ਇਕ ਵਾਰ ਫ਼ਿਰ ਆਸਟ੍ਰੇਲੀਆ ਅੱਗੇ ਢੇਰ ਹੋਈ ਟੀਮ ਇੰਡੀਆ, ਰੋਮਾਂਚਕ ਮੁਕਾਬਲੇ ''ਚ 9 ਦੌੜਾਂ ਨਾਲ ਮਿਲੀ ਹਾਰ

Sunday, Oct 13, 2024 - 11:04 PM (IST)

ਸਪੋਰਟਸ ਡੈਸਕ- ਸ਼ਾਰਜਾਹ ਦੇ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਰੋਮਾਂਚਕ ਅੰਦਾਜ਼ 'ਚ 9 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। 

ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਗ੍ਰੇਸ ਹੈਰਿਸ (40) ਤੋਂ ਬਾਅਦ ਤਾਹਲਿਆ ਮੈਗ੍ਰਾਥ (32) ਤੇ ਐਲਿਸ ਪੈਰੀ (32) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ ਸੀ। 

ਇਸ ਦੇ ਜਵਾਬ 'ਚ ਭਾਰਤੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 142 ਦੌੜਾਂਂ ਹੀ ਬਣਾ ਸਕੀ ਤੇ ਅੰਤ ਇਹ ਮੁਕਾਬਲਾ 9 ਦੌੜਾਂ ਨਾਲ ਹਾਰ ਗਈ।


Harpreet SIngh

Content Editor

Related News