ਵੱਡੀ ਖ਼ਬਰ : BCCI ਨੇ ਆਸਟ੍ਰੇਲੀਆ ਤੋਂ ਵਾਪਸ ਸੱਦ ਲਏ 3 ਖਿਡਾਰੀ
Sunday, Dec 15, 2024 - 06:49 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਖਿਲਾਫ ਚੱਲ ਰਹੇ ਤੀਜੇ ਟੈਸਟ ਮੈਚ ਦੌਰਾਨ ਆਪਣੇ 3 ਖਿਡਾਰੀਆਂ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ ਹੈ। ਇਹ ਤਿੰਨੋਂ ਤੇਜ਼ ਗੇਂਦਬਾਜ਼ ਹਨ ਅਤੇ ਉਨ੍ਹਾਂ ਨੂੰ ਆਸਟ੍ਰੇਲੀਆ ‘ਚ ਚੱਲ ਰਹੀ ਟੈਸਟ ਸੀਰੀਜ਼ ‘ਚ ਖੇਡੇ ਗਏ ਤਿੰਨ ਮੈਚਾਂ ‘ਚ ਮੌਕਾ ਨਹੀਂ ਮਿਲਿਆ। ਦੇਸ਼ ਪਰਤਣ ਤੋਂ ਬਾਅਦ ਇਹ ਖਿਡਾਰੀ ਵਿਜੇ ਹਜ਼ਾਰੇ ਟਰਾਫੀ ਜੋ ਕਿ 21 ਦਸੰਬਰ ਤੋਂ ਸ਼ੁਰੂ ਹੋ ਕੇ 18 ਜਨਵਰੀ ਚੱਲੇਗੀ ਉਸ ਵਿੱਚ ਖੇਡਦੇ ਨਜ਼ਰ ਆਉਣਗੇ। ਇਨ੍ਹਾਂ ਖਿਡਾਰੀਆਂ ‘ਚ ਮੁਕੇਸ਼ ਕੁਮਾਰ, ਯਸ਼ ਦਿਆਲ ਅਤੇ ਨਵਦੀਪ ਸੈਣੀ ਸ਼ਾਮਲ ਹਨ, ਜਿਨ੍ਹਾਂ ਨੂੰ ਟੀਮ ਇੰਡੀਆ ‘ਚ ਰਿਜ਼ਰਵ ਖਿਡਾਰੀਆਂ ਵਜੋਂ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : 'INDIA ਜਿੱਤੀ ਤਾਂ ਲਾਹ ਦੇਵਾਂਗੀ ਕੱਪੜੇ', ਮਸ਼ਹੂਰ ਭਾਰਤੀ ਮਾਡਲ ਨੇ ਆਪ ਦੱਸੀ ਅਸਲੀਅਤ
ਤਿੰਨੋਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਖਿਲਾਫ ਬਾਕੀ ਦੋ ਟੈਸਟ ਮੈਚਾਂ ਵਿੱਚ ਮੌਕਾ ਮਿਲਣਾ ਮੁਸ਼ਕਲ ਸੀ, ਅਜਿਹੇ ਵਿੱਚ ਭਾਰਤੀ ਬੋਰਡ ਨੇ ਇਨ੍ਹਾਂ ਗੇਂਦਬਾਜ਼ਾਂ ਨੂੰ ਵਾਪਸ ਭਾਰਤ ਸੱਦਣ ਦਾ ਫੈਸਲਾ ਕੀਤਾ। BCCI ਨੇ ਇਨ੍ਹਾਂ ਤਿੰਨਾਂ ਨੂੰ ਪਹਿਲਾਂ ਇਸ ਲਈ ਬੁਲਾ ਲਿਆ ਹੈ ਤਾਂ ਕਿ ਉਹ ਭਾਰਤ ਪਰਤ ਕੇ ਵਿਜੇ ਹਜ਼ਾਰੇ ਟਰਾਫੀ ਤੋਂ ਪਹਿਲਾਂ ਢੁਕਵਾਂ ਅਭਿਆਸ ਕਰ ਸਕਣ। ਬੰਗਾਲ ਦੀ ਟੀਮ ਨੇ ਮੁਕੇਸ਼ ਕੁਮਾਰ ਨੂੰ ਆਪਣੀ ਟੀਮ ਵਿੱਚ ਜਗ੍ਹਾ ਦਿੱਤੀ ਹੈ। ਵਿਜੇ ਹਜ਼ਾਰੇ ਟਰਾਫੀ ਲਈ ਬੰਗਾਲ ਨੇ ਮੁਹੰਮਦ ਸ਼ਮੀ ਨੂੰ ਵੀ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ, ਜੋ ਆਪਣੀ ਫਿਟਨੈੱਸ ਸਾਬਤ ਕਰਦੇ ਨਜ਼ਰ ਆਉਣਗੇ। ਸ਼ਮੀ ਦੇ ਆਸਟ੍ਰੇਲੀਆ ਜਾਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਦਲਦਲ 'ਚ ਫਸਿਆ ਦਿੱਗਜ ਭਾਰਤੀ ਕ੍ਰਿਕਟਰ, ਸਾਥੀਆਂ ਨੇ ਵਧਾਇਆ ਮਦਦ ਦਾ ਹੱਥ
