ਅਕਤੂਬਰ 2022 ’ਚ ਹੋਵੇਗਾ ਮਹਿਲਾ ਰਗਬੀ ਵਰਲਡ ਕੱਪ
Wednesday, May 12, 2021 - 11:58 AM (IST)

ਵੇਲਿੰਗਟਨ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਕ ਸਾਲ ਲਈ ਮੁਲਤਵੀ ਕੀਤਾ ਗਿਆ ਮਹਿਲਾ ਰਗਬੀ ਵਰਲਡ ਕੱਪ ਅਗਲੇ ਸਾਲ ਅਕਤੂਬਰ ’ਚ ਨਿਊਜ਼ੀਲੈਂਡ ’ਚ ਆਯੋਜਿਤ ਕੀਤਾ ਜਾਵੇਗਾ। ਵਰਲਡ ਰਗਬੀ ਨੇ ਬੁੱਧਵਾਰ ਨੂੰ 12 ਟੀਮਾਂ ਦੇ ਇਸ ਟੂਰਨਾਮੈਂਟ ਦਾ ਨਵਾਂ ਪ੍ਰੋਗਰਾਮ ਜਾਰੀ ਕੀਤਾ। ਇਸ ਤੋਂ ਪਹਿਲਾਂ ਇਸ ਦਾ ਆਯੋਜਨ 18 ਸਤੰਬਰ ਤੋਂ 16 ਅਕਤੂਬਰ 2021 ਵਿਚਾਲੇ ਹੋਣਾ ਸੀ ਪਰ ਹੁਣ ਇਹ ਅੱਠ ਅਕਤੂਬਰ ਤੋਂ 12 ਨਵੰਬਰ 2022 ਦੇ ਵਿਚਾਲੇ ਆਯੋਜਿਤ ਕੀਤਾ ਜਾਵੇਗਾ। ਟੀਮਾਂ ਨੂੰ ਮੈਚਾਂ ਵਿਚਾਲੇ ਘੱਟੋ-ਘੱਟ ਪੰਜ ਦਿਨਾਂ ਦੇ ਆਰਾਮ ਦਾ ਸਮਾਂ ਦੇਣ ਲਈ ਟੂਰਨਾਮੈਂਟ ਨੂੰ 35 ਦਿਨਾਂ ਦੀ ਬਜਾਏ 43 ਦਿਨਾਂ ਦਾ ਕਰ ਦਿੱਤਾ ਗਿਆ ਹੈ।