IND vs AUS ਮੁਕਾਬਲੇ ਦਾ ਬਦਲਿਆ ਸਮਾਂ, ਇੱਥੇ Free 'ਚ ਵੇਖ ਸਕਦੇ ਹੋ Live Match

Thursday, Dec 12, 2024 - 01:43 PM (IST)

IND vs AUS ਮੁਕਾਬਲੇ ਦਾ ਬਦਲਿਆ ਸਮਾਂ, ਇੱਥੇ Free 'ਚ ਵੇਖ ਸਕਦੇ ਹੋ Live Match

ਸਪੋਰਟਸ ਡੈਸਕ- ਭਾਰਤੀ ਟੀਮ ਇਸ ਸਮੇਂ ਆਸਟ੍ਰੇਲੀਆ ਖਿਲਾਫ ਉਸੇ ਦੇ ਘਰ 'ਚ ਬਾਰਡਰ ਗਾਵਸਕਰ ਟਰਾਫੀ ਦੇ ਤਹਿਤ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਪਹਿਲਾ ਮੈਚ ਭਾਰਤੀ ਟੀਮ ਨੇ ਜਿੱਤਿਆ ਜਦਕਿ ਦੂਜੇ 'ਚ ਕੰਗਾਰੂ ਟੀਮ ਨੂੰ ਸਫਲਤਾ ਮਿਲੀ। ਇਸ ਤਰ੍ਹਾਂ ਇਹ ਸੀਰੀਜ਼ ਅਜੇ 1-1 ਦੀ ਬਰਾਬਰੀ 'ਤੇ ਹੈ।

ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ

ਪਰ ਹੁਣ ਦੋਹਾਂ ਟੀਮਾਂ ਦਰਮਿਆਨ ਤੀਜਾ ਟੈਸਟ ਖੇਡਿਆ ਜਾਣਾ ਹੈ, ਜਿਸ ਦੀ ਟਾਈਮਿੰਗ ਬਦਲ ਗਈ ਹੈ। ਆਓ ਜਾਣਦੇ ਹਾਂ ਕਦੋਂ-ਕਿੱਥੇ ਦੇਖ ਸਕੋਗੇ ਇਹ ਤੀਜਾ ਟੈਸਟ ਮੈਚ। ਜ਼ਿਕਰਯੋਗ ਹੈ ਕਿ ਸੀਰੀਜ਼ ਦਾ ਤੀਜਾ ਟੈਸਟ ਮੈਚ ਸ਼ਨੀਵਾਰ (14 ਦਸੰਬਰ) ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ 'ਚ ਖੇਡਿਆ ਜਾਵੇਗਾ। ਤੀਜੇ ਟੈਸਟ ਮੈਚ ਦੇ ਸਮੇਂ 'ਚ ਬਦਲਾਅ ਹੈ। ਇਹ ਟੈਸਟ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ 5.50 ਵਜੇ ਸ਼ੁਰੂ ਹੋਵੇਗਾ। ਇਸ ਮੈਚ 'ਚ ਟਾਸ ਸਵੇਰੇ 5 ਵਜ ਕੇ 20 ਮਿੰਟ 'ਤੇ ਹੋਵੇਗੀ। 

ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ

ਤੀਜੇ ਟੈਸਟ ਮੈਚ ਨੂੰ ਟੀਵੀ 'ਤੇ ਸਟਾਰ ਸਪੋਰਟਸ ਨੈਟਵਰਕ 'ਤੇ ਦੇਖ ਸਕਦੇ ਹੋ। ਜਦਕਿ ਫੈਨਜ਼ ਇਸ ਮੈਚ ਨੂੰ ਦੂਰਦਰਸ਼ਨ ਦੇ ਸਪੋਰਟਸ ਚੈਨਲ 'ਤੇ ਫ੍ਰੀ 'ਚ ਦੇਖ ਸਕਦੇ ਹਨ। ਕ੍ਰਿਕਟ ਫੈਨਜ਼ ਭਾਰਤ-ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਗਾਬਾਵ ਟੈਸਟ ਨੂੰ ਮੋਬਾਈਲ 'ਤੇ ਡਿਜ਼ਨੀ ਪਲੱਸ ਹੌਟਸਟਾਰ 'ਤੇ ਲਾਈਵ ਦੇਖ ਸਕਦੇ ਹਨ। 

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News