ਭਾਰਤ ਕੋਲ 5 ਤੇਜ਼ ਗੇਂਦਬਾਜ਼
ਟੀਮ ਇੰਡੀਆ ਤੋਂ ਮੁਕੇਸ਼ ਕੁਮਾਰ, ਨਵਦੀਪ ਸੈਣੀ ਅਤੇ ਯਸ਼ ਦਿਆਲ ਨੂੰ ਛੱਡਣ ਤੋਂ ਬਾਅਦ ਵੀ ਭਾਰਤੀ ਟੀਮ ਕੋਲ 5 ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ‘ਚ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ਦੀਪ, ਹਰਸ਼ਿਤ ਰਾਣਾ ਅਤੇ ਪ੍ਰਸਿੱਧ ਕ੍ਰਿਸ਼ਨਾ ਸ਼ਾਮਲ ਹਨ। ਮੁਕੇਸ਼ ਅਤੇ ਸੈਣੀ ਸ਼ੁਰੂ ਤੋਂ ਹੀ ਟੀਮ ਇੰਡੀਆ ਦੇ ਨਾਲ ਸਨ। ਇਹ ਦੋਵੇਂ ਭਾਰਤ A ਦੇ ਨਾਲ ਆਸਟ੍ਰੇਲੀਆ ਦੌਰੇ ‘ਤੇ ਗਏ ਸਨ ਜਿੱਥੇ ਉਨ੍ਹਾਂ ਦਾ ਸਾਹਮਣਾ ਆਸਟ੍ਰੇਲੀਆ A ਟੀਮ ਨਾਲ ਹੋਇਆ ਸੀ। ਮੁਕੇਸ਼ ਨੇ ਆਸਟ੍ਰੇਲੀਆ-ਏ ਦੇ ਖਿਲਾਫ ਦੋਵੇਂ ਗੈਰ-ਅਧਿਕਾਰਤ ਟੈਸਟ ਖੇਡੇ, ਜਿਸ ‘ਚ ਉਨ੍ਹਾਂ ਨੇ 11 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ
ਮੁਕੇਸ਼ ਬੰਗਾਲ ਅਤੇ ਯਸ਼ ਉੱਤਰ ਪ੍ਰਦੇਸ਼ ਟੀਮ ਲਈ ਖੇਡਣਗੇ
ਨਵਦੀਪ ਸੈਣੀ ਨੂੰ ਸਿਰਫ਼ ਇੱਕ ਅਭਿਆਸ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ। ਖਲੀਲ ਅਹਿਮਦ ਦੀ ਥਾਂ ਯਸ਼ ਦਿਆਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖਲੀਲ ਅਹਿਮਦ ਆਸਟਰੇਲੀਆ ਤੋਂ ਬਿਨਾਂ ਖੇਡੇ ਜ਼ਖਮੀ ਹੋ ਕੇ ਪਰਤ ਆਏ ਸਨ। ਯਸ਼ ਵਿਜੇ ਹਜ਼ਾਰੇ ਟਰਾਫੀ ਲਈ ਉੱਤਰ ਪ੍ਰਦੇਸ਼ ਦੀ ਟੀਮ ‘ਚ ਸ਼ਾਮਲ ਹੋਣਗੇ, ਜਦਕਿ ਮੁਕੇਸ਼ ਬੰਗਾਲ ਲਈ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਜਦਕਿ ਸੈਣੀ ਵਿਜੇ ਹਜ਼ਾਰੇ ਟਰਾਫੀ ‘ਚ ਦਿੱਲੀ ਲਈ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ। ਸਲਾਮੀ ਬੱਲੇਬਾਜ਼ ਅਭਿਮਨਿਊ ਈਸ਼ਵਰਨ ਅਤੇ ਦੇਵਦੱਤ ਪਡਿਕਲ ਨੂੰ ਵੀ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8