ਜਲੰਧਰ ''ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ ''ਤੇ ਹਮਲਾ ਕਰਕੇ ਲੁੱਟੀ ਚੇਨ

Wednesday, Jun 24, 2026 - 12:48 PM (IST)

ਜਲੰਧਰ ''ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ ''ਤੇ ਹਮਲਾ ਕਰਕੇ ਲੁੱਟੀ ਚੇਨ

ਜਲੰਧਰ (ਸੋਨੂੰ)- ਜਲੰਧਰ ਦੇ ਐੱਸ. ਏ. ਐੱਸ. ਨਗਰ ਐਕਸਟੈਨਸ਼ਨ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਐਕਟਿਵਾ 'ਤੇ ਸਵਾਰ ਦੋ ਲੁਟੇਰਿਆਂ ਨੇ ਇਕ ਡਾਕਟਰ ਦੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਾਰਦਾਤ ਸਮੇਂ ਡਾਕਟਰ ਦੀ ਪਤਨੀ ਉਹ ਜਾਨਵਰਾਂ ਨੂੰ ਪਾਣੀ ਪਿਲਾ ਰਹੀ ਸੀ। ਮੁਲਜ਼ਮਾਂ ਨੇ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਚੇਨ ਅਤੇ ਲਾਕੇਟ ਚੋਰੀ ਕਰ ਲਿਆ।

PunjabKesari

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਦੋਸ਼ੀਆਂ ਨੇ ਐਕਟਿਵਾ 'ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਇਕ ਰਾਹਗੀਰ ਨੇ ਬਹਾਦਰੀ ਵਿਖਾਈ ਅਤੇ ਉਨ੍ਹਾਂ ਐਕਟਿਵਾ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਟੱਕਰ ਕਾਰਨ ਇਕ ਲੁਟੇਰਾ ਡਿੱਗ ਪਿਆ ਅਤੇ ਉਸ ਦੀ ਲੱਤ ਟੁੱਟ ਗਈ।

PunjabKesari

ਇਹ ਵੀ ਪੜ੍ਹੋ: ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਦਾ ਸੀ ਇਕਲੌਤਾ ਪੁੱਤ

ਸਥਾਨਕ ਲੋਕਾਂ ਨੇ ਮੌਕੇ 'ਤੇ ਹੀ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਚੋਰੀ ਹੋਈ ਸੋਨੇ ਦੀ ਚੇਨ ਅਤੇ ਲਾਕੇਟ ਲੈ ਕੇ ਫਰਾਰ ਹੋ ਗਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਪੁਲਸ ਨੇ ਰਾਜਨ ਕੁਮਾਰ ਵਜੋਂ ਕੀਤੀ ਹੈ। ਪੁਲਸ ਫਿਲਹਾਲ ਹਿਰਾਸਤ 'ਚ ਲਏ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News