ਭਾਰਤ ਅੰਡਰ-17 ਮਹਿਲਾ ਟੀਮ ਦਾ ਸਾਹਮਣਾ ਸਵੀਡਨ ਨਾਲ

12/13/2019 10:38:36 AM

ਮੁੰਬਈ— ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਤਿੰਨ ਦੇਸ਼ਾਂ ਦੇ ਕੌਮਾਂਤਰੀ ਟੂਰਨਾਮੈਂਟ 'ਚ ਆਪਣਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਇੱਥੇ ਸਵੀਡਨ ਖਿਲਾਫ ਖੇਡੇਗੀ। ਇਹ ਭਾਰਤ ਦੇ ਸਵੀਡਿਸ਼ ਕੋਚ ਥਾਮਸ ਡੇਨਰਬਾਈ ਦੀ ਵੀ ਨਵੀਂ ਭੂਮਿਕਾ 'ਚ ਪਹਿਲਾ ਮੈਚ ਹੋਵੇਗਾ। ਮਹਿਲਾ ਅੰਡਰ-17 ਦੇ ਪੱਧਰ 'ਤੇ ਭਾਰਤ 'ਚ ਪਹਿਲੀ ਵਾਰ ਇਸ ਤਰ੍ਹਾਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਅਗਲੇ ਸਾਲ ਦੇਸ਼ 'ਚ ਹੋਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹੈ। ਇਹ ਟੂਰਨਾਮੈਂਟ 'ਯਏਫਾ ਅਸਿਸਟ' ਏਸ਼ੀਆਈ ਫੁੱਟਬਾਲ ਮਹਾਸੰਘ ਦੇ ਸਹਿਯੋਗ ਨਾਲ ਕਰਵਾ ਰਿਹਾ ਹੈ। 'ਯਏਫਾ ਅਸਿਸਟ' ਯੂਰਪੀ ਫੁੱਟਬਾਲ ਸੰਚਾਲਨ ਅਦਾਰੇ ਦਾ ਕੌਮਾਂਤਰੀ ਪ੍ਰੋਗਰਾਮ ਹੈ।


Tarsem Singh

Content Editor

Related News