ਮਹਿਲਾ ਵਨ ਡੇ : ਨਾਗਾਲੈਂਡ 17 ਦੌੜਾਂ ’ਤੇ ਢੇਰ, ਮੁੰਬਈ ਨੇ 4 ਗੇਂਦਾਂ ’ਚ ਟੀਚਾ ਹਾਸਲ ਕੀਤਾ
Thursday, Mar 18, 2021 - 01:22 AM (IST)

ਇੰਦੌਰ– ਘਰੇਲੂ ਕ੍ਰਿਕਟ ਦੀ ਧਾਕੜ ਟੀਮ ਮੁੰਬਈ ਨੇ ਸੀਨੀਅਰ ਮਹਿਲਾ ਵਨ ਡੇ ਟਰਾਫੀ ਵਿਚ ਨਾਗਾਲੈਂਡ ਨੂੰ ਸਿਰਫ 17 ਦੌੜਾਂ ’ਤੇ ਢੇਰ ਕਰਨ ਤੋਂ ਬਾਅਦ 4 ਗੇਂਦਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ। ਇਹ ਮੁਕਾਬਲਾ ਇੱਥੇ ਮੌਜੂਦਾ ਮਹਿਲਾ ਸੀਨੀਅਰ ਵਨ ਡੇ ਟਰਾਫੀ ਦੌਰਾਨ ਹੋਲਕਰ ਸਟੇਡੀਅਮ ਵਿਚ ਖੇਡਿਆ ਗਿਆ।
ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ
ਮੁੰਬਈ ਦੀ ਕਪਤਾਨ ਤੇ ਤੇਜ਼ ਗੇਂਦਬਾਜ਼ ਸਿਆਲੀ ਸਤਘਰੇ ਨੇ 5 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਨਾਗਾਲੈਂਡ ਦਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ ਤੇ ਟੀਮ 17.4 ਓਵਰਾਂ ਵਿਚ ਸਿਰਪ 17 ਦੌੜਾਂ ’ਤੇ ਹੀ ਢੇਰ ਹੋ ਗਈ। ਨਾਗਾਲੈਂਡ ਦੀਆਂ 4 ਚੋਟੀ ਦੀਆਂ ਬੱਲੇਬਾਜ਼ ਕਿਕਾਯਾਂਗਲਾ, ਜਯੋਤੀ, ਕਪਤਾਨ ਸੇਂਤਿਲੇਮਲਾ ਤੇ ਐਲਿਨਾ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਈਆਂ। ਨਾਗਾਲੈਂਡ ਦੀ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਵਿਚ ਨਹੀਂ ਪਹੁੰਚ ਸਕੀ। 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੀ ਸਰਿਬਾ 9 ਦੌੜਾਂ ਦੇ ਨਾਲ ਟੀਮ ਦੀ ਚੋਟੀ ਦੀ ਸਕੋਰਰ ਰਹੀ। ਮੁੰਬਈ ਦੀਆਂ ਸਲਾਮੀ ਬੱਲੇਬਾਜ਼ਾਂ ਇਸ਼ਾ ਓਝਾ ਤੇ ਰੂਸ਼ਾਲੀ ਭਗਤ ਨੇ ਇਸ ਤੋਂ ਬਾਅਦ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 4 ਗੇਂਦਾਂ ਵਿਚ ਹੀ ਟੀਚਾ ਹਾਸਲ ਕਰ ਲਿਆਂ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।