ਆਸਟ੍ਰੇਲੀਆ ਨੇ ਤੀਜੇ ਵਨਡੇ ਵਿੱਚ ਭਾਰਤੀ ਮਹਿਲਾ ਟੀਮ ਨੂੰ ਹਰਾ ਕੇ ਕੀਤਾ ਕਲੀਨ ਸਵੀਪ

Wednesday, Dec 11, 2024 - 06:07 PM (IST)

ਆਸਟ੍ਰੇਲੀਆ ਨੇ ਤੀਜੇ ਵਨਡੇ ਵਿੱਚ ਭਾਰਤੀ ਮਹਿਲਾ ਟੀਮ ਨੂੰ ਹਰਾ ਕੇ ਕੀਤਾ ਕਲੀਨ ਸਵੀਪ

ਪਰਥ- ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਭਾਰਤ ਨੂੰ 83 ਦੌੜਾਂ ਨਾਲ ਹਰਾ ਕੇ ਕਲੀਨ ਸਵੀਪ ਕਰ ਲਿਆ। ਆਸਟ੍ਰੇਲੀਆ ਦੇ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਸਮ੍ਰਿਤੀ ਮੰਧਾਨਾ ਦੀਆਂ 105 ਦੌੜਾਂ ਦੀ ਪਾਰੀ ਦੇ ਬਾਵਜੂਦ 45.1 ਓਵਰਾਂ 'ਚ 215 ਦੌੜਾਂ 'ਤੇ ਆਲ ਆਊਟ ਹੋ ਗਈ। ਆਸਟ੍ਰੇਲੀਆ ਲਈ ਸਟਾਰ ਸਪਿਨਰ ਐਸ਼ਲੇ ਗਾਰਡਨਰ ਨੇ 30 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।


author

Tarsem Singh

Content Editor

Related News