ਪੰਜਾਬੀ Singer ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਈ ਪੂਰੀ ਕਹਾਣੀ, ਜਾਣੋ ਕਿੰਝ 'ਚਿੱਟੇ ਦੀ ਸੌਦਾਗਰ' ਬਣ ਗਿਆ ਟੱਬਰ

Tuesday, Feb 10, 2026 - 07:15 PM (IST)

ਪੰਜਾਬੀ Singer ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਈ ਪੂਰੀ ਕਹਾਣੀ, ਜਾਣੋ ਕਿੰਝ 'ਚਿੱਟੇ ਦੀ ਸੌਦਾਗਰ' ਬਣ ਗਿਆ ਟੱਬਰ

ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਇਲਾਕੇ ਦੀ ਪੰਜਾਬੀ ਗਾਇਕਾ ਪਰਮਜੀਤ ਪੰਮੀ ਜੋ ਕਿ ਪਿਛਲੇ ਸਮਿਆਂ ਦੌਰਾਨ ਪੇਂਡੂ ਮੇਲਿਆਂ ਵਿਚ ਲੱਗਦੇ ਸੱਭਿਆਚਾਰਕ ਪ੍ਰੋਗਰਾਮ ਅਤੇ ਧਾਰਮਿਕ ਗੀਤ ਪੇਸ਼ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਸੀ ਤਾਂ ਅਚਾਨਕ ਹੋਈ ਨੋਟਬੰਦੀ ਤੇ ਲਾਕਡਾਊਨ ਨੇ ਇਸ ਦਾ ਸਾਰਾ ਕਾਰੋਬਾਰ ਪ੍ਰਭਾਵਿਤ ਕਰ ਦਿੱਤਾ। ਲਾਕਡਾਊਨ ਕਰਨ ਗਾਇਕੀ ਦਾ ਕੰਮ ਬੰਦ ਹੋ ਗਿਆ ਅਤੇ ਇਸ ਦਾ ਪਰਿਵਾਰ ਨਸ਼ਿਆਂ ਦੀ ਦਲਦਲ ਵਿਚ ਜਾ ਫਸਿਆ। ਗਾਇਕਾ ਪੰਮੀ ਦੀ ਭੈਣ ਉੱਪਰ 4 ਨਸ਼ਾ ਤਸਕਰੀ ਦੇ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਇਸ ਦੀ ਮਾਤਾ ’ਤੇ ਵੀ ਅਪਰਾਧਿਕ ਮਾਮਲਾ ਦਰਜ ਹੈ। ਇੱਥੋਂ ਤੱਕ ਇਨ੍ਹਾਂ ਦੇ ਘਰ ਵਿਚ ਸੰਨ 2022 ਵਿਚ ਨਸ਼ਿਆਂ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ’ਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ ਸੀ। ਗਾਇਕਾ ਪਰਮਜੀਤ ਕੌਰ ਪੰਮੀ ’ਤੇ ਗੈਰ ਇਰਾਦਾਤਨ ਹੱਤਿਆ ਦਾ ਪਹਿਲਾਂ ਵੀ ਮਾਮਲਾ ਦਰਜ ਹੈ। 

ਕੱਲ੍ਹ ਫਿਰ ਮਾਛੀਵਾੜਾ ਪੁਲਸ ਵਲੋਂ ਗਾਇਕਾ ਪਰਮਜੀਤ ਪੰਮੀ ਅਤੇ ਉਸਦੇ ਭਰਾ ਸਰਵਣ ਸਿੰਘ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਨਸ਼ਾ ਤਸਕਰੀ ਦਾ ਗਾਇਕਾ ਉੱਪਰ ਇਹ ਪਹਿਲਾ ਮਾਮਲਾ ਦਰਜ ਹੋਇਆ। ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਪਰਿਵਾਰ ਦੀ ਜਾਇਦਾਦ ਵੀ ਜਾਂਚ ਕੀਤੀ ਜਾਵੇਗੀ ਕਿ ਨਸ਼ਾ ਤਸਕਰੀ ਕਾਰਨ ਇਨ੍ਹਾਂ ਨੇ ਕੋਈ ਪ੍ਰਾਪਰਟੀ ਤਾਂ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪ੍ਰਾਪਰਟੀ ਬਣਾਈ ਹੋਈ ਤਾਂ ਉਸ ਨੂੰ ਵੀ ਅਟੈਚ ਕਰਨ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਉਂਦੇ ਸਨ ਅਤੇ ਕਿਸ ਕਿਸ ਨੂੰ ਵੇਚਦੇ ਸਨ। 

