ਵਿਸ਼ਵ ਕੱਪ ਗੋਲਫ ''ਚ ਭਾਰਤ ਦੀ ਨੁਮਾਇੰਦਗੀ ਕਰਨਗੇ ਸ਼ੁਭੰਕਰ ਅਤੇ ਲਾਹਿੜੀ
Friday, Sep 21, 2018 - 08:48 AM (IST)

ਨਵੀਂ ਦਿੱਲੀ— ਗੋਲਫ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦਾ ਹੈ। ਗੋਲਫ ਦੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਸ਼ੁਭੰਕਰ ਸ਼ਰਮਾ ਅਤੇ ਅਨਿਰਬਾਨ ਲਾਹਿੜੀ ਇਸ ਸਾਲ ਮੈਲਬੋਰਨ 'ਚ 21 ਤੋਂ 25 ਨਵੰਬਰ ਤੱਕ ਹੋਣ ਵਾਲੇ ਵਿਸ਼ਵ ਕੱਪ ਗੋਲਫ 'ਚ ਭਾਰਤ ਦੀ ਨੁਮਾਇੰਦਗੀ ਕਰਨਗੇ।
ਵਿਸ਼ਵ ਗੋਲਫ ਰੈਂਕਿੰਗ 'ਚ ਚੋਟੀ ਦੀਆਂ 28 ਦੇਸ਼ਾਂ ਦੀਆਂ ਟੀਮਾਂ ਮੈਲਬੋਰਨ ਵਿਸ਼ਵ ਕੱਪ ਗੋਲਫ 'ਚ ਹਿੱਸਾ ਲੈਣਗੀਆਂ। ਹਰੇਕ ਟੀਮ 'ਚ ਦੋ-ਦੋ ਮੈਂਬਰ ਹੋਣਗੇ। ਇਸ ਪ੍ਰਤੀਯੋਗਿਤਾ 'ਚ 58 ਖਿਡਾਰੀ ਹਿੱਸਾ ਲੈਣਗੇ ਜਿਸ ਦੀ ਪੁਰਸਕਾਰ ਰਾਸ਼ੀ 7 ਲੱਖ ਡਾਲਰ ਹੈ। ਭਾਰਤ ਨੇ 4 ਸਤੰਬਰ ਨੂੰ ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਇਸ ਦੇ ਲਈ ਕੁਆਲੀਫਾਈ ਕੀਤਾ।