ਇਹ ਸੋਚਣ ਦਾ ਸਮਾਂ ਨਹੀਂ ਹੈ ਕਿ 2021 ''ਚ ਗਾਬਾ ''ਚ ਕੀ ਹੋਇਆ: ਮਿਸ਼ੇਲ ਮਾਰਸ਼
Thursday, Dec 12, 2024 - 05:56 PM (IST)
ਬ੍ਰਿਸਬੇਨ- ਆਸਟ੍ਰੇਲੀਆ ਨੂੰ 2021 ਵਿਚ ਗਾਬਾ ਵਿਚ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਵੀਰਵਾਰ ਨੂੰ ਕਿ ਇਹ ਉਸ ਹਾਰ 'ਤੇ ਸੋਚਣ ਦਾ ਸਮਾਂ ਨਹੀਂ ਹੈ ਅਤੇ ਇਸ ਦੀ ਬਜਾਏ ਟੀਮ ਨੂੰ ਐਡੀਲੇਡ ਵਾਂਗ ਵਾਪਸੀ ਕਰਨ ਦੀ ਆਪਣੀ ਯੋਗਤਾ 'ਤੇ ਧਿਆਨ ਦੇਣਾ ਚਾਹੀਦਾ ਹੈ। ਆਸਟ੍ਰੇਲੀਆ ਦੇ ਆਪਣੇ ਪਿਛਲੇ ਦੌਰੇ 'ਚ ਭਾਰਤ ਨੇ ਗਾਬਾ 'ਚ ਖੇਡੇ ਗਏ ਟੈਸਟ ਮੈਚ 'ਚ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਜਿੱਤ ਦਰਜ ਕੀਤੀ ਸੀ।
1988 ਤੋਂ ਬਾਅਦ ਇਸ ਮੈਦਾਨ 'ਤੇ ਆਸਟ੍ਰੇਲੀਆ ਦੀ ਇਹ ਪਹਿਲੀ ਹਾਰ ਸੀ। ਮਾਰਸ਼ ਨੇ ਭਾਰਤ ਦੇ ਖਿਲਾਫ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਦੇ ਅਭਿਆਸ ਸੈਸ਼ਨ ਦੌਰਾਨ ਕਿਹਾ, ''ਸਾਡੇ ਕੋਲ ਅਤੀਤ 'ਚ ਕੀ ਹੋਇਆ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਇਸ ਸਮੇਂ ਅਸੀਂ ਸਿਰਫ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜੋ ਵਰਤਮਾਨ ਵਿੱਚ ਮਹੱਤਵਪੂਰਨ ਹਨ। ਪਰਥ 'ਚ ਪਹਿਲਾ ਟੈਸਟ ਹਾਰਨ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਨਾਲ ਵਾਪਸੀ ਕੀਤੀ, ਇਹ ਉਸ ਦੀ ਮਿਸਾਲ ਹੈ। ਇਸ ਲਈ ਅਸੀਂ ਨਿਸ਼ਚਿਤ ਤੌਰ 'ਤੇ ਇਸ ਹਫਤੇ ਕ੍ਰਿਕਟ ਖੇਡਣ ਦੀ ਆਪਣੀ ਸ਼ੈਲੀ 'ਤੇ ਧਿਆਨ ਦੇ ਰਹੇ ਹਾਂ।''
