ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ : ਭਾਰਤੀ ਪੁਰਸ਼ ਟੀਮ 6ਵੇਂ ਤੇ ਮਹਿਲਾ ਟੀਮ 7ਵੇਂ ਸਥਾਨ ’ਤੇ ਰਹੀ

Thursday, Jul 25, 2024 - 11:28 AM (IST)

ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ : ਭਾਰਤੀ ਪੁਰਸ਼ ਟੀਮ 6ਵੇਂ ਤੇ ਮਹਿਲਾ ਟੀਮ 7ਵੇਂ ਸਥਾਨ ’ਤੇ ਰਹੀ

ਨਵੀਂ ਦਿੱਲੀ, (ਭਾਸ਼ਾ)– ਭਾਰਤ ਅਮਰੀਕਾ ਦੇ ਹਿਊਸਟਨ ਵਿਚ ਆਯੋਜਿਤ ਕੀਤੀ ਗਈ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ ਪੁਰਸ਼ ਤੇ ਮਹਿਲਾ ਵਰਗ ਵਿਚ ਕ੍ਰਮਵਾਰ 6ਵੇਂ ਤੇ 7ਵੇਂ ਸਥਾਨ ’ਤੇ ਰਿਹਾ। ਭਾਰਤੀ ਪੁਰਸ਼ ਟੀਮ 5ਵੇਂ ਸਥਾਨ ਲਈ ਖੇਡੇ ਗਏ ਮੈਚ ਵਿਚ ਇੰਗਲੈਂਡ ਹੱਥੋਂ 1-2 ਨਾਲ ਹਾਰ ਗਈ। 

ਸ਼ੌਰਯਾ ਬਾਵਾ ਨੇ ਪਹਿਲਾ ਮੈਚ ਮੈਚ ਜਿੱਤ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ ਪਰ ਯੁਵਰਾਜ ਵਾਧਵਾਨੀ ਤੇ ਅਯਾਨ ਵਾਜ਼ਿਜੱਲੀ ਆਪਣੇ ਮੁਕਾਬਲੇ ਹਾਰ ਗਏ। ਮਹਿਲਾ ਟੀਮ ਨੇ 7ਵੇਂ ਸਥਾਨ ਲਈ ਖੇਡੇ ਗਏ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾਇਆ। ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਸ਼ਮੀਨਾ ਰਿਆਜ਼ 5 ਸੈੱਟ ਤਕ ਚੱਲੇ ਮੈਚ ਵਿਚ ਹਾਰ ਗਈ। ਨਿਰੂਪਮਾ ਦੂਬੇ ਤੇ ਉਨੱਤੀ ਤ੍ਰਿਪਾਠੀ ਨੇ ਇਸ ਤੋਂ ਬਾਅਦ ਆਪਣੇ ਮੈਚ ਜਿੱਤ ਕੇ ਟੀਮ ਨੂੰ 7ਵਾਂ ਸਥਾਨ ਦਿਵਾਇਆ।


 


author

Tarsem Singh

Content Editor

Related News