ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਖਿੜੇਗਾ ਭਾਰਤੀ ਜਨਤਾ ਪਾਰਟੀ ਦਾ ਕਮਲ : ਨਿਤਿਨ ਨਬੀਨ

Sunday, Jun 21, 2026 - 07:45 AM (IST)

ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਖਿੜੇਗਾ ਭਾਰਤੀ ਜਨਤਾ ਪਾਰਟੀ ਦਾ ਕਮਲ : ਨਿਤਿਨ ਨਬੀਨ

ਜਲੰਧਰ (ਗੁਲਸ਼ਨ) - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਸ਼ਨੀਵਾਰ ਰਾਤ ਲਗਭਗ 9 ਵਜੇ ਪਹਿਲੀ ਵਾਰ ਜਲੰਧਰ ਪਹੁੰਚੇ। ਉਨ੍ਹਾਂ ਦੇ ਸਵਾਗਤ ਨੂੰ ਲੈ ਕੇ ਸ਼ਹਿਰ ਵਿਚ ਇਕ ਇਤਿਹਾਸਕ ਅਤੇ ਸ਼ਾਨਦਾਰ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਜਪਾ ਵਰਕਰ, ਅਹੁਦੇਦਾਰ ਅਤੇ ਸੀਨੀਅਰ ਆਗੂ ਪਹੁੰਚੇ। ਢੋਲ-ਨਗਾਰਿਆਂ, ਫੁੱਲਾਂ ਦੀ ਵਰਖਾ, ਪਟਾਕੇ ਚਲਾ ਕੇ ਅਤੇ ‘ਭਾਰਤ ਮਾਤਾ ਦੇ’ ਨਾਅਰਿਆਂ ਵਿਚਕਾਰ ਰਾਸ਼ਟਰੀ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਜਲੰਧਰ ਦੌਰੇ ਦੌਰਾਨ ਨਿਤਿਨ ਨਬੀਨ ‘ਪੰਜਾਬ ਕੇਸਰੀ’ ਦਫ਼ਤਰ ਪਹੁੰਚੇ, ਜਿਥੇ ਅਵਿਨਵ ਚੋਪੜਾ ਜੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਜੀ ਨਾਲ ਗੱਲਬਾਤ ਕੀਤੀ ਗਈ।

ਦੱਸ ਦੇਈਏ ਕਿ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਹਵਾ ਵਿਚ ਗੁਬਾਰੇ ਛੱਡ ਕੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ। ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਵੀਰ ਸਪੂਤਾਂ ਨੂੰ ਜਨਮ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਸ਼ਹਾਦਤ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਪੰਜਾਬ ਦੇ ਗੁਰੂਆਂ ਦੀ ਬਾਣੀ ਨੇ ਇਸ ਦੇਸ਼ ਦੇ ਸੱਭਿਆਚਾਰ ਨੂੰ ਸੰਦੇਸ਼ ਦਿੱਤਾ ਹੈ ਅਤੇ ਇਕਜੁੱਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆ ਕੇ ਮੈਨੂੰ ਕਾਫ਼ੀ ਵਧੀਆ ਮਹਿਸੂਸ ਹੋ ਰਿਹਾ ਹੈ। ਬੰਗਾਲ ਦੀ ਤਰਜ਼ ’ਤੇ ਵਰਕਰਾਂ ਦੀ ਮਿਹਨਤ ਨਾਲ ਪੰਜਾਬ ਵਿਚ ਵੀ ਭਾਜਪਾ ਦਾ ਕਮਲ ਖਿੜੇਗਾ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵਿਚ ਜੋ ਨਰਿੰਦਰ ਮੋਦੀ ਪ੍ਰਤੀ ਵਿਸ਼ਵਾਸ ਹੈ, ਭਾਜਪਾ ਇਸ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਕਾਇਮ ਕਰੇਗੀ। ਨਿਤਿਨ ਨਬੀਨ ਨੇ ਕਿਹਾ ਕਿ ਰਾਜ ਵਿਚ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ। ਪੰਜਾਬ ਵਿਚ ਗੁੰਡਾਗਰਦੀ ਅਤੇ ਨਸ਼ੇ ਦਾ ਬੋਲਬਾਲਾ ਹੈ, ਜਿਸ ਨੂੰ ਭਾਰਤੀ ਜਨਤਾ ਪਾਰਟੀ ਹੀ ਖ਼ਤਮ ਕਰ ਸਕਦੀ ਹੈ। ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਵਰਕਰਾਂ ਦਾ ਇਹ ਸਨੇਹ, ਸਨਮਾਨ ਅਤੇ ਜਨ-ਸਮਰਥਨ ਭਾਜਪਾ ਪ੍ਰਤੀ ਜਨਤਾ ਦੇ ਵਧਦੇ ਵਿਸ਼ਵਾਸ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਰੀ ਗਿਣਤੀ ਵਿਚ ਵਰਕਰਾਂ ਦੀ ਮੌਜੂਦਗੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ਵਿਚ ਤੇਜ਼ੀ ਨਾਲ ਮਜ਼ਬੂਤ ਹੋ ਰਹੀ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਆਉਣ ਵਾਲੇ ਦਿਨ ਪੰਜਾਬ ਲਈ ਕਾਫ਼ੀ ਵਧੀਆ ਹੋਣਗੇ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਦੀ ਜਨਤਾ ਨੂੰ ਸੁਰੱਖਿਆ ਅਤੇ ਸਹੂਲਤ ਦੇ ਸਕਦੀ ਹੈ। ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਕਾਊਂਟਡਾਊਨ (ਉਲਟੀ ਗਿਣਤੀ) ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੀ ਜਨਤਾ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਦਾ ਬਣਨਾ ਤੈਅ ਹੈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਆਮਦ ਪਾਰਟੀ ਵਰਕਰਾਂ ਲਈ ਨਵੀਂ ਊਰਜਾ ਅਤੇ ਪ੍ਰੇਰਣਾ ਲੈ ਕੇ ਆਈ ਹੈ। ਉਨ੍ਹਾਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸੂਬਾਈ ਮੀਤ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾਈ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਅਮਿਤ ਤਨੇਜਾ, ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ, ਅਮਰਜੀਤ ਸਿੰਘ ਅਮਰੀ, ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।