ਉਸ ਨੇ ਆਪਣੀ ਫਿਟਨੈੱਸ ਬਾਰੇ ਕਿਹਾ, ''ਮੇਰੀ ਪਿੱਠ 'ਚ ਦਰਦ ਸੀ ਪਰ ਹੁਣ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ।'' ਮਾਰਸ਼ ਨੇ ਪਹਿਲੇ ਦੋ 'ਚ ਆਪਣੀ ਫਿਟਨੈੱਸ ਬਾਰੇ ਦੱਸਿਆ। ਮਾਰਸ਼ ਨੇ ਟੈਸਟ ਮੈਚ 'ਚ ਜ਼ਿਆਦਾ ਗੇਂਦਬਾਜ਼ੀ ਨਹੀਂ ਕੀਤੀ ਪਰ ਕਿਹਾ ਕਿ ਇਹ ਟੀਮ ਦੀ ਰਣਨੀਤੀ ਦਾ ਹਿੱਸਾ ਸੀ। ਆਲਰਾਊਂਡਰ ਨੇ ਕਿਹਾ, ''ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ ਰਣਨੀਤੀ ਸਪੱਸ਼ਟ ਸੀ। ਮੈਂ ਹੁਣ ਤੱਕ ਓਨੀ ਗੇਂਦਬਾਜ਼ੀ ਨਹੀਂ ਕੀਤੀ ਜਿੰਨੀ ਮੈਨੂੰ ਪਸੰਦ ਹੈ ਪਰ ਸਾਡਾ ਮੈਡੀਕਲ ਸਟਾਫ ਅਤੇ ਰੋਨੀ (ਕੋਚ ਐਂਡਰਿਊ ਮੈਕਡੋਨਲਡ) ਅਤੇ ਪੈਟੀ (ਕਪਤਾਨ ਪੈਟ ਕਮਿੰਸ) ਮੇਰੀ ਭੂਮਿਕਾ ਬਾਰੇ ਸਪੱਸ਼ਟ ਹਨ।''
ਮਾਰਸ਼ ਨੇ ਕਿਹਾ, ''ਮੈਨੂੰ ਉਨ੍ਹਾਂ 'ਤੇ ਭਰੋਸਾ ਹੈ। ਮੈਂ ਅਜੇ ਜ਼ਿਆਦਾ ਗੇਂਦਬਾਜ਼ੀ ਨਹੀਂ ਕੀਤੀ ਹੈ ਪਰ ਮੈਂ ਇਸ ਸਮੇਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਜਦੋਂ ਵੀ ਪੈਟੀ ਨੂੰ ਮੇਰੀ ਲੋੜ ਹੁੰਦੀ ਹੈ ਤਾਂ ਮੈਂ ਗੇਂਦਬਾਜ਼ੀ ਕਰਨ ਲਈ ਤਿਆਰ ਹਾਂ। ਸਾਡੇ ਆਲਰਾਊਂਡਰਾਂ ਨੂੰ ਪਿਛਲੇ ਕੁਝ ਸਾਲਾਂ 'ਚ ਆਸਟ੍ਰੇਲੀਆ 'ਚ ਜ਼ਿਆਦਾ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ।'' ਮਾਰਸ਼ ਨੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਫਿਟਨੈੱਸ ਸਥਿਤੀ ਦਾ ਸਪੱਸ਼ਟ ਵੇਰਵਾ ਨਹੀਂ ਦਿੱਤਾ, ਜੋ ਮਾਸਪੇਸ਼ੀ ਕਾਰਨ ਦੂਜੇ ਟੈਸਟ 'ਚ ਨਹੀਂ ਖੇਡ ਸਕੇ ਸਨ। ਉਸ ਨੇ ਵੀਰਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਗੇਂਦਬਾਜ਼ੀ ਵੀ ਨਹੀਂ ਕੀਤੀ। ਉਸਨੇ ਕਿਹਾ, "ਜਿੱਥੋਂ ਤੱਕ ਜੋਸ਼ ਦਾ ਸਵਾਲ ਹੈ, ਉਹ ਇੱਕ ਅਜਿਹਾ ਖਿਡਾਰੀ ਹੈ ਜੋ ਚਿੰਤਤ ਨਹੀਂ ਹੁੰਦਾ ਅਤੇ ਮੈਚ ਵਿੱਚ ਖੇਡਣ ਲਈ ਜੋ ਵੀ ਸੰਭਵ ਹੋਵੇਗਾ ਉਹ ਕਰੇਗਾ।"