ਮਾਛੀਵਾੜਾ ਇਲਾਕੇ ’ਚ ਚੌਂਤਾ ਤੋਂ ਹੁੰਦਾ ਨਸ਼ਾ ਸਪਲਾਈ

ਮਾਛੀਵਾੜਾ ਪੁਲਸ ਵੱਲੋਂ ਜਦੋਂ ਨਸ਼ਾ ਪੀਣ ਵਾਲੇ ਜਾਂ ਨਸ਼ਾ ਵੇਚਣ ਵਾਲੇ ਛੋਟੇ-ਛੋਟੇ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਤਾਂ ਉਸ ਵਿਚ ਜ਼ਿਆਦਾਤਰ ਇਹ ਖ਼ੁਲਾਸੇ ਹੁੰਦੇ ਹਨ ਕਿ ਉਹ ਨਾਲ ਲੱਗਦੇ ਹਲਕਾ ਸਾਹਨੇਵਾਲ ਦੇ ਪਿੰਡ ਚੌਂਤਾ ਤੋਂ ਨਸ਼ਾ ਲਿਆ ਕੇ ਕਰਦੇ ਵੀ ਹਨ ਅਤੇ ਇਸ ਨੂੰ ਵੇਚਦੇ ਹਨ। ਮਾਛੀਵਾੜਾ ਇਲਾਕੇ ਵਿਚ ਜਿਆਦਾਤਰ ਉਹ ਨੌਜਵਾਨ ਹਨ ਜੋ ਨਸ਼ੇ ਦੇ ਆਦੀ ਹੋ ਗਏ ਅਤੇ ਉਸਦੀ ਪੂਰਤੀ ਕਰਨ ਲਈ ਚੌਂਤਾ ਤੋਂ ਨਸ਼ਾ ਲਿਆ ਕੇ ਵੇਚ ਕੇ ਆਪਣਾ ਨਸ਼ਾ ਕਰਨ ਲਈ ਅੱਗੇ ਉਸਨੂੰ ਵੇਚਦੇ ਹਨ। ਮਾਛੀਵਾੜਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ 1800 ਤੋਂ 2000 ਰੁਪਏ ਤੱਕ ਇਕ ਗ੍ਰਾਮ ਨਸ਼ਾ ਪਿੰਡ ਚੌਂਤਾ ਤੋਂ ਸ਼ਰੇਆਮ ਮਿਲ ਜਾਂਦਾ ਹੈ ਅਤੇ ਜੇਕਰ ਮਾਛੀਵਾੜਾ ’ਚੋਂ ਨਸ਼ੇ ਨੂੰ ਖਤਮ ਕਰਨਾ ਹੈ ਤਾਂ ਹਲਕਾ ਸਾਹਨੇਵਾਲ ਦਾ ਪਿੰਡ ਚੌਂਤਾ ਜੋ ਕਿ ਲੋਕਾਂ ਵਿਚ ‘ਨਸ਼ੇ ਦੀ ਰਾਜਧਾਨੀ’ ਵਜੋਂ ਪ੍ਰਚੱਲਿਤ ਹੈ ਤਾਂ ਉੱਥੋਂ ਨਸ਼ਾ ਤਸਕਰਾਂ ਦਾ ਸਫ਼ਾਇਆ ਕਰਨਾ ਪਵੇਗਾ।


author

Anmol Tagra

Content Editor

Related News