ਰੋਡ ਸ਼ੋਅ ’ਚ ਇਹ ਭਾਜਪਾ ਆਗੂ ਅਤੇ ਵਰਕਰ ਰਹੇ ਮੌਜੂਦ
ਰੋਡ ਸ਼ੋਅ ਵਿਚ ਸਾਬਕਾ ਮੰਤਰੀ ਤੀਕਸ਼ਣ ਸੂਦ, ਭਾਜਪਾ ਆਗੂ ਸੁਖਮਿੰਦਰ ਗਰੇਵਾਲ, ਰਵਿੰਦਰ ਧੀਰ, ਸੁਭਾਸ਼ ਸੂਦ, ਕੌਂਸਲਰ ਰਾਜੀਵ ਢੀਂਗਰਾ, ਅਮਿਤ ਸੰਧਾ, ਰਜਤ ਮਹਿੰਦਰੂ, ਰਾਜੀਵ ਵਾਲੀਆ, ਸੰਨੀ ਸ਼ਰਮਾ, ਦਵਿੰਦਰ ਭਾਰਦਵਾਜ, ਅਸ਼ਵਨੀ ਭੰਡਾਰੀ, ਦੀਵਾਨ ਅਮਿਤ ਅਰੋੜਾ, ਰਾਜਨ ਮਲਹਨ, ਆਸ਼ੀਸ਼ ਸਹਿਗਲ, ਅਰੁਣ ਖੁਰਾਣਾ, ਦਿਨੇਸ਼ ਖੰਨਾ, ਸਤੀਸ਼ ਕਪੂਰ, ਵਿਸ਼ੂ ਖੰਨਾ, ਅਰੁਣ ਬਜਾਜ, ਮੰਗਾ ਪਹਿਲਵਾਨ, ਮਨਜੀਤ ਸਿੰਘ ਟੀਟੂ, ਅਮਿਤ ਭਾਟੀਆ, ਰਾਜੇਸ਼ ਮਲਹੋਤਰਾ ਆਰ. ਕੇ., ਵਿਪਨ ਸੱਭਰਵਾਲ, ਸੰਦੀਪ ਲੱਕੀ, ਸੁਨੀਲ ਮੌਂਟੂ, ਭਗਵੰਤ ਪ੍ਰਭਾਕਰ, ਗੋਲਡੀ ਭਾਟੀਆ, ਰਮਨ ਜੈਨ, ਪੰਕਜ ਜੁਲਕਾ, ਸਤਪਾਲ ਬਠਲਾ, ਅਨਿਲ ਠਾਕੁਰ, ਅਜਮੇਰ ਸਿੰਘ ਬਾਦਲ, ਕਿਸ਼ਨ ਲਾਲ, ਮਨੀਸ਼ ਵਿਜ, ਅਸ਼ਵਨੀ ਢੰਡ, ਰੋਹਿਤ ਢੰਡ, ਹਨੀ ਕੰਬੋਜ, ਕੌਂਸਲਰ ਕੰਵਰ ਸਰਤਾਜ, ਯੋਗੇਸ਼ ਮਲਹੋਤਰਾ, ਅਸ਼ਵਨੀ ਦੀਵਾਨ ਹੈਪੀ, ਡਿੰਪੀ ਲੁਬਾਣਾ, ਸਤਨਾਮ ਬਿੱਟਾ, ਵਿਕਾਸ ਕੈਂਥ, ਰਮੇਸ਼ ਸ਼ਰਮਾ, ਸੰਜੂ ਅਰੋੜਾ, ਲਲਿਤ ਬੱਬੂ, ਦਿਨੇਸ਼ ਭੰਡਾਰੀ, ਹਿਤੇਸ਼ ਸਿਆਲ, ਅਨੁਜ ਸ਼ਾਰਦਾ ਆਦਿ ਪ੍ਰਮੁੱਖ ਸਨ।


author

rajwinder kaur

Content Editor

Related News