IND vs AUS : ਆਸਟ੍ਰੇਲੀਆ ਨੇ ਤੀਜੇ ਵਨਡੇ ਮੈਚ ''ਚ ਭਾਰਤ ਨੂੰ ਦਿੱਤਾ 299 ਦੌੜਾਂ ਦਾ ਟੀਚਾ
Wednesday, Dec 11, 2024 - 04:51 PM (IST)
ਪਰਥ- ਮੱਧਕ੍ਰਮ ਦੀ ਬੱਲੇਬਾਜ਼ ਐਨਾਬੇਲ ਸਦਰਲੈਂਡ (110) ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਬੁੱਧਵਾਰ ਨੂੰ ਇੱਥੇ ਭਾਰਤ ਖਿਲਾਫ ਤੀਜੇ ਅਤੇ ਆਖਰੀ ਮਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਛੇ ਵਿਕਟਾਂ 'ਤੇ 298 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ। ਐਸ਼ਲੇ ਗਾਰਡਨਰ (50) ਅਤੇ ਕਪਤਾਨ ਟਾਹਲੀਆ ਮੈਕਗ੍ਰਾ (ਅਜੇਤੂ 56) ਹੋਰ ਆਸਟਰੇਲੀਆਈ ਬੱਲੇਬਾਜ਼ ਸਨ ਜਿਨ੍ਹਾਂ ਨੇ ਅਹਿਮ ਯੋਗਦਾਨ ਪਾਇਆ। ਭਾਰਤ ਲਈ ਅਰੁੰਧਤੀ ਰੈੱਡੀ ਨੇ 10 ਓਵਰਾਂ ਵਿੱਚ ਸਿਰਫ਼ 26 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।