੋਜੀਸ਼ਨ ਉੱਤੇ ਪਹੁੰਚ ਜਾਵੇਗੀ, ਜੋ ਉਸਨੇ ਭਾਰਤ ਹੱਥੋਂ ਜਨਵਰੀ 2016 ਵਿਚ ਗੁਆ ਦਿੱਤੀ ਸੀ।


Related News