ਬਟਾਲਾ ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ, ਕੱਪੜਾ ਵਪਾਰੀ ਘਰ ਫਾਇਰਿੰਗ ਕਰਨ ਵਾਲਾ ਤੀਜਾ ਮੁਲਜ਼ਮ ਕਾਬੂ

Saturday, Jun 27, 2026 - 06:00 AM (IST)

ਬਟਾਲਾ ਪੁਲਸ ਤੇ ਮੁਲਜ਼ਮ ਵਿਚਾਲੇ ਚੱਲੀਆਂ ਗੋਲੀਆਂ, ਕੱਪੜਾ ਵਪਾਰੀ ਘਰ ਫਾਇਰਿੰਗ ਕਰਨ ਵਾਲਾ ਤੀਜਾ ਮੁਲਜ਼ਮ ਕਾਬੂ

ਬਟਾਲਾ (ਸਾਹਿਲ) : ਬੀਤੇ ਦਿਨੀਂ ‘ਫੈਸ਼ਨ ਲੰਡਨ ਸ਼ੋਅਰੂਮ’ ਦੇ ਮਾਲਕ ਦੇ ਸੰਤ ਰਸੀਲਾ ਐਵੀਨਿਊ ਬਟਾਲਾ ਵਿਖੇ ਸਥਿਤ ਘਰ ’ਤੇ ਗੋਲੀਆਂ ਚਲਾਉਣ ਵਾਲੇ 5 ਮੁਲਜ਼ਮਾਂ ਵਿਚੋਂ ਤੀਜੇ ਮੁਲਜ਼ਮ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਚਰਚਿਤ ‘ਫੈਸ਼ਨ ਲੰਡਨ ਰੈਡੀਮੇਡ ਗਾਰਮੈਂਟਸ’ ਦੇ ਮਾਲਕ ਦੇ ਘਰ ’ਤੇ 5 ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

PunjabKesari

ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਉਕਤ ਮੁਲਜ਼ਮਾਂ ਵਿਚੋਂ 2 ਨੂੰ ਪਹਿਲਾਂ ਹੀ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ, ਜਦਕਿ ਤੀਜੇ ਮੁਲਜ਼ਮ ਨੂੰ ਪੁਲਸ ਨੇ ਅੱਜ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਪਛਾਣ ਰਵੀ ਵਾਸੀ ਉਮਰਪੁਰਾ ਬਟਾਲਾ ਵਜੋਂ ਹੋਈ ਹੈ।

PunjabKesari

ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਜਦੋਂ ਪੁਲਸ ਪਾਰਟੀ ਥਿੰਦ ਧਾਰੀਵਾਲ ਨਹਿਰ ’ਤੇ ਉਸ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਤਾਂ ਉਸ ਨੇ ਪੁਲਸ ਪਾਰਟੀ ’ਤੇ ਲੁਕੋ ਕੇ ਰੱਖੇ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ ਗਈਆਂ ਪਰ ਪੁਲਸ ਮੁਲਾਜ਼ਮ ਵਾਲ-ਵਾਲ ਬਚ ਗਏ। ਪੁਲਸ ਪਾਰਟੀ ਦੀ ਜਵਾਬੀ ਕਾਰਵਾਈ ਦੌਰਾਨ ਉਕਤ ਨੌਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News